ਕਾਂਗਰਸ ਸਿੱਖਾਂ ਨਾਲ ਨਫ਼ਰਤ ਕਰਦੀ ਹੈ: ਪ੍ਰਧਾਨ ਮੰਤਰੀ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਭਾ ਵਿੱਚ ਬੋਲਦਿਆਂ ਰਾਹੁਲ ਗਾਂਧੀ ਦੀ ਰਵਨੀਤ ਬਿੱਟੂ ਲਈ ਕੀਤੀ &lsquoਗੱਦਾਰ&rsquo ਵਾਲੀ ਟਿੱਪਣੀ &rsquoਤੇ ਤਨਜ ਕੱਸਿਆ। ਉਨ੍ਹਾਂ ਕਿਹਾ ਕਿ "ਕਾਂਗਰਸ ਸਿੱਖਾਂ ਪ੍ਰਤੀ ਨਫ਼ਰਤ ਰੱਖਦੀ ਹੈ ਅਤੇ ਇਸ ਨੇ ਸਿੱਖ ਭਾਈਚਾਰੇ ਦੀ ਬੇਅਦਬੀ ਕੀਤੀ ਹੈ।"

ਮੋਦੀ ਨੇ ਕਿਹਾ ਕਿ ਦੁਨੀਆ ਇੱਕ ਨਵੀਂ ਵਿਸ਼ਵ ਵਿਵਸਥਾ ਵੱਲ ਵਧ ਰਹੀ ਹੈ ਅਤੇ ਭਾਰਤ ਗਲੋਬਲ ਸਾਊਥ ਦੀ ਇੱਕ ਬੁਲੰਦ ਆਵਾਜ਼ ਵਜੋਂ ਉੱਭਰਿਆ ਹੈ। ਜਿਵੇਂ ਹੀ ਮੋਦੀ ਨੇ ਆਪਣਾ ਜਵਾਬ ਸ਼ੁਰੂ ਕੀਤਾ, ਵਿਰੋਧੀ ਪਾਰਟੀਆਂ ਨੇ ਲੋਕ ਸਭਾ ਵਿੱਚ ਚੱਲ ਰਹੇ ਡੈੱਡਲਾਕ ਦੇ ਵਿਚਕਾਰ "ਵਿਰੋਧੀ ਧਿਰ ਦੇ ਆਗੂ ਨੂੰ ਬੋਲਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ" ਦੇ ਨਾਅਰੇ ਲਗਾਏ।