ਰੂਸ ਵੱਲੋਂ ਯੂਕਰੇਨ ’ਤੇ ਅੱਧੀ ਰਾਤੀਂ ਬੰਬਾਰੀ

ਰੂਸ ਨੇ ਸੋਮਵਾਰ ਅੱਧੀ ਰਾਤ ਨੂੰ ਕੀਤੇ ਵੱਡੇ ਹਮਲੇ ਵਿਚ ਯੂਕਰੇਨ &rsquoਤੇ 450 ਦੇ ਕਰੀਬ ਲੰਮੀ ਦੂਰੀ ਵਾਲੇ ਡਰੋਨ ਅਤੇ 70 ਮਿਜ਼ਾਈਲਾਂ ਦਾਗੀਆਂ। ਇਹ ਦਾਅਵਾ ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਮੰਗਲਵਾਰ ਨੂੰ ਕੀਤਾ ਹੈ। ਇਹ ਹਮਲੇ ਅਜਿਹੇ ਮੌਕੇ ਕੀਤੇ ਗਏ ਹਨ, ਜਦੋਂ ਦੋਵੇਂ ਮੁਲਕ ਜੰਗ ਦੇ ਖਾਤਮੇ ਲਈ ਅਮਰੀਕਾ ਦੀ ਵਿਚੋਲਗੀ ਨਾਲ ਅਬੂ ਧਾਬੀ, ਯੂ ਏ ਈ ਵਿਚ ਹੋਣ ਵਾਲੀ ਗੱਲਬਾਤ ਵਿਚ ਸ਼ਾਮਲ ਹੋਣ ਦੀ ਤਿਆਰੀ ਕਰ ਰਹੇ ਹਨ। ਸਟੇਟ ਐਮਰਜੈਂਸੀ ਸੇਵਾ ਮੁਤਾਬਕ ਬੰਬਾਰੀ ਵਿਚ ਦਸ ਵਿਅਕਤੀ ਜ਼ਖ਼ਮੀ ਹੋ ਗਏ ਤੇ ਕਈ ਰਿਹਾਇਸ਼ੀ ਇਮਾਰਤਾਂ, ਇਕ ਕਿੰਡਰਗਾਰਟਨ ਸਕੂਲ ਤੇ ਗੈਸ ਸਟੇਸ਼ਨ ਨੂੰ ਅੱਗ ਲੱਗ ਗਈ। ਕੀਵ ਦੇ ਮੇਅਰ ਵਿਤਾਲੀ ਕਲਿਸ਼ਕੋ ਨੇ ਕਿਹਾ ਕਿ ਹਮਲੇ ਕਰ ਕੇ 1170 ਅਪਾਰਟਮੈਂਟ ਇਮਾਰਤਾਂ ਬਿਨਾਂ ਹੀਟਿੰਗ ਤੋਂ ਸਨ। ਹਮਲੇ ਵਿਚ ਯੂਕਰੇਨੀ ਇਤਿਹਾਸ ਬਾਰੇ ਨੈਸ਼ਨਲ ਮਿਊਜ਼ੀਅਮ ਵਿਚਲਾ ਹਾਲ ਆਫ ਫੇਮ ਵੀ ਨੁਕਸਾਨਿਆ ਗਿਆ। ਜ਼ੇਲੈਂਸਕੀ ਨੇ ਕਿਹਾ ਕਿ ਰੂਸ ਨੇ ਖਾਸ ਕਰ ਕੇ ਬਿਜਲੀ ਗਰਿੱਡ ਨੂੰ ਨਿਸ਼ਾਨਾ ਬਣਾਉਂਦਿਆਂ ਘੱਟੋ-ਘੱਟ ਪੰਜ ਇਲਾਕਿਆਂ &rsquoਤੇ ਬੰਬਾਰੀ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਬੰਬਾਰੀ ਦੌਰਾਨ ਘੱਟੋ-ਘੱਟ 10 ਲੋਕ ਜ਼ਖਮੀ ਹੋਏ ਹਨ।