ਜੇਲ੍ਹ ‘ਚ ਬੰਦ ਇਮਰਾਨ ਖਾਨ ਦੀ ਸੱਜੀ ਅੱਖ ਦੀ 85% ਰੋਸ਼ਨੀ ਹੋਈ ਖ਼ਤਮ

ਇਸਲਾਮਾਬਾਦ: ਪਾਕਿਸਤਾਨ ਦੀ ਅਦਿਆਲਾ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਅਤੇ ਦੇ ਮੁਖੀ ਇਮਰਾਨ ਖਾਨ ਆਪਣੀ ਸੱਜੀ ਅੱਖ ਦੀ 85% ਰੌਸ਼ਨੀ ਗੁਆ ਬੈਠੇ ਹਨ। ਇਹ ਜਾਣਕਾਰੀ ਕੋਰਟ ਦੇ ਨਿਯੁਕਤ ਐਮੀਕਸ ਕਿਊਰੀ ਸਲਮਾਨ ਸਫ਼ਦਰ ਦੀ ਰਿਪੋਰਟ ਵਿੱਚ ਸਾਹਮਣੇ ਆਈ।
ਰਿਪੋਰਟ ਅਨੁਸਾਰ, ਅਕਤੂਬਰ 2025 ਤੱਕ ਉਨ੍ਹਾਂ ਦੀ ਅੱਖਾਂ ਦੀ ਰੌਸ਼ਨੀ ਸਧਾਰਨ ਸੀ। ਪਰ ਬਾਅਦ ਵਿੱਚ ਉਹ ਧੁੰਦਲਾ ਵੇਖਣ ਲੱਗੇ। ਇਹ ਸ਼ਿਕਾਇਤਾਂ ਜੇਲ੍ਹ ਸੁਪਰਡੰਟ ਨੂੰ ਕਈ ਵਾਰੀ ਦਿੱਤੀਆਂ ਗਈਆਂ ਪਰ ਮਹੀਨਿਆਂ ਤੱਕ ਨਜ਼ਰਅੰਦਾਜ਼ ਕੀਤਾ ਗਿਆ। ਲਾਪਰਵਾਹੀ ਕਾਰਨ ਅੱਖ ਵਿੱਚ ਖੂਨ ਇਕੱਠਾ ਹੋ ਗਿਆ, ਜਿਸ ਨਾਲ ਗੰਭੀਰ ਨੁਕਸਾਨ ਹੋਇਆ। ਹੁਣ ਸੱਜੀ ਅੱਖ ਵਿੱਚ ਸਿਰਫ 15% ਰੌਸ਼ਨੀ ਬਚੀ ਹੈ। ਉਨ੍ਹਾਂ ਦੇ ਸਹਿਯੋਗੀਆਂ ਨੇ ਇਸ ਘਟਨਾ ਨੂੰ ਪਾਕਿਸਤਾਨ ਦੀ ਸੈਨਾ ਵੱਲੋਂ ਮਨੁੱਖੀ ਅਧਿਕਾਰ ਉਲੰਘਣ ਦੱਸਿਆ ਹੈ।