ਸੰਸਦ ਬਾਹਰ ਰਾਹੁਲ ਗਾਂਧੀ ਤੇ ਰਵਨੀਤ ਬਿੱਟੂ ਵਿਚਾਲੇ ਹੋਈ ਤਿੱਖੀ ਤਕਰਾਰ

ਸੰਸਦ ਬਾਹਰ ਕਾਂਗਰਸ ਦੇ ਸਾਂਸਦ ਪ੍ਰਦਰਸ਼ਨ ਕਰ ਰਹੇ ਸਨ। ਇਸ ਦੌਰਾਨ ਸਾਹਮਣੇ ਤੋਂ ਰਵਨੀਤ ਬਿੱਟੂ ਆਏ ਤਾਂ ਰਾਹੁਲ ਗਾਂਧੀ ਨੇ ਕਿਹਾ ਕਿ ਮੇਰਾ &lsquoTrator Friend&rsquo ਆ ਰਿਹਾ ਹੈ। ਇਸ ਦੌਰਾਨ ਰਾਹੁਲ ਗਾਂਧੀ ਨੇ ਹੱਥ ਮਿਲਾਉਣ ਲਈ ਅੱਗੇ ਵਧਾਇਆ ਪਰ ਰਵਨੀਤ ਬਿੱਟੂ ਨੇ ਹੱਥ ਨਹੀਂ ਮਿਲਿਆ। ਰਵਨੀਤ ਬਿੱਟੂ ਨੇ ਰਾਹੁਲ ਗਾਂਧੀ ਨੂੰ ਕਿਹਾ ਕਿ ਤੁਸੀਂ ਦੇਸ਼ ਹਿਤ ਲਈ ਚੰਗਾ ਨਹੀਂ ਕਰ ਰਹੇ। ਦੋਵਾਂ ਵਿਚਾਲੇ ਤਿੱਖੀ ਤਕਰਾਰ ਹੋਈ। ਇਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਚਿੰਤਾ ਨਾ ਕਰੋ ਮੇਰੇ ਗੱਦਾਰ ਦੋਸਤ, ਤੁਸੀਂ ਵਾਪਸ ਆਓਗੇ।
ਰਾਹੁਲ ਗਾਂਧੀ-ਹੈਲੋ ਬ੍ਰਦਰ, ਮੇਰੇ ਗੱਦਾਰ ਦੋਸਤ, ਚਿੰਤਾ ਮਤ ਕਰੋ, ਤੁਸੀਂ ਵਾਪਸ ਆਓਗੇ।
ਰਵਨੀਤ ਬਿਟੂ-ਦੇਸ਼ ਦੇ ਦੁਸ਼ਮਣ, ਦੇਸ਼ ਦੇ ਦੁਸ਼ਮਣ।
ਇਸ ਦੌਰਾਨ ਉਥੇ ਲੁਧਿਆਣਾ ਤੋਂ ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਗੁਰਦਾਸਪੁਰ ਤੋਂ ਐੱਮਪੀ ਸੁਖਜਿੰਦਰ ਰੰਧਾਵਾ ਵੀ ਮੌਜੂਦ ਸਨ।