ਆਬਕਾਰੀ ਵਿਭਾਗ ਵੱਲੋਂ ਨਾਜਾਇਜ਼ ਸ਼ਰਾਬ ਖਿਲਾਫ਼ ਕਾਰਵਾਈ, ਐਫ.ਆਈ.ਆਰ. ਦਰਜ

ਦੋ ਵੱਖ-ਵੱਖ ਛਾਪਿਆਂ ਦੌਰਾਨ 62 ਲੀਟਰ ਤੋਂ ਵੱਧ ਸ਼ਰਾਬ ਬਰਾਮਦ 2 ਗ੍ਰਿਫ਼ਤਾਰ

ਜਲੰਧਰ,  : ਡਿਪਟੀ ਕਮਿਸ਼ਨਰ (ਆਬਕਾਰੀ) ਐਸ.ਕੇ. ਗਰਗ ਦੇ ਨਿਰਦੇਸ਼ਾਂ &rsquoਤੇ ਕਾਰਵਾਈ ਕਰਦਿਆਂ ਆਬਕਾਰੀ ਵਿਭਾਗ ਵੱਲੋਂ ਜਲੰਧਰ ਵਿੱਚ ਦੋ ਛਾਪੇਮਾਰੀਆਂ ਦੌਰਾਨ ਵੱਡੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਅਤੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਕਾਰਵਾਈ ਸਹਾਇਕ ਕਮਿਸ਼ਨਰ (ਆਬਕਾਰੀ), ਜਲੰਧਰ ਰੇਂਜ-2, ਨਵਜੀਤ ਸਿੰਘ ਦੀ ਨਿਗਰਾਨੀ ਹੇਠ ਕੀਤੀ ਗਈ।

ਪਹਿਲੀ ਛਾਪੇਮਾਰੀ ਦੌਰਾਨ ਆਬਕਾਰੀ ਅਧਿਕਾਰੀ ਜਸਪ੍ਰੀਤ ਸਿੰਘ, ਸਰਕਲ ਬਸਤੀ ਬਾਵਾ ਖੇਲ ਦੇ ਆਬਕਾਰੀ ਇੰਸਪੈਕਟਰ ਮਨਜੀਤ ਸਿੰਘ ਢੀਂਡਸਾ ਦੀ ਟੀਮ ਵੱਲੋਂ ਆਬਕਾਰੀ ਪੁਲਿਸ ਦੇ ਨਾਲ ਸੂਚਨਾ ਦੇ ਆਧਾਰ &rsquoਤੇ ਕਪੂਰਥਲਾ ਰੋਡ, ਬਸਤੀ ਬਾਵਾ ਖੇਲ ਦੇ ਰਾਜ ਨਗਰ ਵਿੱਚ ਇੱਕ ਜੂਸ ਕਾਰਨਰ ਦੇ ਪਿਛਲੇ ਪਾਸੇ ਸਥਿਤ ਇੱਕ ਦੁਕਾਨ ਦੇ ਬੇਸਮੈਂਟ ਵਿੱਚ ਤਲਾਸ਼ੀ ਲਈ ਗਈ। ਚੈਕਿੰਗ ਦੌਰਾਨ, 230 ਨਿਪਸ (41.4 ਲੀਟਰ) &lsquoਪੰਜਾਬ ਕਿੰਗ&rsquo ਸ਼ਰਾਬ ਬਰਾਮਦ ਕੀਤੀ ਗਈ। ਮੁਲਜ਼ਮ ਬਲਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਬਸਤੀ ਬਾਵਾ ਖੇਲ ਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਐਫ.ਆਈ.ਆਰ. ਨੰਬਰ 36 ਮਿਤੀ 14.02.2026 ਥਾਣਾ ਬਸਤੀ ਬਾਵਾ ਖੇਲ ਵਿਖੇ ਦਰਜ ਕੀਤੀ ਗਈ ਹੈ।

ਇੱਕ ਹੋਰ ਕਾਰਵਾਈ ਵਿੱਚ ਆਬਕਾਰੀ ਸਰਕਲ ਜਲੰਧਰ ਉੱਤਰੀ ਦੇ ਆਬਕਾਰੀ ਇੰਸਪੈਕਟਰ ਸੋਮੰਤ ਮਾਹੀ ਵੱਲੋਂ ਪੁਲਿਸ ਸਟੇਸ਼ਨ ਮਕਸੂਦਾਂ ਦੀ ਸਥਾਨਕ ਪੁਲਿਸ ਦੇ ਨਾਲ ਪਿੰਡ ਕਾਨਪੁਰ ਵਿੱਚ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ ਟੀਮ ਨੇ 57 ਪਿੰਟਸ (21.375 ਲਿਟਰ) &lsquoਪੰਜਾਬ ਕਿੰਗ&rsquo ਸ਼ਰਾਬ ਬਰਾਮਦ ਕੀਤੀ। ਮੁਲਜ਼ਮ ਗੋਪੀ ਭਗਤ, ਪੱਛਮੀ ਮਨੋਹਰਪੁਰ, ਮਧੇਪੁਰਾ (ਬਿਹਾਰ) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਪੁਲਿਸ ਸਟੇਸ਼ਨ ਮਕਸੂਦਾਂ ਵਿਖੇ ਐਫ.ਆਈ.ਆਰ. ਦਰਜ ਕੀਤੀ ਜਾ ਰਹੀ ਹੈ।

ਸਹਾਇਕ ਕਮਿਸ਼ਨਰ ਨਵਜੀਤ ਸਿੰਘ ਨੇ ਦੁਹਰਾਇਆ ਕਿ ਗੈਰ-ਕਾਨੂੰਨੀ ਸ਼ਰਾਬ ਦੇ ਕਾਰੋਬਾਰ ਵਿਰੁੱਧ ਆਉਣ ਵਾਲੇ ਦਿਨਾਂ ਵਿੱਚ ਵੀ ਸਖ਼ਤ ਕਾਰਵਾਈ ਜਾਰੀ ਰਹੇਗੀ।