ਬੰਗਲਾਦੇਸ਼ ‘ਚ ਬੀਐੱਨਪੀ ਨੂੰ ਇਤਿਹਾਸਕ ਜਿੱਤ, ਅਗਲੀ ਸਰਕਾਰ ਬਣਾਉਣ ਦਾ ਕੀਤਾ ਐਲਾਨ

ਢਾਕਾ: ਬੰਗਲਾਦੇਸ਼ ਨੇ ਫ਼ੈਸਲਾਕੁੰਨ ਜਨਮਤ ਦੇ ਕੇ ਬੰਗਲਾਦੇਸ਼ ਨੈਸ਼ਨਲ ਪਾਰਟੀ ਨੂੰ ਇਤਿਹਾਸਕ ਜਿੱਤ ਦੁਆਈ ਹੈ। ਸਥਾਨਕ ਟੀਵੀ ਚੈਨਲਾਂ ਦੇ ਸ਼ੁਰੂਆਤੀ ਰੁਝਾਨਾਂ ਅਤੇ ਪਾਰਟੀ ਦੇ ਦਾਵਿਆਂ ਮੁਤਾਬਕ, ਨੇ ਬਹੁਮਤ ਪ੍ਰਾਪਤ ਕੀਤਾ ਹੈ ਅਤੇ ਅਗਲੀ ਸਰਕਾਰ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਇਹ ਚੋਣ 2024 ਦੀ - ਜਨਕ੍ਰਾਂਤੀ ਤੋਂ ਬਾਅਦ ਪਹਿਲੀ ਵੋਟਿੰਗ ਸੀ, ਜਿਸ ਨੇ ਲੰਬੇ ਸਮੇਂ ਤੱਕ ਸੱਤਾ &lsquoਚ ਰਹੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਸਰਕਾਰ ਨੂੰ ਹਟਾ ਦਿੱਤਾ। 30 ਸਾਲਾਂ &lsquoਚ ਪਹਿਲੀ ਵਾਰੀ, ਅਵਾਮੀ ਲੀਗ ਦਾ ਚੋਣ ਚਿੰਨ੍ਹ &lsquoਕਿਸ਼ਤੀ' ਬੈਲੇਟ ਪੇਪਰ &lsquoਚ ਨਹੀਂ ਸੀ, ਕਿਉਂਕਿ ਪਿਛਲੀ ਸਰਕਾਰ ਦੇ ਪਤਨ ਤੋਂ ਬਾਅਦ ਪਾਰਟੀ ਮੁਅੱਤਲ ਕਰ ਦਿੱਤੀ ਗਈ।
ਚੋਣ ਵਿੱਚ , 11-ਦਲੀਆਂ ਦਾ ਗਠਜੋੜ ਅਤੇ ਨੈਸ਼ਨਲ ਸਿਟੀਜ਼ਨ ਪਾਰਟੀ ਤਿੰਨ ਮੁੱਖ ਧੁਰੇ ਵਜੋਂ ਸਾਹਮਣੇ ਆਏ। ਇਹ ਨਤੀਜਾ ਬੰਗਲਾਦੇਸ਼ ਦੀ ਸਿਆਸਤ ਵਿੱਚ ਨਵੇਂ ਦੌਰ ਦੀ ਸ਼ੁਰੂਆਤ ਮੰਨਿਆ ਜਾ ਰਿਹਾ ਹੈ।