ਪਾਸਟਰ ਬਜਿੰਦਰ ਤੋਂ ਕੈਸ਼ ਮਿਲਣ ਦਾ ਮਾਮਲਾ : ਹਵਲਦਾਰ ‘ਤੇ ਬਜਿੰਦਰ ਦੀ ਮਦਦ ਕਰਨ ਦੇ ਲੱਗੇ ਇਲਜ਼ਾਮ

ਪਾਸਟਰ ਬਜਿੰਦਰ ਕੋਲੋਂ ਮਿਲੇ ਕੈਸ਼ ਦੇ ਮਾਮਲੇ ਵਿੱਚ ਪੁਲਿਸ ਨੇ ਐਕਸ਼ਨ ਲੈਂਦਿਆਂ ਇੱਕ ਜੇਲ੍ਹ ਕਾਂਸਟੇਬਲ ਨੂੰ ਗ੍ਰਿਫ਼ਤਾਰ ਕੀਤਾ ਹੈ। ਕਾਂਸਟੇਬਲ &lsquoਤੇ ਪਾਸਟਰ ਬਜਿੰਦਰ ਦੀ ਮਦਦ ਕਰਨ ਦੇ ਇਲਜ਼ਾਮ ਲੱਗੇ ਹਨ। ਪੁਲਿਸ ਵੱਲੋਂ ਜੇਲ੍ਹ ਕਾਂਸਟੇਬਲ ਨਿਰਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਮਾਨਸਾ ਲਿਆਂਦਾ ਗਿਆ ਹੈ। ਉਹ ਹੁਣ ਬਰਨਾਲਾ ਜੇਲ੍ਹ ਵਿੱਚ ਤਾਇਨਾਤ ਹੈ।

ਜ਼ਿਕਰਯੋਗ ਹੈ ਕਿ 24 ਜੂਨ ਨੂੰ ਮਾਨਸਾ ਦੀ ਤਾਮ ਕੋਟ ਜੇਲ੍ਹ ਵਿੱਚ ਪਾਸਟਰ ਬਜਿੰਦਰ ਤੋਂ ਇੱਕ ਮੋਬਾਈਲ ਫ਼ੋਨ ਅਤੇ 2,500 ਰੁਪਏ ਨਕਦ ਬਰਾਮਦ ਕੀਤੇ ਗਏ ਸਨ। ਪੁਲਿਸ ਨੇ ਪਹਿਲਾਂ ਬਜਿੰਦਰ ਪਾਸਟਰ ਵਿਰੁੱਧ ਕੇਸ ਦਰਜ ਕੀਤਾ ਸੀ। ਹਾਲਾਂਕਿ, ਪੁਲਿਸ ਨੇ ਹੁਣ ਜੇਲ੍ਹ ਕਾਂਸਟੇਬਲ ਨਿਰਪਾਲ ਸਿੰਘ ਦੀ ਪਛਾਣ ਦੋਸ਼ੀ ਵਜੋਂ ਕੀਤੀ ਹੈ, ਜਿਸਨੇ ਇਸ ਮਾਮਲੇ ਵਿੱਚ ਪਾਦਰੀ ਦੀ ਸਹਾਇਤਾ ਕੀਤੀ ਸੀ, ਅਤੇ ਉਸਨੂੰ ਮਾਨਸਾ ਸਦਰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪਾਸਟਰ ਬਜਿੰਦਰ &lsquoਤੇ ਜ਼ਬਰ-ਜਨਾਹ ਅਤੇ ਕਤਲ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਉਹ ਮਾਨਸਾ ਜੇਲ੍ਹ ਵਿੱਚ ਬੰਦ ਹੈ।