‘ਪਤਾ ਨਹੀਂ ਕਿਹੜਾ ਪਰਸਨਲ ਗੁੱਸਾ ਲੈ ਕੇ ਬੈਠੇ : ਰਵਨੀਤ ਬਿੱਟੂ
_04Feb26093429AM.jfif)
ਲੋਕ ਸਭਾ ਵਿੱਚ ਚੱਲ ਰਹੇ ਹੰਗਾਮੇ ਦੌਰਾਨ ਬੁੱਧਵਾਰ ਨੂੰ ਸੰਸਦ ਕੰਪਲੈਕਸ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਕੇਂਦਰੀ ਰਾਜ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵਿਚਕਾਰ ਤਿੱਖੀ ਬਹਿਸ ਹੋਈ। ਦੋਵਾਂ ਆਗੂਆਂ ਨੇ ਟਿੱਪਣੀਆਂ ਕੀਤੀਆਂ। ਜਿੱਥੇ ਰਾਹੁਲ ਗਾਂਧੀ ਨੇ ਬਿੱਟੂ ਨੂੰ &ldquoਗੱਦਾਰ ਦੋਸਤ&rdquo ਕਿਹਾ, ਉੱਥੇ ਭਾਜਪਾ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ &ldquoਦੇਸ਼ ਦਾ ਦੁਸ਼ਮਣ&rdquo ਕਹਿੰਦੇ ਨਜਰ ਆਏ।
ਬਾਅਦ ਵਿੱਚ ਇਸ ਪੂਰੇ ਕਾਂਡ &lsquoਤੇ ਬੋਲਦੇ ਹੋਏ, ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ, &ldquoਸਪੀਕਰ ਸਦਨ ਦਾ ਕਸਟੋਡੀਅਨ ਹੈ। ਉਹ ਮਾਲਕ ਹੈ, ਹੋਰ ਕਿੱਥੇ ਜਾਵੇਗਾ? ਜੇ ਇਹ ਚੀਜਾਂ ਹੋਣਗੀਆਂ ਅਤੇ ਉਨ੍ਹਾਂ ਦੀ ਚੰਗੀ ਫਿਟਨੈੱਸ ਹੈ, ਹੱਥ ਸਾਡਾ ਵੀ ਭਾਰਾ ਹੀ ਹੁੰਦਾ ਹੈ, ਹਲਕਾ ਨਹੀਂ ਹੁੰਦਾ, ਪਰ ਇਹ ਸਾਡਾ ਸਿਆਸਤ ਵਿਚ ਕੰਮ ਨਹੀਂ ਹੈ। ਸਾਨੂੰ ਜੋ ਵੀ ਗੱਲ ਕਰਨੀ ਹੈ, ਉਹ ਲਹਿਜੇ ਅਤੇ ਲਿਹਾਜ ਨਾਲ ਕਰਨੀ ਹੈ, ਸਹੀ ਤਰੀਕੇ ਨਾਲ ਕਰਨੀ ਹੈ। ਸੰਸਦੀ ਭਾਸ਼ਾ ਵਿਚ ਗੱਲ ਕਰਨੀ ਚਾਹੀਦ ਹੈ। ਇਹ ਲੋਕ ਅੱਜ ਤਾਕਤ ਦੇ ਬਗੈਰ ਮਤਲਬ ਗੁੰਡਾਗਰਦੀ ਤੱਕ ਉਤਰ ਆਏ ਹਨ। ਇਨ੍ਹਾਂ ਨੂੰ ਜਨਤਾ ਦੇਖੇਗੀ ਕਿ ਇਨ੍ਹਾਂ ਦੇ ਨਾਲ ਕੀ ਕਰਨਾ ਹੈ। ਇਹ ਕਰਦੇ ਕੀ ਹਨ, ਇਨ੍ਹਾਂ ਦੀ ਸੋਚ ਕੀ ਹੈ, ਅੱਜ ਸਾਹਮਣੇ ਆ ਗਈ।&rsquo
ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ &ldquoਉਹ ਸੋਚਦੇ ਹਨ ਕਿ ਅਸੀਂ ਸਭ ਤੋਂ ਵੱਡੇ ਦੇਸ਼ ਭਗਤ ਹਾਂ। ਮੇਰੇ ਪਿਤਾ ਨੇ ਆਪਣੀ ਜਾਨ ਕੁਰਬਾਨ ਕਰ ਦਿੱਤੀ&hellip ਮੇਰੀ ਪਾਰਟੀ ਦੇ ਅੰਦਰ ਲੜਾਈ ਇਹ ਸੀ ਕਿ ਸਾਡੇ ਗੁਰਦੁਆਰੇ, ਹਰਿਮੰਦਰ ਸਾਹਿਬ, ਨੂੰ ਅੱਗ ਲਗਾਈ ਗਈ ਸੀ। ਉਨ੍ਹਾਂ ਨੇ ਹਜ਼ਾਰਾਂ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਅਤੇ ਮਾਰ ਦਿੱਤਾ। ਜੇ ਸ਼ਹੀਦਾਂ ਵਿੱਚ ਰਾਜੀਵ ਗਾਂਧੀ ਦਾ ਨਾਮ ਆਉਂਦਾ ਹੈ, ਤਾਂ ਸਰਦਾਰ ਬੇਅੰਤ ਸਿੰਘ ਵੀ ਜ਼ਿਕਰ ਕਹਿਣਾ ਪਵੇਗਾ। ਮੈਂ ਉਸ ਪਰਿਵਾਰ ਤੋਂ ਹਾਂ ਇਹ ਤਕਲੀਫਹੈ। ਜੇ ਕਿਸੇ ਸ਼ਹੀਦ ਦਾ ਪੋਤਾ ਤੁਹਾਡੇ ਨਾਲ ਹੁੰਦਾ, ਤਾਂ ਇਹ ਠੀਕ ਹੁੰਦਾ, ਪਰ ਜੇ ਮੈਂ ਭਾਜਪਾ ਵਿੱਚ ਹਾਂ, ਤਾਂ ਤੁਹਾਨੂੰ ਸਮੱਸਿਆ ਹੈ&hellip ਜਦੋਂ ਉਨ੍ਹਾਂ ਨੇ ਇਹ ਕਿਹਾ ਅਤੇ ਹੱਥ ਮਿਲਾਉਣ ਲਈ ਅੱਗੇ ਵਧਾਇਆ, ਤਾਂ ਮੈਂ ਕਿਹਾ, &lsquoਤੁਸੀਂ ਦੇਸ਼ ਦੇ ਗੱਦਾਰ ਹੋ ਜੋ ਹਰ ਰੋਜ਼ ਫੌਜ ਵਿਰੁੱਧ ਬੋਲਦੇ ਹੋ&hellip ਮੈਂ ਗਾਂਧੀ ਪਰਿਵਾਰ ਦੇ ਵਾਰਸ ਨਾਲ ਹੱਥ ਨਹੀਂ ਮਿਲਾਵਾਂਗਾ।'