ਪ੍ਰਦਰਸ਼ਨਾਂ ਦੌਰਾਨ ਹੁਣ ਤੱਕ 7,000 ਤੋਂ ਵੱਧ ਲੋਕਾਂ ਦੀ ਮੌਤ

ਈਰਾਨ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਨੂੰ ਕੁਚਲਣ ਲਈ ਕੀਤੀ ਗਈ ਸਖ਼ਤੀ ਨੇ ਭਿਆਨਕ ਰੂਪ ਧਾਰ ਲਿਆ ਹੈ। ਮਨੁੱਖੀ ਅਧਿਕਾਰ ਜਥੇਬੰਦੀਆਂ ਮੁਤਾਬਕ, ਪਿਛਲੇ ਮਹੀਨੇ ਤੋਂ ਜਾਰੀ ਇਸ ਹਿੰਸਾ ਵਿੱਚ ਹੁਣ ਤੱਕ ਘੱਟੋ-ਘੱਟ 7,002 ਲੋਕ ਮਾਰੇ ਜਾ ਚੁੱਕੇ ਹਨ, ਜਦੋਂਕਿ ਅਸਲ ਅੰਕੜਾ ਇਸ ਤੋਂ ਕਿਤੇ ਵੱਧ ਹੋਣ ਦਾ ਖ਼ਦਸ਼ਾ ਹੈ।

ਇਰਾਨੀ ਹਕੂਮਤ ਵੱਲੋਂ ਇੰਟਰਨੈੱਟ ਅਤੇ ਸੰਚਾਰ ਸਾਧਨਾਂ &rsquoਤੇ ਲਗਾਈਆਂ ਪਾਬੰਦੀਆਂ ਕਾਰਨ ਸਹੀ ਜਾਣਕਾਰੀ ਬਾਹਰ ਆਉਣ ਵਿੱਚ ਮੁਸ਼ਕਲ ਹੋ ਰਹੀ ਹੈ। ਹਾਲਾਂਕਿ ਇਰਾਨੀ ਸਰਕਾਰ ਨੇ ਸਿਰਫ਼ 3,117 ਮੌਤਾਂ ਦੀ ਗੱਲ ਕਹੀ ਹੈ ਪਰ ਕਾਰਕੁਨਾਂ ਦਾ ਦਾਅਵਾ ਹੈ ਕਿ ਅਸਲੀਅਤ ਨੂੰ ਲੁਕਾਇਆ ਜਾ ਰਿਹਾ ਹੈ।