ਮੁੜ ਪਾਕਿਸਤਾਨੀ ਪਤੀ ਦੇ ਘਰ ਪਹੁੰਚੀ ਸਰਬਜੀਤ ਕੌਰ ਉਰਫ਼ ਨੂਰ ਹੂਸੈਨ

ਭਾਰਤ ਸਿੱਖ ਜਥੇ ਨਾਲ ਪਾਕਿਸਤਾਨ ਜਾ ਕੇ ਵਿਆਹ ਕਰਵਾਉਣ ਵਾਲੀ ਸਰਬਜੀਤ ਕੌਰ ਉਰਫ਼ ਨੂਰ ਫਾਤਿਮਾ ਹੂਸੈਨ ਬੀਤੇ ਦਿਨ ਆਪਣੇ ਪਾਕਿਸਤਾਨੀ ਪਤੀ ਨਾਸਿਰ ਹੂਸੈਨ ਦੇ ਘਰ ਪਹੁੰਚ ਗਈ ਹੈ। ਹਾਲਾਂਕਿ ਪਿਛਲੇ ਕੁੱਝ ਸਮੇਂ ਤੋਂ ਸਰਬਜੀਤ ਕੌਰ ਦੇ ਭਾਰਤ ਵਾਪਸ ਆਉਣ ਦੇ ਕਿਆਸ ਲਾਏ ਜਾ ਰਹੇ ਸਨ। ਪਾਕਿਸਤਾਨ ਦੇ ਮਹਿਲਾ ਸ਼ੈਲਟਰ ਹੋਮ ਤੋਂ ਰਿਹਾਈ ਤੋਂ ਬਾਅਦ ਸਾਹਮਣੇ ਆਈਆਂ ਵੀਡੀਓਜ਼ ਵਿੱਚ ਉਸ ਦੀ ਖੁਸ਼ੀ ਵੱਖਰੀ ਹੀ ਦਿਖਾਈ ਦੇ ਰਹੀ ਸੀ। ਉਸਨੇ ਪਾਕਿਸਤਾਨੀ ਮੀਡੀਆ ਨਾਲ ਗੱਲਬਾਤ ਕਰਦਿਆਂ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ। ਇਸ ਦੌਰਾਨ ਉਸਦੇ ਨਾਲ ਉਸਦਾ ਪਤੀ ਨਾਸਿਰ ਹੁਸੈਨ ਵੀ ਮੌਜੂਦ ਸੀ, ਜਿਸ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ। ਪਾਕਿਸਤਾਨੀ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਬਜੀਤ ਕੌਰ ਉਰਫ਼ ਨੂਰ ਫਾਤਿਮਾ ਨੇ ਕਿਹਾ ਕਿ ਜੇ ਸੱਚਾ ਪਿਆਰ ਹੋਵੇ ਤਾਂ ਦਿਲ ਵਿੱਚ ਇਹ ਅਹਿਸਾਸ ਰਹਿੰਦਾ ਹੈ ਕਿ ਅਸੀਂ ਇਕ-ਦੂਜੇ ਨੂੰ ਜ਼ਰੂਰ ਮਿਲਾਂਗੇ। ਉਸ ਨੇ ਕਿਹਾ ਕਿ ਉਹਨਾਂ ਦਾ ਪਿਆਰ ਅੱਜ ਦਾ ਨਹੀਂ, ਸਗੋਂ ਪਿਛਲੇ ਅੱਠ ਸਾਲਾਂ ਤੋਂ ਕਾਇਮ ਹੈ। ਉਸ ਨੇ ਕਿਹਾ, &lsquo&lsquoਜੇ ਉਸ ਦੇ ਮੂੰਹ ਵਿੱਚ ਦੰਦ ਵੀ ਨਾ ਰਹਿੰਦੇ, ਤਾਂ ਵੀ ਉਹ ਪਾਕਿਸਤਾਨ ਜ਼ਰੂਰ ਆਉਂਦੀ।&rsquo&rsquo ਸਰਬਜੀਤ ਕੌਰ ਉਰਫ਼ ਨੂਰ ਹੂਸੈਨ ਨੇ ਕਿਹਾ ਕਿ ਹੁਣ ਉਹ ਆਪਣੀ ਬਾਕੀ ਜ਼ਿੰਦਗੀ ਪਾਕਿਸਤਾਨ ਵਿੱਚ ਖੁਸ਼ੀ-ਖੁਸ਼ੀ ਬਿਤਾਉਣੀ ਚਾਹੁੰਦੀ ਹੈ। ਇਸ ਤੋਂ ਸਾਫ਼ ਜ਼ਾਹਿਰ ਹੈ ਕਿ ਹੁਣ ਸਰਬਜੀਤ ਕੌਰ ਉਰਫ਼ ਨੂਰ ਹੂਸੈਨ ਭਾਰਤ ਵਾਪਸ ਨਹੀਂ ਆਵੇਗੀ। ਹਾਲਾਂਕਿ ਕੁੱਝ ਸਮਾਂ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਕਥਿਤ ਤੌਰ &rsquoਤੇ ਉਕਤ ਮਹਿਲਾ ਆਪਣੇ ਭਾਰਤੀ ਪਤੀ ਨਾਲ ਗੱਲ ਕਰਦਿਆਂ ਭਾਰਤ ਆਉਣ ਲਈ ਅਪੀਲ ਕਰ ਰਹੀ ਸੀ।