ਇੰਗਲੈਂਡ ਨੇ ਸਕਾਟਲੈਂਡ ਨੂੰ ਪੰਜ ਵਿਕਟਾਂ ਨਾਲ ਹਰਾਇਆ

ਇੱਥੇ ਖੇਡੇ ਜਾ ਰਹੇ ਟੀ-20 ਵਿਸ਼ਵ ਕੱਪ ਦੇ ਮੈਚ ਵਿਚ ਅੱਜ ਇੰਗਲੈਂਡ ਨੇ ਸਕਾਟਲੈਂਡ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ ਹੈ। ਸਕਾਟਲੈਂਡ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਤੇ ਪੂਰੀ ਟੀਮ 19.4 ਓਵਰਾਂ ਵਿਚ 152 ਦੌੜਾਂ &rsquoਤੇ ਆਲ ਆਊਟ ਹੋ ਗਈ ਜਦਕਿ ਇੰਗਲੈਂਡ ਨੇ ਜੇਤੂ ਟੀਚਾ 18.2 ਓਵਰਾਂ ਵਿਚ ਪੂਰਾ ਕੀਤਾ। ਇੰਗਲੈਂਡ ਨੇ ਪੰਜ ਵਿਕਟਾਂ ਦੇ ਨੁਕਸਾਨ ਨਾਲ 155 ਦੌੜਾਂ ਬਣਾਈਆਂ। ਸਕਾਟਲੈਂਡ ਵਲੋਂ ਸਭ ਤੋਂ ਵੱਧ 49 ਦੌੜਾਂ ਕਪਤਾਨ ਰਿਚੀ ਬੈਰਿੰਗਟੋਨ ਨੇ ਬਣਾਈਆਂ ਜਦਕਿ ਇੰਗਲੈਂਡ ਵਲੋਂ ਟੌਮ ਬੈਂਟਨ ਨੇ 41 ਗੇਂਦਾਂ ਵਿਚ 63 ਦੌੜਾਂ ਬਣਾਈਆਂ ਤੇ ਉਹ ਨਾਬਾਦ ਰਿਹਾ।