ਯੂਕਰੇਨ ਦੇ ਫ਼ੈਸਲੇ ਤੱਕ ਜੰਗ ਜਾਰੀ ਰਹੇਗੀ: ਰੂਸ
_05Feb26061706AM.jfif)
ਕ੍ਰੈਮਲਿਨ ਦੇ ਬੁਲਾਰੇ ਦਿਮਿਤਰੀ ਪੈੱਸਕੋਵ ਨੇ ਕਿਹਾ ਕਿ ਰੂਸ ਦੀ ਫੌਜ ਯੂਕਰੇਨ ਵਿੱਚ ਉਦੋਂ ਤੱਕ ਲੜਦੀ ਰਹੇਗੀ ਜਦੋਂ ਤੱਕ ਕੀਵ ਅਜਿਹੇ ਫ਼ੈਸਲੇ ਨਹੀਂ ਕਰਦਾ, ਜਿਸ ਨਾਲ ਜੰਗ ਖ਼ਤਮ ਹੋ ਸਕੇ। ਰੂਸ ਦਾ ਰੁਖ਼ ਅਟੱਲ ਹੈ ਅਤੇ ਇਹ ਗੱਲ ਯੂਕਰੇਨੀ ਅਤੇ ਅਮਰੀਕੀ, ਦੋਵੇਂ ਵਾਰਤਾਕਾਰ ਜਾਣਦੇ ਹਨ। ਇਸ ਦੌਰਾਨ ਯੂਕਰੇਨੀ ਅਤੇ ਰੂਸੀ ਵਾਰਤਾਕਾਰਾਂ ਨੇ ਅੱਜ ਅਬੂ ਧਾਬੀ ਵਿੱਚ ਅਮਰੀਕਾ ਦੀ ਵਿਚੋਲਗੀ ਵਿੱਚ ਸ਼ਾਂਤੀ ਲਈ ਗੱਲਬਾਤ ਦਾ ਦੂਜਾ ਗੇੜ ਸ਼ੁਰੂ ਕਰ ਦਿੱਤਾ। ਇਸ ਦਾ ਮਕਸਦ ਦੂਜੇ ਵਿਸ਼ਵ ਯੁੱਧ ਮਗਰੋਂ ਯੂਰੋਪ ਦੀ ਸਭ ਤੋਂ ਵੱਡੀ ਜੰਗ ਨੂੰ ਖ਼ਤਮ ਕਰਨ ਲਈ ਚੱਲ ਰਹੀਆਂ ਕੋਸ਼ਿਸ਼ਾਂ ਨੂੰ ਅੱਗੇ ਵਧਾਉਣਾ ਹੈ।
ਯੂਕਰੇਨ ਨੇ ਰੂਸ ਦੀ ਇਹ ਮੰਗ ਰੱਦ ਕਰ ਦਿੱਤੀ ਕਿ ਉਹ ਆਪਣੇ ਡੋਨਬਾਸ ਖੇਤਰ ਦਾ ਬਚਿਆ-ਖੁਚਿਆ ਹਿੱਸਾ ਉਸ ਨੂੰ ਸੌਂਪ ਦੇਵੇ ਜਿਸ &rsquoਤੇ ਮਾਸਕੋ ਦੀਆਂ ਫੌਜਾਂ ਚਾਰ ਸਾਲਾਂ ਦੀ ਲੜਾਈ ਦੇ ਬਾਵਜੂਦ ਕਬਜ਼ਾ ਨਹੀਂ ਕਰ ਸਕੀਆਂ। ਉਸ ਨੇ ਰੂਸ ਨੂੰ ਪੂਰਬੀ ਦੋਨੇਤਸਕ ਤੋਂ ਪਿੱਛੇ ਹਟਣ ਲਈ ਕਿਹਾ ਹੈ। ਯੂਕਰੇਨ ਦੇ ਸੀਨੀਅਰ ਵਾਰਤਾਕਾਰ ਰੁਸਤਮ ਉਮੇਰੋਵ ਨੇ ਟੈਲੀਗ੍ਰਾਮ ਐਪ &rsquoਤੇ ਕਿਹਾ, &lsquo&lsquoਅਬੂ ਧਾਬੀ ਵਿੱਚ ਗੱਲਬਾਤ ਦਾ ਇੱਕ ਹੋਰ ਗੇੜ ਸ਼ੁਰੂ ਹੋ ਗਿਆ ਹੈ। ਗੱਲਬਾਤ ਦੀ ਪ੍ਰਕਿਰਿਆ ਤ੍ਰੈ-ਪੱਖੀ ਹੈ ਜਿਸ ਵਿੱਚ ਯੂਕਰੇਨ, ਅਮਰੀਕਾ ਅਤੇ ਰੂਸ ਸ਼ਾਮਲ ਹਨ।&rdquo ਦੋ ਰੋਜ਼ਾ ਤ੍ਰੈਪੱਖੀ ਮੀਟਿੰਗਾਂ ਦਾ ਸਿਲਸਿਲਾ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਦੇ ਇਹ ਕਹਿਣ ਮਗਰੋਂ ਸ਼ੁਰੂ ਹੋਇਆ ਕਿ ਰੂਸ ਨੇ ਪਿਛਲੇ ਹਫ਼ਤੇ ਊਰਜਾ ਜੰਗਬੰਦੀ ਦਾ ਲਾਹ ਲੈ ਕੇ ਗੋਲਾ-ਬਾਰੂਦ ਇਕੱਠਾ ਕੀਤਾ ਅਤੇ ਮੰਗਲਵਾਰ ਨੂੰ ਰਿਕਾਰਡ ਗਿਣਤੀ ਵਿੱਚ ਬੈਲਿਸਟਿਕ ਮਿਜ਼ਾਈਲਾਂ ਨਾਲ ਯੂਕਰੇਨ &rsquoਤੇ ਹਮਲਾ ਕੀਤਾ।