ਭਾਰਤ-ਅਮਰੀਕਾ ਵਪਾਰ ਸਮਝੌਤਾ : ਨਰਮਾ ਕਿਸਾਨਾਂ ਅਤੇ ਕਪੜਾ ਨਿਰਯਾਤਕਾਂ ਨਾਲ ਧੋਖਾ ਕਰ ਰਹੀ ਹੈ ਸਰਕਾਰ : ਰਾਹੁਲ ਗਾਂਧੀ

ਨਵੀਂ ਦਿੱਲੀ : ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਸਨਿਚਰਵਾਰ ਨੂੰ ਕੇਂਦਰ ਸਰਕਾਰ ਉਤੇ ਗੰਭੀਰ ਦੋਸ਼ ਲਗਾਇਆ ਕਿ ਅਮਰੀਕਾ ਨਾਲ ਹੋਇਆ ਅੰਤਰਿਮ ਵਪਾਰਕ ਸਮਝੌਤਾ ਭਾਰਤ ਦੇ ਕਪਾਹ ਕਿਸਾਨਾਂ ਅਤੇ ਕਪੜਾ ਨਿਰਯਾਤਕਾਰਾਂ ਨਾਲ ਧੋਖਾਧੜੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਮਝੌਤਾ ਦੋਵੇਂ ਖੇਤਰਾਂ ਨੂੰ ਭਾਰੀ ਨੁਕਸਾਨ ਪਹੁੰਚਾ ਸਕਦਾ ਹੈ।
ਰਾਹੁਲ ਨੇ ਦਾਅਵਾ ਕੀਤਾ ਕਿ ਇਸ ਸਮਝੌਤੇ ਨਾਲ ਬੰਗਲਾਦੇਸ਼ ਨੂੰ ਸਿਫ਼ਰ ਫ਼ੀ ਸਦੀ ਟੈਰਿਫ਼ ਦਾ ਲਾਭ ਮਿਲ ਰਿਹਾ ਹੈ, ਜਿਸ ਨਾਲ ਭਾਰਤ ਦਾ ਕਪੜਾ ਖੇਤਰ ਜਾਂ ਤਾਂ ਖਤਮ ਹੋ ਜਾਵੇਗਾ ਜਾਂ ਕਪਾਹ ਖੇਤੀ ਬਰਬਾਦ ਹੋਵੇਗੀ। ਉਨ੍ਹਾਂ ਨੇ ਸੋਸ਼ਲ ਮੀਡੀਆ ਉਤੇ ਲਿਖਿਆ ਕਿ ਸਰਕਾਰ ਨੇ ਨਾ ਤਾਂ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕੀਤੀ ਹੈ ਅਤੇ ਨਾ ਹੀ ਨਿਰਯਾਤਕਾਰਾਂ ਦੀ।
ਰਾਹੁਲ ਨੇ ਉਦਾਹਰਨ ਦੇ ਕੇ ਕਿਹਾ, &ldquoਭਾਰਤੀ ਕਪੜਿਆਂ ਉਤੇ 18% ਟੈਰਿਫ਼ ਲਗਾਇਆ ਗਿਆ ਹੈ ਜਦਕਿ ਬੰਗਲਾਦੇਸ਼ ਨੂੰ 0% ਟੈਰਿਫ਼ ਦੀ ਛੋਟ ਮਿਲ ਰਹੀ ਹੈ। ਜੇ ਅਸੀਂ ਵੀ ਇਹ ਲਾਭ ਲੈਣਾ ਚਾਹੀਏ ਤਾਂ ਅਮਰੀਕੀ ਕਪਾਹ ਆਯਾਤ ਕਰਨੀ ਪਵੇਗੀ, ਜਿਸ ਨਾਲ ਸਾਡੇ ਕਿਸਾਨ ਤਬਾਹ ਹੋ ਜਾਣਗੇ।&rsquo&rsquo
ਇਸ ਉਤੇ ਕੇਂਦਰੀ ਕਪੜਾ ਮੰਤਰੀ ਗਿਰਿਰਾਜ ਸਿੰਘ ਨੇ ਵਾਪਸੀ ਹਮਲਾ ਕਰਦਿਆਂ ਰਾਹੁਲ ਗਾਂਧੀ ਉਤੇ ਤੱਥਾਂ ਦੀ ਗਲਤ ਪੇਸ਼ਕਾਰੀ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਅਮਰੀਕਾ ਨਾਲ ਇਕ ਸੰਤੁਲਿਤ ਅਤੇ ਵਧੀਆ ਵਪਾਰਕ ਸਮਝੌਤਾ ਕੀਤਾ ਹੈ, ਜੋ ਉਦਯੋਗ ਦੇ ਵਿਕਾਸ ਅਤੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰਦਾ ਹੈ। ਉਨ੍ਹਾਂ ਕਿਹਾ, &lsquo&lsquoਭਾਰਤ ਦਾ ਕਪੜਾ ਉਦਯੋਗ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਅਤੇ ਵੰਨ-ਸੁਵੰਨਾ ਹੈ।&rsquo&rsquo