ਤੁਰਕੀ ਏਅਰਲਾਈਨਜ਼ ਦੇ ਜਹਾਜ਼ ਦਾ ਇਕ ਇੰਜਣ ਹੋਇਆ ਫ਼ੇਲ੍ਹ

ਕੋਲਕਾਤਾ : ਤੁਰਕੀ ਏਅਰਲਾਈਨਜ਼ ਦੇ ਇਕ ਜਹਾਜ਼ ਨੇ ਕੋਲਕਾਤਾ ਹਵਾਈ ਅੱਡੇ ਉਤੇ ਐਮਰਜੈਂਸੀ ਲੈਂਡਿੰਗ ਕੀਤੀ, ਜਦੋਂ ਪਾਇਲਟ ਨੇ ਜਹਾਜ਼ ਦੇ ਸੱਜੇ ਇੰਜਣ &rsquoਚ ਅੱਗ ਲੱਗਣ ਦਾ ਐਲਾਨ ਕੀਤਾ। ਇਕ ਬਿਆਨ &rsquoਚ ਕਿਹਾ ਗਿਆ ਹੈ ਕਿ ਇਹ ਜਹਾਜ਼ ਕਾਠਮੰਡੂ ਤੋਂ ਇਸਤਾਂਬੁਲ ਜਾ ਰਿਹਾ ਸੀ। ਏਅਰਬੱਸ ਏ330-300 ਦੀ ਉਡਾਣ ਨੰਬਰ ਟੀ.ਐਚ.ਵਾਈ. 727 ਨੇ ਕਾਠਮੰਡੂ ਦੇ ਤ੍ਰਿਭੁਵਨ ਕੌਮਾਂਤਰੀ ਹਵਾਈ ਅੱਡੇ ਤੋਂ ਦੁਪਹਿਰ ਕਰੀਬ 1:15 ਵਜੇ ਉਡਾਣ ਭਰੀ।
ਇਕ ਅਧਿਕਾਰੀ ਨੇ ਦਸਿਆ ਕਿ ਪਾਇਲਟ ਨੇ ਚੜ੍ਹਾਈ ਦੌਰਾਨ ਦੋ ਇੰਜਣਾਂ ਵਿਚੋਂ ਇਕ ਵਿਚ ਖਰਾਬੀ ਦੀ ਰੀਪੋਰਟ ਕੀਤੀ। ਮੰਤਰਾਲੇ ਨੇ ਇਕ ਬਿਆਨ &rsquoਚ ਕਿਹਾ ਕਿ ਸੱਜੇ ਪਾਸੇ ਵਾਲੇ ਇੰਜਣ &rsquoਚ ਅੱਗ ਲੱਗਣ ਕਾਰਨ ਉਡਾਣ ਨੇ ਮਦਦ ਲਈ ਸਿਗਨਲ ਭੇਜਿਆ ਅਤੇ ਇਕ ਇੰਜਣ ਫੇਲ੍ਹ ਹੋਣ ਕਾਰਨ ਦੁਪਹਿਰ 1:38 ਵਜੇ ਕੋਲਕਾਤਾ ਵਲ ਮੋੜਨ ਦੀ ਬੇਨਤੀ ਕੀਤੀ। ਇਸ ਵਿਚ ਕਿਹਾ ਗਿਆ ਹੈ ਕਿ ਜਹਾਜ਼ ਦੁਪਹਿਰ 2:30 ਵਜੇ ਪੂਰੀ ਐਮਰਜੈਂਸੀ ਨਾਲ ਇੱਥੇ ਐਨ.ਐਸ.ਸੀ.ਬੀ.ਆਈ. ਹਵਾਈ ਅੱਡੇ ਉਤੇ ਉਤਰਿਆ, ਜਦਕਿ ਇੰਜਣ ਵਿਚ ਲੱਗੀ ਅੱਗ ਉਤੇ ਦੁਪਹਿਰ 1.51 ਵਜੇ ਹੀ ਕਾਬੂ ਪਾ ਲਿਆ ਗਿਆ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਕਿਹਾ ਕਿ ਮੁਸਾਫ਼ਰਾਂ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਮਿਲੀ ਹੈ।