ਪਾਰਟੀ ‘ਚੋ ਕੱਢੇ ਜਾਣ ਮਗਰੋਂ ਰਾਹੁਲ ਗਾਂਧੀ ‘ਤੇ ਭੜਕੇ ਮੈਡਮ ਸਿੱਧੂ, ਕਿਹਾ-ਪੱਪੂ ਨੇ ਆਪਣੇ ਨਾਂਅ ‘ਤੇ ਮੋਹਰ ਲਗਾ ਦਿੱਤੀ
_06Feb26072754AM.jfif)
ਪਾਰਟੀ ਵਿਚੋਂ ਕੱਢੇ ਜਾਣ ਮਗਰੋਂ ਨਵਜੋਤ ਕੌਰ ਸਿੱਧੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਮੈਡਮ ਸਿੱਧੂ ਰਾਹੁਲ ਗਾਂਧੀ &lsquoਤੇ ਭੜਕੇ ਹਨ ਤੇ ਉਨ੍ਹਾਂ ਨੇ ਰਾਹੁਲ ਗਾਂਧੀ ਨੂੰ ਪੱਪੂ ਦੱਸਿਆ ਤੇ ਕਿਹਾ ਕਿ ਉਨ੍ਹਾਂ ਨੇ ਆਪਣੇ ਨਾਂ &lsquoਤੇ ਮੋਹਰ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਜ਼ਮੀਨੀ ਹਕੀਕਤਾਂ ਤੋਂ ਬਿਲਕੁਲ ਅਣਜਾਣ ਹਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੇ ਨੇੜਲੇ ਲੋਕ ਉਸ ਨੂੰ ਹਕੀਕਤ ਤੋਂ ਦੂਰ ਰੱਖਦੇ ਹਨ ਤੇ ਅੰਦਰੂਨੀ ਘੇਰੇ ਦੇ ਲੋਕ ਟਿਕਟਾਂ ਵੇਚ ਕੇ ਸ਼ਾਨਦਾਰ ਜ਼ਿੰਦਗੀ ਦਾ ਮਜ਼ਾ ਲੈਂਦੇ ਹਨ। ਉਨ੍ਹਾਂ ਰਾਹੁਲ ਗਾਂਧੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਸੱਚ ਬੋਲਣਾ ਤੇ ਸੱਚ ਦਾ ਸਾਹਮਣਾ ਕਰਨਾ ਸਿੱਖੋ।
ਮੈਡਮ ਸਿੱਧੂ ਨੇ ਰਾਹੁਲ ਦੀ ਕਾਰਜਪ੍ਰਣਾਲੀ &lsquoਤੇ ਸਵਾਲ ਚੁੱਕਦਿਆਂ ਕਿਹਾ ਕਿ ਉਸਨੂੰ ਕਿਸੇ ਵੀ ਐਮਰਜੈਂਸੀ ਕਾਲ &lsquoਤੇ ਕੋਈ ਅਹਿਮ ਫੈਸਲਾ ਲੈਣ &lsquoਚ 6 ਮਹੀਨੇ ਲੱਗ ਜਾਂਦੇ ਹਨ ,ਜਿਸ ਕਾਰਨ ਨੁਕਸਾਨ ਹੋਣਾ ਲਾਜ਼ਮੀ ਹੋ ਜਾਂਦਾ ਹੈ। ਸਿੱਧੂ ਨੇ ਆਪਣੇ ਟਵੀਟ ਵਿੱਚ ਸਵਾਲ ਕਰਦਿਆਂ ਪੁੱਛਿਆ ਕਿ ਕੀ ਇਸ ਆਗੂ ਦੇ ਸਮਰਥਕ ਪੰਜਾਬ ਲਈ ਇਮਾਨਦਾਰੀ ਨਾਲ ਕੰਮ ਕਰਨ ਲਈ ਤਿਆਰ ਹਨ? ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਜ਼ਿਆਦਾਤਰ ਆਗੂ ਨਿਸ਼ਕਾਮ ਸੇਵਾ ਦੀ ਬਜਾਏ ਆਪਣੀਆਂ ਜੇਬਾਂ ਭਰਨ ਵਿਚ ਲੱਗੇ ਹੋਏ ਹਨ ਕਿਉਂਕਿ ਉਹ ਜਾਣਦੇ ਹਨ ਕਿ ਉਹ ਵਾਪਸ ਨਹੀਂ ਆਉਣਗੇ।
ਨਵਜੋਤ ਕੌਰ ਸਿੱਧੂ ਨੇ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਹਿੰਮਤ ਹੈ ਤਾਂ ਆਪਣੇ ਸਾਥੀਆਂ ਨੂੰ ਮੌਜੂਦਾ ਸਰਕਾਰ ਵਿਰੁੱਧ ਬੋਲਣ ਅਤੇ ਆਪਣੀਆਂ ਫਾਈਲਾਂ ਦੇ ਖੁਲਾਸੇ ਦਾ ਸਾਹਮਣਾ ਕਰਨ ਲਈ ਕਹਿਣ। ਅੰਤ ਵਿਚ ਸਿੱਧੂ ਨੇ ਰਾਹੁਲ ਨੂੰ ਇੱਕ &ldquoਚੰਗੇ ਦੋਸਤ&rdquo ਵਜੋਂ ਸਲਾਹ ਦਿੱਤੀ ਕਿ ਉਸ ਨੂੰ ਵਧੇਰੇ ਸਿਆਣਾ, ਗੰਭੀਰ, ਗ੍ਰਹਿਣਸ਼ੀਲ ਅਤੇ ਵਿਹਾਰਕ ਹੋਣਾ ਚਾਹੀਦਾ ਹੈ।