ਹੁਣ ਹਿਮਾਂਸ਼ੀ ਖੁਰਾਣਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਮੰਗੀ ਗਈ 10 ਕਰੋੜ ਦੀ ਫਿਰੌਤੀ

ਹੁਣ ਪੰਜਾਬੀ ਅਦਾਕਾਰਾ ਅਤੇ ਮਾਡਲ ਹਿਮਾਂਸ਼ੀ ਖੁਰਾਨਾ ਨੂੰ ਗੈਂਗਸਟਰਾਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਉਸ ਤੋਂ 10 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਹੈ। ਧਮਕੀ ਭਰੀ ਕਾਲ ਮਿਲਣ ਤੋਂ ਬਾਅਦ ਹਿਮਾਂਸ਼ੀ ਨੇ ਮੋਹਾਲੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।
ਥ੍ਰੈਟ ਕਾਲ ਵਿੱਚ ਗੈਂਗਸਟਰਾਂ ਨੇ ਅਦਾਕਾਰਾ ਨੂੰ ਪੈਸੇ ਨਾ ਦੇਣ &lsquoਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਸ਼ਿਕਾਇਤ ਤੋਂ ਬਾਅਦ ਪੁਲਿਸ ਕਾਲ ਡਿਟੇਲ ਖੰਗਾਲ ਕਰ ਰਹੀ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੇ ਜਾਂਚ ਤੇਜ਼ ਕਰ ਦਿੱਤੀ ਹੈ। ਜਿਕਰਯੋਗ ਹੈ ਕਿ ਬੀਤੇ ਦਿਨ ਸੁਫੀ ਗਾਇਕਾ ਜੋਤੀ ਨੂਰਾਂ ਨੂੰ ਧਮਕੀ ਭਰੀ ਕਾਲ ਆਈ ਸੀ। ਉਸ ਦੇ ਪਤੀ ਨੇ ਦਾਅਵਾ ਕੀਤਾ ਸੀ ਕਿ ਨਾਮੀ ਗੈਂਗਸਟਰ ਦੇ ਨਾਂ &lsquoਤੇ ਉਨ੍ਹਾਂ ਤੋਂ ਇੱਕ ਕਰੋੜ ਦੀ ਫਿਰੌਤੀ ਦੀ ਮੰਗ ਕੀਤੀ ਗਈ ਹੈ।
ਦੱਸ ਦੇਈਏ ਕਿ ਹਿਮਾਂਸ਼ੀ ਖੁਰਾਨਾ ਕੀਰਤਪੁਰ ਸਾਹਿਬ ਪੰਜਾਬ ਦੀ ਰਹਿਣ ਵਾਲੀ ਹੈ। ਉਸਨੂੰ ਪੰਜਾਬੀ ਇੰਡਸਟਰੀ ਦੀ ਐਸ਼ਵਰਿਆ ਰਾਏ ਵਜੋਂ ਵੀ ਜਾਣਿਆ ਜਾਂਦਾ ਹੈ। 2011 ਵਿੱਚ ਮਿਸ ਲੁਧਿਆਣਾ ਦਾ ਖਿਤਾਬ ਜਿੱਤਣ ਤੋਂ ਬਾਅਦ ਉਸਨੇ ਆਪਣੇ ਮਾਡਲਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ &ldquoਸਾਡਾ ਹੱਕ&rdquo ਵਰਗੀਆਂ ਫਿਲਮਾਂ ਅਤੇ &ldquoਸੋਚ&rdquo ਵਰਗੇ ਸੁਪਰਹਿੱਟ ਗੀਤਾਂ ਨਾਲ ਪਛਾਣ ਬਣਾਈ। ਉਹ ਬਿੱਗ ਬੌਸ 13 ਵਿੱਚ ਹਿੱਸਾ ਲੈਣ ਤੋਂ ਬਾਅਦ ਜਿਆਦਾ ਫੇਮਸ ਹੋਈ।
ਹਿਮਾਂਸ਼ੀ ਖੁਰਾਨਾ ਬਿੱਗ ਬੌਸ ਵਿੱਚ ਵਾਈਲਡ ਕਾਰਡ ਪ੍ਰਤੀਯੋਗੀ ਵਜੋਂ ਨਜਰ ਆ ਚੁੱਕੀ ਹੈ। ਸ਼ੋਅ ਦੌਰਾਨ ਉਸ ਦੇ ਅਤੇ ਸ਼ਹਿਨਾਜ਼ ਗਿੱਲ ਦੇ ਕਈ ਵਿਵਾਦ ਹੋਏ। ਸ਼ੋਅ ਛੱਡਣ ਤੋਂ ਬਾਅਦ ਉਸਨੇ ਇੱਕ ਚੈਟ ਸ਼ੋਅ ਵਿੱਚ ਖੁਲਾਸਾ ਕੀਤਾ ਕਿ ਬਿੱਗ ਬੌਸ ਦੇ ਘਰ ਦੇ ਨੈਗੇਟਿਵ ਮਾਹੌਲ ਕਰਕੇ ਉਹ ਕਾਫੀ ਡਿਪ੍ਰੈਸ਼ਨ ਵਿਚ ਚਲੀ ਗਈਸੀ। ਇਥੋਂ ਤੱਕ ਕਿ ਸ਼ੋਅ ਤੋਂ ਨਿਕਲਣ ਮਗਰੋਂ ਉਹ ਕਰੀਬ 2 ਸਾਲਾਂ ਤੱਕ ਡਿਪ੍ਰੈਸ਼ਨ ਵਿਚ ਸੀ। ਹਿਮਾਂਸ਼ੀ ਨੇ ਕਿਹਾ ਕਿ ਉਹ ਇੰਨੀ ਡਿਪ੍ਰੈਸਡ ਸੀ ਕਿ ਉਸ ਨੂੰ ਕਦੇ-ਕਦੇ ਪੈਨਿਕ ਅਟੈਕ ਆਉਂਦੇ ਸਨ। ਇਸ ਕਾਰਨ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।ਰੋ -: