ਕੈਪਟਨ ਅਮਰਿੰਦਰ ਨੂੰ ਤਲਬ ਕਰਨ ਵਾਲੇ ਈ ਡੀ ਅਧਿਕਾਰੀ ਦਾ ਤਬਾਦਲਾ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਨੂੰ ਤਲਬ ਕਰਨ ਵਾਲੇ ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਦੇ ਵਧੀਕ ਨਿਰਦੇਸ਼ਕ ਰਵੀ ਤਿਵਾੜੀ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਤਿਵਾੜੀ ਦੀ ਥਾਂ ਹੁਣ ਵਧੀਕ ਨਿਰਦੇਸ਼ਕ ਵਜੋਂ ਦਿਨੇਸ਼ ਪਚੌਰੀ ਦੀ ਤਾਇਨਾਤੀ ਕੀਤੀ ਗਈ ਹੈ। ਉੱਚ ਅਧਿਕਾਰੀ ਇਸ ਨੂੰ ਰੁਟੀਨ ਦਾ ਤਬਾਦਲਾ ਦੱਸਿਆ ਹੈ ਪ੍ਰੰਤੂ ਕੈਪਟਨ ਪਰਿਵਾਰ ਦੀ ਤਲਬੀ ਮੌਕੇ ਇਹ ਤਬਾਦਲਾ ਕਈ ਤਰ੍ਹਾਂ ਦੇ ਸ਼ੰਕੇ ਜ਼ਾਹਿਰ ਕਰਦਾ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ਤਰਫ਼ੋਂ ਕੈਪਟਨ ਅਮਰਿੰਦਰ ਸਿੰਘ ਅਤੇ ਰਣਇੰਦਰ ਸਿੰਘ ਨੂੰ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ ਦੀ ਕਥਿਤ ਉਲੰਘਣਾ ਦੇ ਮਾਮਲੇ &rsquoਚ ਸੰਮਨ ਕੀਤਾ ਗਿਆ ਸੀ ਪ੍ਰੰਤੂ ਦੋਵੇਂ ਪਿਤਾ ਪੁੱਤਰ ਈ ਡੀ ਕੋਲ ਪੇਸ਼ ਹੋਣ &rsquoਚ ਅਸਫਲ ਰਹੇ। ਕੈਪਟਨ ਅਮਰਿੰਦਰ ਸਿੰਘ ਇਸ ਵੇਲੇ ਹਸਪਤਾਲ &rsquoਚ ਹਨ ਜਿਨ੍ਹਾਂ ਦੇ ਗੋਡਿਆਂ ਦਾ ਇਲਾਜ ਚੱਲ ਰਿਹਾ ਹੈ। ਇਸੇ ਦੌਰਾਨ ਈ ਡੀ ਅਧਿਕਾਰੀ ਤਿਵਾੜੀ ਦਾ ਤਬਾਦਲਾ ਹੋਇਆ ਹੈ ਜੋ ਸਤੰਬਰ 2023 &rsquoਚ ਜਲੰਧਰ ਵਿਖੇ ਤਾਇਨਾਤ ਹੋਏ ਸਨ। ਈ ਡੀ ਇੱਕ ਪੁਰਾਣੇ ਮਾਮਲੇ ਦੀ ਜਾਂਚ ਕਰ ਰਹੀ ਹੈ ਜੋ ਰਣਇੰਦਰ ਸਿੰਘ ਨਾਲ ਜੁੜੀ ਹੋਈ ਹੈ। ਈ ਡੀ ਪਹਿਲਾਂ ਵੀ ਰਣਇੰਦਰ ਸਿੰਘ ਤੋਂ ਸਵਿਟਜ਼ਰਲੈਂਡ ਵਿੱਚ ਫ਼ੰਡਾਂ ਦੀ ਕਥਿਤ ਹੇਰਾਫੇਰੀ ਅਤੇ &lsquoਜੈਕਾਰੰਡਾ ਟਰੱਸਟ&rsquo ਦੇ ਗਠਨ ਨੂੰ ਲੈ ਕੇ ਪੁੱਛਗਿੱਛ ਕਰ ਚੁੱਕੀ ਹੈ।