ਹਰਚਰਨ ਸਿੰਘ ਪਾਕਿਸਤਾਨ ਦਾ ਪਹਿਲਾ ਸਿੱਖ ਲੈਫਟੀਨੈਂਟ ਕਰਨਲ ਬਣਿਆ

ਪਾਕਿਸਤਾਨੀ ਥਲ ਸੈਨਾ ਵਿਚ ਜਗਾ ਬਣਾ ਕੇ ਇਤਿਹਾਸ ਸਿਰਜਣ ਵਾਲੇ ਹਰਚਰਨ ਸਿੰਘ ਨੇ ਹੁਣ ਇੱਕ ਹੋਰ ਪ੍ਰਾਪਤੀ ਆਪਣੇ ਨਾਮ ਕਰ ਲਈ ਹੈ। ਹਰਚਰਨ ਸਿੰਘ ਲੈਫ਼ਟੀਨੈਂਟ ਕਰਨਲ ਦਾ ਰੈਂਕ ਹਾਸਲ ਕਰਨ ਵਾਲਾ ਪਹਿਲਾ ਸਿੱਖ ਬਣ ਗਿਆ ਹੈ।
ਸ੍ਰੀ ਨਨਕਾਣਾ ਸਾਹਿਬ ਵਿਖੇ 1987 ਵਿਚ ਜਨਮੇ ਤੇ ਹੁਣ ਲੈਫਟੀਨੈਂਟ ਕਰਨਲ ਦੇ ਅਹੁਦੇ ਉਤੇ ਪਹੁੰਚ ਚੁੱਕੇ ਹਰਚਰਨ ਸਿੰਘ ਦਾ ਪਾਲਣ-ਪੋਸ਼ਣ ਸਿੱਖ ਸਿਧਾਂਤਾਂ, ਰਹਿਤ ਮਰਿਆਦਾ ਅਤੇ ਅਨੁਸ਼ਾਸਨ ਵਾਲੇ ਮਾਹੌਲ ਵਿਚ ਹੋਇਆ। ਉਸ ਦੀ ਲੈਫਟੀਨੈਂਟ ਕਰਨਲ ਵਜੋਂ ਤਰੱਕੀ ਨੂੰ 2025 ਦੇ ਅਖੀਰ ਵਿੱਚ ਕਰਵਾਏ ਸਖ਼ਤ ਸਿਲੈਕਸ਼ਨ ਬੋਰਡ ਮੁਲਾਂਕਣ ਤੋਂ ਬਾਅਦ ਮਨਜ਼ੂਰੀ ਦਿੱਤੀ ਗਈ ਸੀ। ਪਾਕਿਸਤਾਨੀ ਪੰਜਾਬ ਦੇ ਘੱਟਗਿਣਤੀ ਮਾਮਲਿਆਂ ਬਾਰੇ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਕਿਹਾ ਕਿ ਪਾਕਿਸਤਾਨੀ ਫੌਜ ਵਿੱਚ ਕਈ ਈਸਾਈਆਂ ਨੇ ਸੇਵਾ ਨਿਭਾਈ ਹੈ ਪਰ ਅੱਜ ਤੱਕ ਕੋਈ ਵੀ ਹਿੰਦੂ ਜਾਂ ਸਿੱਖ ਲੈਫਟੀਨੈਂਟ ਕਰਨਲ ਸਿੰਘ ਦੇ ਅਹੁਦੇ ਤੱਕ ਨਹੀਂ ਪਹੁੰਚ ਸਕਿਆ ਸੀ। ਲੈਫਟੀਨੈਂਟ ਕਰਨਲ ਹਰਚਰਨ ਸਿੰਘ 20 ਸਾਲ ਦੀ ਉਮਰ ਵਿੱਚ ਕੈਪਟਨ ਵਜੋਂ ਪਾਕਿਸਤਾਨੀ ਫੌਜ &rsquoਚ ਸ਼ਾਮਲ ਹੋਇਆ ਸੀ ਅਤੇ ਉਸ ਨੂੰ ਅਕਤੂਬਰ 2007 ਵਿੱਚ 116ਵੇਂ ਪੀ ਐੱਮ ਏ ਲੌਂਗ ਕੋਰਸ ਵਿੱਚ ਕਮਿਸ਼ਨ ਮਿਲਿਆ ਸੀ।