ਵਾਸ਼ਿੰਗਟਨ ਪੋਸਟ ਦੇ ਪ੍ਰਕਾਸ਼ਕ ਵਿੱਲ ਲੁਈ ਦਾ ਅਸਤੀਫਾ

ਵਾਸ਼ਿੰਗਟਨ ਪੋਸਟ ਦੇ ਪ੍ਰਕਾਸ਼ਕ ਵਿੱਲ ਲੁਈ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਹ ਐਲਾਨ ਅਖ਼ਬਾਰ ਵੱਲੋਂ ਇੱਕ-ਤਿਹਾਈ ਕਰਮਚਾਰੀਆਂ ਦੀ ਛਾਂਟੀ ਦੇ ਐਲਾਨ ਤੋਂ ਤਿੰਨ ਦਿਨ ਬਾਅਦ ਕੀਤਾ ਗਿਆ ਹੈ। ਸ੍ਰੀ ਲੁਈ ਨੇ ਪੋਸਟ ਦੇ ਕਰਮਚਾਰੀਆਂ ਨੂੰ ਈਮੇਲ ਭੇਜੀ ਜਿਸ &rsquoਚ ਉਨ੍ਹਾਂ ਕਿਹਾ ਕਿ &lsquoਪੋਸਟ ਦਾ ਸਥਾਈ ਭਵਿੱਖ ਯਕੀਨੀ ਬਣਾਉਣ ਲਈ ਸਖ਼ਤ ਫ਼ੈਸਲੇ ਕੀਤੇ ਗਏ ਹਨ।&rsquo ਸ੍ਰੀ ਲੁਈ ਅਤੇ ਅਖ਼ਬਾਰ ਦੇ ਅਰਬਪਤੀ ਮਾਲਿਕ ਜੈੱਫ ਬੈਜ਼ੋਸ ਨੇ ਇਸ ਹਫ਼ਤੇ ਛਾਂਟੀ ਦਾ ਐਲਾਨ ਕਰਨ ਲਈ ਕਰਮਚਾਰੀਆਂ ਨਾਲ ਹੋਈ ਮੀਟਿੰਗ &rsquoਚ ਹਿੱਸਾ ਨਹੀਂ ਲਿਆ। ਪੋਸਟ ਦੇ ਮੁੱਖ ਵਿੱਤੀ ਅਧਿਕਾਰੀ ਜੈੱਫ ਡੀ&rsquoਓਨੋਫ੍ਰੀਓ ਨੂੰ ਕਾਰਜਕਾਰੀ ਪ੍ਰਕਾਸ਼ਕ ਤੇ ਸੀ ਈ ਓ ਨਿਯੁਕਤ ਕੀਤਾ ਗਿਆ ਹੈ। ਬਰਤਾਨਵੀ ਮੂਲ ਦੇ ਸ੍ਰੀ ਲੁਈ ਜਨਵਰੀ 2024 &rsquoਚ ਪੋਸਟ ਦਾ ਕਾਰਜਭਾਰ ਸੰਭਾਲਣ ਤੋਂ ਪਹਿਲਾਂ &lsquoਦਿ ਵਾਲ ਸਟ੍ਰੀਟ ਜਨਰਲ&rsquo &rsquoਚ ਸਿਖਰਲੇ ਅਧਿਕਾਰੀ ਸਨ। ਰਾਸ਼ਟਰਪਤੀ ਚੋਣ ਮੁਹਿੰਮ ਦੇ ਅਖੀਰ &rsquoਚ ਬੈਜ਼ੋਸ ਵੱਲੋਂ ਕਮਲਾ ਹੈਰਿਸ ਤੋਂ ਹਮਾਇਤ ਵਾਪਸ ਲੈਣ ਦੇ ਹੁਕਮ ਅਤੇ ਸੰਪਾਦਕੀ ਪੰਨਿਆਂ ਨੂੰ ਵਧੇਰੇ ਰੂੜੀਵਾਦੀ ਦਿਸ਼ਾ &rsquoਚ ਮੋੜਨ ਤੋਂ ਬਾਅਦ ਪੋਸਟ ਤੋਂ ਹਜ਼ਾਰਾਂ ਪਾਠਕਾਂ ਨੇ ਮੂੰਹ ਮੋੜ ਲਿਆ ਸੀ।