ਸ਼ੰਘਾਈ ਵਿੱਚ ਬਣਿਆ ਵਿਸ਼ਾਲ ਸਿੰਕਹੋਲ, ਪਲਕ ਝਪਕਦੇ ਹੀ ਧਸ ਗਈ ਸੜਕ

ਸ਼ੰਘਾਈ : ਸ਼ੰਘਾਈ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਜਦੋਂ ਸ਼ਹਿਰ ਦੀ ਇੱਕ ਰੁਝੇਵੇਂ ਵਾਲੀ ਸੜਕ ਅਚਾਨਕ ਧਸ ਗਈ ਅਤੇ ਇੱਕ ਵਿਸ਼ਾਲ ਸਿੰਕਹੋਲ ਬਣ ਗਿਆ। ਸੜਕ ਦੇ ਕਿਨਾਰੇ ਲੱਗੇ ਕੈਮਰਿਆਂ ਵਿੱਚ ਇਹ ਦ੍ਰਿਸ਼ ਕੈਦ ਹੋ ਗਿਆ। ਇਸ ਵਿੱਚ ਦਿਸਿਆ ਕਿ ਚੀਨ ਦੇ ਸਭ ਤੋਂ ਆਧੁਨਿਕ ਸ਼ਹਿਰ ਦੀ ਸੜਕ ਪਲਕਾਂ ਝਪਕਦੇ ਹੀ ਪਾਤਾਲ ਵਿੱਚ ਚਲੀ ਗਈ। ਇਸ ਤੋਂ ਪਹਿਲਾਂ ਇਹੋ ਜਿਹਾ ਹਾਦਸਾ ਚੀਨ ਦੇ ਮਿਨਹੰਗ ਜ਼ਿਲ੍ਹੇ ਵਿੱਚ ਵੀ ਹੋਇਆ ਸੀ।
ਮੁੱਢਲੀ ਜਾਣਕਾਰੀ ਮੁਤਾਬਕ, ਇਹ ਕੋਈ ਕੁਦਰਤੀ ਆਫ਼ਤ ਨਹੀਂ ਸੀ, ਬਲਕਿ ਤੇਜ਼ੀ ਨਾਲ ਵਧਦੇ ਸ਼ਹਿਰੀਕਰਨ ਅਤੇ ਕਮਜ਼ੋਰ ਬੁਨਿਆਦੀ ਢਾਂਚੇ ਕਾਰਨ ਇਹ ਹਾਦਸਾ ਵਾਪਰਿਆ। ਸੜਕ ਨਿਰਮਾਣ ਦੌਰਾਨ ਭੂੰਗੋਲਿਕ ਗਲਤੀਆਂ ਅਤੇ ਤਕਨੀਕੀ ਕਮੀਆਂ ਵੀ ਇਸ ਦੇ ਕਾਰਨ ਬਣ ਸਕਦੀਆਂ ਹਨ। ਸ਼ੰਘਾਈ ਦੀਆਂ ਉੱਚ ਇਮਾਰਤਾਂ ਵਾਲੀਆਂ ਸੜਕਾਂ ਹਾਲੇ ਵੀ ਲੱਖਾਂ ਲੋਕਾਂ ਲਈ ਜੋਖਮ ਬਣੀਆਂ ਹੋਈਆਂ ਹਨ, ਜੋ ਹਰ ਰੋਜ਼ ਇਨ੍ਹਾਂ ਰਸਤਿਆਂ 'ਤੇ ਆਪਣੀ ਜਾਨ ਜੋਖਮ 'ਚ ਪਾ ਕੇ ਸਫ਼ਰ ਕਰਦੇ ਹਨ।