ਕਿਮ ਦੀ ਧੀ ਬਣ ਸਕਦੀ ਹੈ ਉੱਤਰੀ ਕੋਰੀਆ ਦੀ ਅਗਲੀ ਨੇਤਾ

ਦੱਖਣੀ ਕੋਰੀਆ ਦੀ ਜਾਸੂਸੀ ਏਜੰਸੀ ਨੇ ਕਾਨੂੰਨਸਾਜ਼ਾਂ ਨੂੰ ਦੱਸਿਆ ਕਿ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੀ ਅੱਲੜ੍ਹ ਉਮਰ ਧੀ ਦੇਸ਼ ਦੀ ਅਗਲੀ ਆਗੂ ਬਣਨ ਦੇ ਬਿਲਕੁਲ ਨੇੜੇ ਹੈ, ਕਿਉਂਕ ਉਹ ਆਪਣੇ ਖਾਨਦਾਨ ਦਾ ਸ਼ਾਸਨ ਚੌਥੀ ਪੀੜ੍ਹੀ ਤੱਕ ਵਧਾਉਣ ਲਈ ਕਦਮ ਚੁੱਕ ਸਕਦੇ ਹਨ।
ਨੈਸ਼ਨਲ ਇੰਟੈਲੀਜੈਂਸ ਸਰਵਿਸ (ਐੱਨ ਆਈ ਐੱਸ) ਨੇ ਇਹ ਖੁਲਾਸਾ ਅਜਿਹੇ ਸਮੇਂ ਕੀਤਾ ਜਦੋਂ ਉੱਤਰੀ ਕੋਰੀਆ ਇਸ ਮਹੀਨੇ ਦੇ ਆਖ਼ੀਰ &rsquoਚ ਆਪਣੀ ਸਭ ਤੋਂ ਵੱਡੀ ਸਿਆਸੀ ਕਾਨਫਰੰਸ ਕਰਨ ਦੀ ਤਿਆਰੀ ਕਰ ਰਿਹਾ ਹੈ। ਕਾਨਫਰੰਸ &rsquoਚ ਕਿਮ ਵੱਲੋਂ ਆਪਣੀ ਅਗਲੇ ਪੰਜ ਸਾਲਾਂ ਲਈ ਨੀਤੀਆਂ ਅਤੇ ਟੀਚੇ ਦੱਸਣ ਸਣੇ ਤਾਨਾਸ਼ਾਹੀ ਪਕੜ ਹੋਰ ਵਧਾਉਣ ਲਈ ਕਦਮ ਚੁੱਕਣ ਦੀ ਉਮੀਦ ਹੈ। ਸੰਸਦ ਮੈਂਬਰ ਲੀ ਸਿਓਂਗ ਕਵਿਉਨ ਨੇ ਦੱਸਿਆ ਕਿ ਬੰਦ ਕਮਰਾ ਮੀਟਿੰਗ &rsquoਚ ਐੱਨ ਆਈ ਐੱਸ ਅਧਿਕਾਰੀਆਂ ਨੇ ਕਿਹਾ ਕਿ ਉਹ ਇਸ ਗੱਲ &rsquoਤੇ ਨੇੜਿਉਂ ਨਜ਼ਰ ਰੱਖ ਰਹੇ ਹਨ ਕਿ ਕਿਮ ਦੀ ਧੀ ਕਿਮ ਜੂ ਐਈ (13) ਅਗਾਮੀ ਵਰਕਰਜ਼ ਪਾਰਟੀ ਕਾਂਗਰਸ ਵਿੱਚ ਹਜ਼ਾਰਾਂ ਡੈਲੀਗੇਟਸ ਸਾਹਮਣੇ ਉਨ੍ਹਾਂ (ਕਿਮ ਜੋਂਗ) ਨਾਲ ਆਉਂਦੀ ਹੈ ਜਾਂ ਨਹੀਂ।
ਕਿਮ ਜੂ ਐਈ ਨਵੰਬਰ 2022 ਵਿੱਚ ਇੱਕ ਮਿਜ਼ਾਈਲ ਪਰਖ ਮੌਕੇ ਪਹਿਲੀ ਵਾਰ ਜਨਤਕ ਤੌਰ &rsquoਤੇ ਦਿਖਾਈ ਦਿੱਤੀ ਸੀ ਜਿਸ ਮਗਰੋਂ ਉਹ ਆਪਣੇ ਪਿਤਾ ਨਾਲ ਕਈ ਸਮਾਗਮਾਂ &rsquoਚ ਸ਼ਾਮਲ ਹੋਈ ਹੈ। ਪਿਛਲੇ ਮਹੀਨੇ ਨਵੇਂ ਸਾਲ ਵਾਲੇ ਦਿਨ ਉਹ ਆਪਣੇ ਮਾਤਾ ਪਿਤਾ ਨਾਲ ਪਿਓਂਗਗਾਂਗ &rsquoਚ ਪਰਿਵਾਰਕ ਮਕਬਰੇ (ਕੁਮਸੁਸਾਨ ਪੈਲੇਸ ਆਫ ਦਿ ਸਨ) ਗਈ ਸੀ ਜਿਸ ਮਗਰੋਂ ਉਸ ਦੇ ਸਿਆਸੀ ਭਵਿੱਖ ਬਾਰੇ ਅਟਕਲਾਂ ਤੇਜ਼ ਹੋ ਗਈਆਂ ਸਨ।