ਅਮਰੀਕਾ ’ਚ ਅੰਸ਼ਕ ਤਾਲਾਬੰਦੀ ਖ਼ਤਮ
_05Feb26061615AM.jfif)
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੰਗਲਵਾਰ ਦੁਪਹਿਰੇ ਸਰਕਾਰੀ ਕੰਮਕਾਜ ਮੁੜ ਤੋਂ ਸ਼ੁਰੂ ਕਰਨ ਲਈ ਬਿੱਲ &rsquoਤੇ ਦਸਤਖ਼ਤ ਕੀਤੇ। ਓਵਲ ਆਫਿਸ ਵਿੱਚ ਰਾਸ਼ਟਰਪਤੀ ਨੇ ਕਿਹਾ, &lsquo&lsquoਮੈਂ ਇਸਤੇਮਾਲ ਐਕਟ &rsquoਤੇ ਦਸਤਖ਼ਤ ਕਰ ਕੇ ਬਹੁਤ ਖੁਸ਼ ਹਾਂ ਤਾਂ ਜੋ ਫੈਡਰਲ ਸਰਕਾਰ ਦੇ ਕੰਮਕਾਜ ਨੂੰ ਤੁਰੰਤ ਮੁੜ ਤੋਂ ਸ਼ੁਰੂ ਕੀਤਾ ਜਾ ਸਕੇ ਅਤੇ ਬਾਕੀ ਵਿੱਤੀ ਵਰ੍ਹੇ ਲਈ ਜ਼ਿਆਦਾਤਰ ਕੰਮਕਾਜਾਂ ਨੂੰ ਫੰਡ ਦਿੱਤਾ ਜਾ ਸਕੇ।&rsquo&rsquo
ਸੀ ਐੱਨ ਐੱਨ ਦੀ ਖ਼ਬਰ ਅਨੁਸਾਰ, ਟਰੰਪ ਦੇ ਦਸਤਖ਼ਤਾਂ ਨਾਲ ਤਿੰਨ ਦਿਨਾਂ ਤੋਂ ਚੱਲ ਰਹੀ ਅੰਸ਼ਕ ਸਰਕਾਰੀ ਤਾਲਾਬੰਦੀ ਖ਼ਤਮ ਹੋ ਗਈ ਹੈ। ਇਹ ਬਿੱਲ ਕਈ ਮਹੱਤਵਪੂਰਨ ਵਿਭਾਗਾਂ ਨੂੰ ਫੰਡ ਮੁਹੱਈਆ ਕਰਵਾਉਂਦਾ ਹੈ, ਇਹ ਹੋਮਲੈਂਡ ਸਕਿਓਰਿਟੀ ਵਿਭਾਗ (ਡੀ ਐੱਚ ਐੱਸ) ਲਈ ਸਿਰਫ਼ ਦੋ ਹਫ਼ਤਿਆਂ ਦਾ ਸਮਾਂ ਦਿੰਦਾ ਹੈ ਜਿਸ ਤੋਂ ਬਾਅਦ ਦੁਬਾਰਾ ਫੰਡਿੰਗ ਦਾ ਸੰਕਟ ਖੜ੍ਹਾ ਹੋ ਸਕਦਾ ਹੈ। ਇਹ ਤਾਲਾਬੰਦੀ ਤਿੰਨ ਦਿਨਾਂ ਬਾਅਦ ਖ਼ਤਮ ਹੋਈ ਹੈ। ਹੋਮਲੈਂਡ ਸਕਿਓਰਿਟੀ ਲਈ ਫੰਡਿੰਗ ਦਾ ਮੁੱਦਾ ਅਜੇ ਵੀ ਪੂਰੀ ਤਰ੍ਹਾਂ ਹੱਲ ਨਹੀਂ ਹੋਇਆ ਹੈ।