ਅਮਰੀਕਾ ਨੇ ਭਾਰਤ ਲਈ ਘਟਾਇਆ ਟੈਰਿਫ, ਹੁਣ 25% ਦੀ ਬਜਾਏ ਸਿਰਫ 18% ਲੱਗੇਗਾ ਟੈਰਿਫ

ਭਾਰਤ ਤੇ ਅਮਰੀਕਾ ਵਿਚਾਲੇ ਲੰਬੇ ਸਮੇਂ ਤੋਂ ਜਿਸ ਟ੍ਰੇਡ ਡੀਲ ਦਾ ਇੰਤਜ਼ਾਰ ਸੀ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਦਾ ਐਲਾਨ ਕਰ ਦਿੱਤਾ। ਟਰੰਪ ਨੇ ਕਿਹਾ ਕਿ ਅਮਰੀਕਾ ਨੇ ਭਾਰਤ &lsquoਤੇ ਟੈਰਿਫ 50 ਫੀਸਦ ਤੋਂ ਘਟਾ ਕੇ 18 ਫੀਸਦ ਕਰ ਦਿੱਤਾ ਹੈ।

ਟਰੰਪ ਨੇ ਅਪ੍ਰੈਲ ਵਿਚ 25 ਫੀਸਦ ਰੈਸੀਪ੍ਰੋਕਲ ਟੈਰਿਫਕ ਲਗਾਇਆ ਸੀ ਤੇ ਰੂਸ ਤੋਂ ਤੇਲ ਖਰੀਦਣ ਕਾਰਨ ਅਗਤ ਵਿਚ 25 ਫੀਸਦ ਪੈਨਲਟੀ ਦਾ ਐਲਾਨ ਕੀਤਾ ਸੀ। ਇਸ ਨਾਲ ਭਾਰਤ &lsquoਤੇ ਕੁੱਲ ਟੈਰਿਫਕ 50 ਫੀਸਦ ਹੋ ਗਿਆ ਸੀ। ਹੁਣ ਵ੍ਹਾਈਟ ਹਾਊਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਭਾਰਤ &lsquoਤੇ ਸਿਰਫ 18 ਫੀਸਦ ਟੈਰਿਫ ਹੀ ਲੱਗੇਗਾ। ਅਮਰੀਕਾ ਰੂਸੀ ਤੇਲ ਖਰੀਦਣ ਕਾਰਨ ਲੱਗਿਆ 25 ਫੀਸਦ ਟੈਰਿਫ ਹਟਾ ਦੇਵੇਗਾ।

ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ &lsquoਤੇ ਗੱਲਬਾਤ ਕੀਤੀ ਤੇ ਇਸ ਮਗਰੋਂ ਟਰੰਪ ਨੇ ਸੋਸ਼ਲ ਮੀਡੀਆ &lsquoਤੇ ਟ੍ਰੇਡ ਡੀਲ ਦਾ ਐਲਾਨ ਕੀਤਾ। ਟਰੰਪ ਨੇ ਦਾਅਵਾ ਕੀਤਾ ਕਿ ਮੋਦੀ ਰੂਸ ਤੋਂ ਤੇਲ ਦੀ ਖਰੀਦ ਬੰਦ ਕਰਨ ਤੇ ਅਮਰੀਕਾ ਤੋਂ ਜ਼ਿਆਦਾ ਤੇਲ ਖਰੀਦਣ &lsquoਤੇ ਰਾਜ਼ੀ ਹੋ ਗਏ ਹਨ।

ਟਰੰਪ ਮੁਤਾਬਕ ਲੋੜ ਪਈ ਤਾਂ ਭਾਰਤ ਵੈਂਜੂਏਲਾ ਤੋਂ ਤੇਲ ਲਵੇਗਾ। ਭਾਰਤ &lsquoਬਾਇ ਅਮਰੀਕਨ&rsquo ਨੀਤੀ ਤਹਿਤ ਅਮਰੀਕਾ ਤੋਂ 46 ਲੱਖ ਕਰੋੜ ਰੁਪਏ (500 ਅਰਬ ਡਾਲਰ) ਤੋਂ ਵਧ ਦਾ ਸਾਮਾਨ ਖਰੀਦੇਗਾ। ਦੂਜੇ ਪਾਸੇ ਟਰੰਪ ਦੇ ਐਲਾਨ ਮਗਰੋਂ ਪੀਐੱਮ ਮੋਦੀ ਨੇ X &lsquoਤੇ ਲਿਖਿਆ ਭਾਰਤ ਦੇ 1.4 ਅਰਬ ਲੋਕਾਂ ਵੱਲੋਂ ਰਾਸ਼ਟਰਪਤੀ ਟਰੰਪ ਦਾ ਸ਼ੁਕਰੀਆ।