ਸਿੱਖ ਮੀਡੀਆ ਕੌਮ ਦੇ ਕਾਤਲਾਂ ਦੇ ਪਰਿਵਾਰਾਂ ਨੂੰ ਪ੍ਰਮੋਟ ਨਾ ਕਰੇ- ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨ
_16Feb26081549AM.jpg)
ਦਿੱਲੀ ਸਰਕਾਰ ਵਲੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਅਪੀਲ ਰੱਦ ਕਰਨ ਦੀ ਸਖਤ ਨਿਖੇਧੀ
ਲੰਡਨ - ਹਾਲ ਹੀ ਦੌਰਾਨ ਦੇਖਣ ਵਿੱਚ ਆਇਆ ਹੈ ਸਿੱਖ ਅਖਵਾਉਣ ਵਾਲੇ ਮੀਡੀਏ ਵਲੋਂ ਸਿੱਖ ਕੌਮ ਦੇ ਕਾਤਲਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਇੰਟਰਵਿਊ ਕਰਕੇ ਉਹਨਾਂ ਪ੍ਰਮੋਟ ਕੀਤਾ ਜਾ ਰਿਹਾ ਹੈ । ਇਹ ਕੌਮ ਘਾਤਕ ਕੰਮ ਉਹਨਾਂ ਵਲੋਂ ਸਰਕਾਰੀ ਖੁਸ਼ੀ ਹਾਸਲ ਕਰਨਾ ਜਾਪਦਾ ਹੈ । ਬਰਤਾਨੀਆ ਵਿੱਚ ਆਜ਼ਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਿਤ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਯੂ,ਕੇ ਵਲੋਂ ਇਸਦੀ ਸਖਤ ਨਿਖੇਧੀ ਕੀਤੀ ਗਈ ਹੈ । ਸਿੱਖ ਆਗੂਆਂ ਵਲੋਂ ਆਪਣੇ ਪਰਿਵਾਰਕ ਸਮਾਗਮਾਂ ਵਿੱਚ ਕੌਮ ਦੇ ਕਾਤਲਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੱਦਣ ਦੀ ਬਜਾਏ ਉਹਨਾਂ ਦਾ ਮੁਕੰਮਲ ਬਾਈਕਾਟ ਕਰਦਿਆਂ ਉਹਨਾਂ ਤੋਂ ਦੂਰੀ ਬਣਾ ਕੇ ਰੱਖਣ ਦੀ ਜਰੂਰਤ ਹੈ । ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਯੂ,ਕੇ ਦੇ ਕੋਆਰਡੀਨੇਟਰ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਨੇ ਜਾਰੀ ਪ੍ਰੈੱਸ ਰਿਲੀਜ਼ ਵਿੱਚ ਇਸ ਵਰਤਾਰੇ ਨੂੰ ਬੰਦ ਕਰਨ ਦੀ ਅਪੀਲ ਰੂਪੀ ਤਾੜਨਾ ਕੀਤੀ ਗਈ ਹੈ । ਬਹੁਤ ਮੀਡੀਆ ਦੇਸ਼ ਵਿਦੇਸ਼ ਦੇ ਕਿਰਤੀ ਸਿੱਖਾਂ ਦੇ ਦਸਵੰਦ ਨਾਲ ਸਥਾਪਿਤ ਹੋਇਆ ਹੈ ਪਰ ਜਦੋਂ ਇਹ ਮੀਡੀਆ ਸਿੱਖਾਂ ਦੇ ਕਾਤਲਾਂ ਦੇ ਪਰਿਵਾਰਕ ਮੈਂਬਰ ਨੂੰ ਸੱਦ ਸੱਦ ਕੇ ਜਾਂ ਕਿਸੇ ਹੋਰ ਵਜਾਹ ਕਰਕੇ ਪੇਸ਼ ਕਰਦਾ ਹੈ ਤਾਂ ਇਹ ਸਿੱਖ ਕੌਮ ਨਾਲ ਵੱਡੀ ਬੇਵਫਾਈ ਦੀ ਨਿਆਈ ਬਣ ਜਾਂਦਾ ਹੈ। ਕੇ.ਪੀ.ਗਿੱਲ ਵਰਗੇ ਅਣਗਿਣਤ ਜ਼ਾਲਮ ਅਤੇ ਬੁੱਚੜ ਪੁਲਿਸੀਏ ਹੋਏ ਹਨ , ਜਿਹਨਾਂ ਨੇ ਵੱਡੀ ਪੱਧਰ ਤੇ ਇਨਸਾਨੀਅਤ ਦਾ ਘਾਣ ਕੀਤਾ । ਪੰਜਾਬ ਦੇ ਹਜਾਰਾਂ ਸਿੱਖ ਨੌਜਵਾਨਾਂ ਨੂੰ ਸ਼ਹੀਦ ਕੀਤਾ ਗਿਆ । ਸਿੱਖ ਬਜੁਰਗਾਂ ,ਭੈਣਾਂ ਅਤੇ ਮਾਤਾਵਾਂ ਨੂੰ ਥਾਣਿਆਂ ਵਿੱਚ ਜ਼ਲੀਲ ਕੀਤਾ ਗਿਆ । ਗਿ੍ਫਤਾਰ ਕੀਤੇ ਸਿੱਖ ਨੌਜਵਾਨਾਂ ਨੂੰ ਛੱਡਣ ਵਾਸਤੇ ਉਹਨਾਂ ਦੇ ਵਾਰਸਾਂ ਤੋਂ ਮੋਟੀਆਂ ਰਕਮਾਂ ਵਸੂਲ ਕੀਤੀਆਂ ਅਤੇ ਕਈ ਕੇਸਾਂ ਵਿੱਚ ਮੋਟੀਆਂ ਰਕਮ ਵੀ ਲਈ ਗਈ ਪਰ ਸਿੱਖ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸ਼ਹੀਦ ਵੀ ਕਰ ਦਿੱਤੇ ਗਏ । ਸਿੱਖਾਂ ਦੇ ਕਾਤਲ ਪੁਲਸੀਆਂ ਦੇ ਪਰਿਵਾਰ ਮੈਂਬਰ ਨੂੰ ਮੀਡੀਏ ਵਿੱਚ ਦੇਖਦਿਆਂ ਹੀ ਪੀੜਤ ਪਰਿਵਾਰਾਂ ਨੂੰ ਗਹਿਰੀ ਮਾਨਸਿਕ ਪੀੜਾ ,ਰੋਸ ਅਤੇ ਗੁੱਸਾ ਆਉਂਦਾ ਹੈ । ਇਹ ਗੁੱਸਾ ਕਿਸੇ ਵਕਤ ਬੇਕਾਬੂ ਵੀ ਹੋ ਸਕਦਾ ਹੈ । ਇਸ ਕਰਕੇ ਮੀਡੀਏ ਨੂੰ ਕੌਮੀ ਕਾਤਲਾਂ ਤੋਂ ਦੂਰੀ ਬਣਾਕੇ ਰੱਖਣ ਦੀ ਜਰੂਰਤ ਹੈ ।ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਯੂ,ਕੇ ਨੇ ਦਿੱਲੀ ਦੀ ਭਾਜਪਾ ਦੀ ਸਰਕਾਰ ਵਲੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਅਪੀਲ ਖਾਰਜ ਕਰਨ ਦੀ ਸਖਤ ਨਿਖੇਧੀ ਕੀਤੀ ਹੈ । ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਸਿੱਖ ਚਿਹਰਿਆਂ ਨੂੰ ਅਹਿਸਾਸ ਕਰਨ ਦੀ ਲੋੜ ਹੈ ਕਿ ਫਿਰਕਾਪ੍ਰਸਤ ਹਿੰਦੂਤਵੀ ਲਾਬੀ ਸਿੱਖ ਕੌਮ ਦਾ ਕਦੇ ਵੀ ਭਲਾ ਨਹੀਂ ਚਾਹੁੰਦੀ । ਇਸ ਕਰਕੇ ਆਪਣੀ ਕੌਮ ਨਾਲ ਬੇਵਫਾਈ ਕਰਨ ਦੀ ਬਜਾਏ ਅਜਾਦ ਸਿੱਖ ਰਾਜ ਖਾਲਿਸਤਾਨ ਲਈ ਸੰਘਰਸ਼ ਕਰਨ ਦੀ ਜਰੂਰਤ ਹੈ । ਖਾਲਿਸਤਾਨ ਤੋਂ ਬਗੈਰ ਸਿੱਖਾਂ ਦੇ ਆਰਥਿਕ, ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਹਿੱਤ ਸੁਰੱਖਿਅਤ ਨਹੀਂ ਰਹਿ ਸਕਦੇ ।