ਭਾਰਤ-ਮਲੇਸ਼ੀਆ ਸਬੰਧ ਮਜ਼ਬੂਤ ਬਣਾਵਾਂਗੇ: ਮੋਦੀ

ਭਾਰਤ ਅਤੇ ਮਲੇਸ਼ੀਆ ਨੇ ਵਪਾਰ ਤੇ ਨਿਵੇਸ਼, ਰੱਖਿਆ, ਊਰਜਾ, ਨਿਰਮਾਣ ਅਤੇ ਸੈਮੀਕੰਡਕਟਰ ਅਤੇ ਉੱਚ ਤਰਜੀਹ ਵਾਲੇ ਖੇਤਰਾਂ &rsquoਚ ਆਪਣੇ ਸਬੰਧ ਮਜ਼ਬੂਤ ਕਰਨ ਦਾ ਅਹਿਦ ਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੋਵੇਂ ਧਿਰਾਂ ਹਿੰਦ-ਪ੍ਰਸ਼ਾਂਤ ਖੇਤਰ &rsquoਚ ਸ਼ਾਂਤੀ ਤੇ ਸਥਿਰਤਾ ਲਈ ਵਚਨਬੱਧ ਹਨ। ਪ੍ਰਧਾਨ ਮੰਤਰੀ ਅੱਜ ਮਲੇਸ਼ੀਆ ਦੀ ਦੋ ਰੋਜ਼ਾ ਯਾਤਰਾ ਮੁਕੰਮਲ ਕਰ ਕੇ ਭਾਰਤ ਰਵਾਨਾ ਹੋ ਗਏ।
ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨਾਲ ਵਾਰਤਾ ਤੋਂ ਬਾਅਦ ਸ੍ਰੀ ਮੋਦੀ ਨੇ ਅਤਿਵਾਦ ਨਾਲ ਨਜਿੱਠਣ ਦੇ ਮੁੱਦੇ &rsquoਤੇ ਭਾਰਤ ਦਾ ਰੁਖ਼ ਦੁਹਰਾਉਂਦਿਆਂ ਕਿਹਾ, &lsquo&lsquoਅਤਿਵਾਦ &rsquoਤੇ ਸਾਡਾ ਸੁਨੇਹਾ ਸਪੱਸ਼ਟ ਹੈ ਸਾਡਾ ਕੋਈ ਦੋਹਰਾ ਪੈਮਾਨਾ ਨਹੀਂ, ਕੋਈ ਸਮਝੌਤਾ ਨਹੀਂ।&rsquo&rsquo ਦੋਵੇਂ ਧਿਰਾਂ ਨੇ ਸੈਮੀਕੰਡਕਟਰ ਖੇਤਰ &rsquoਚ ਡੂੰਘੀ ਭਾਈਵਾਲੀ ਲਈ ਰੂਪਰੇਖਾ ਸਮਝੌਤੇ ਸਮੇਤ ਕਈ ਅਹਿਮ ਖੇਤਰਾਂ &rsquoਚ ਸਹਿਯੋਗ ਵਧਾਉਣ ਲਈ ਕੁੱਲ 11 ਸਮਝੌਤਿਆਂ ਤੇ ਦਸਤਾਵੇਜ਼ਾਂ &rsquoਤੇ ਦਸਤਖ਼ਤ ਕੀਤੇ। ਉਨ੍ਹਾਂ ਭਾਰਤ-ਮਲੇਸ਼ੀਆ ਸਬੰਧਾਂ ਨੂੰ &lsquoਖਾਸ&rsquo ਦਸਦਿਆਂ ਕਿਹਾ, &lsquo&lsquoਅਸੀਂ ਰਣਨੀਤਕ ਭਰੋਸੇ ਰਾਹੀਂ ਆਰਥਿਕ ਤਬਦੀਲੀ ਦਾ ਰਾਹ ਪੱਧਰਾ ਕਰਾਂਗੇ। ਅਸੀਂ ਸਮੁੰਦਰੀ ਗੁਆਂਢੀ ਹਾਂ। ਸਦੀਆਂ ਤੋਂ ਦੋਵਾਂ ਮੁਲਕਾਂ ਦਰਮਿਆਨ ਡੂੰਘੇ ਤੇ ਪਿਆਰ ਭਰੇ ਸਬੰਧ ਰਹੇ ਹਨ।&rsquo&rsquo ਉਨ੍ਹਾਂ ਮਲੇਸ਼ੀਆ &rsquoਚ ਭਾਰਤੀ ਕੌਂਸਲੇਟ ਸਥਾਪਤ ਕਰਨ ਦੇ ਭਾਰਤ ਦੇ ਫ਼ੈਸਲੇ ਦਾ ਵੀ ਐਲਾਨ ਕੀਤਾ।