ਟਰੰਪ ਵੱਲੋਂ ਇਰਾਨ ਨਾਲ ਗੱਲਬਾਤ ਜਾਰੀ ਰੱਖਣ ’ਤੇ ਜ਼ੋਰ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਵ੍ਹਾਈਟ ਹਾਊਸ ਵਿੱਚ ਦੋ ਘੰਟੇ ਤੋਂ ਵੱਧ ਸਮੇਂ ਤੱਕ ਬੰਦ ਕਮਰਾ ਮੀਟਿੰਗ ਕੀਤੀ। ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਇਰਾਨ ਨਾਲ ਗੱਲਬਾਤ ਜਾਰੀ ਰੱਖਣ &rsquoਤੇ ਜ਼ੋਰ ਦਿੱਤਾ ਹੈ ਕਿਉਂਕਿ ਅਮਰੀਕਾ ਤਹਿਰਾਨ ਨਾਲ ਪਰਮਾਣੂ ਸਮਝੌਤੇ ਲਈ ਕੋਸ਼ਿਸ਼ਾਂ ਕਰ ਰਿਹਾ ਹੈ।
ਨੇਤਨਯਾਹੂ ਪੱਤਰਕਾਰਾਂ ਦੀ ਨਜ਼ਰ ਤੋਂ ਬਚ ਕੇ ਵ੍ਹਾਈਟ ਹਾਊਸ ਪੁੱਜੇ ਅਤੇ ਬਿਨਾਂ ਕੋਈ ਅਧਿਕਾਰਤ ਬਿਆਨ ਦਿੱਤੇ ਉੱਥੋਂ ਰਵਾਨਾ ਹੋ ਗਏ ਹਾਲਾਂਕਿ ਟਰੰਪ ਨੇ ਬਾਅਦ ਵਿੱਚ ਸੋਸ਼ਲ ਮੀਡੀਆ &rsquoਤੇ ਇਸ ਨੂੰ ਬਹੁਤ ਵਧੀਆ ਮੀਟਿੰਗ ਦੱਸਿਆ। ਟਰੰਪ ਨੇ ਲਿਖਿਆ, &lsquo&lsquoਕੋਈ ਫੈਸਲਾ ਨਹੀਂ ਹੋਇਆ, ਸਿਰਫ਼ ਮੈਂ ਇਰਾਨ ਨਾਲ ਗੱਲਬਾਤ ਜਾਰੀ ਰੱਖਣ &rsquoਤੇ ਜ਼ੋਰ ਦਿੱਤਾ ਤਾਂ ਜੋ ਦੇਖਿਆ ਜਾ ਸਕੇ ਕਿ ਸਮਝੌਤਾ ਸਿਰੇ ਚੜ੍ਹਦਾ ਹੈ ਜਾਂ ਨਹੀਂ। ਜੇ ਅਜਿਹਾ ਹੁੰਦਾ ਹੈ, ਤਾਂ ਮੈਂ ਪ੍ਰਧਾਨ ਮੰਤਰੀ ਨੂੰ ਦੱਸ ਦਿੱਤਾ ਹੈ ਕਿ ਇਹੀ ਸਾਡੀ ਪਹਿਲੀ ਪਸੰਦ ਹੋਵੇਗੀ।&rsquo&rsquo