ਤਾਰਿਕ ਰਹਿਮਾਨ ਭਲਕੇ ਬੰਗਲਾਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁਕਣਗੇ

ਢਾਕਾ : ਤਾਰੀਕ ਰਹਿਮਾਨ ਮੰਗਲਵਾਰ ਨੂੰ ਬੰਗਲਾਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਉਨ੍ਹਾਂ ਦੀ ਪਾਰਟੀ ਨੇ ਅਹਿਮ ਆਮ ਚੋਣਾਂ &rsquoਚ ਜ਼ਬਰਦਸਤ ਜਿੱਤ ਹਾਸਲ ਕੀਤੀ ਹੈ। ਲੰਮੇ ਸਮੇਂ ਤੋਂ ਚਲੀ ਆ ਰਹੀ ਪਰੰਪਰਾ ਨੂੰ ਤੋੜਦਿਆਂ, ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੇ 60 ਸਾਲ ਦੇ ਚੇਅਰਮੈਨ ਦਾ ਸਹੁੰ ਚੁੱਕ ਸਮਾਗਮ ਬੰਗਾਭਵਨ ਦੀ ਬਜਾਏ ਸੰਸਦ ਕੰਪਲੈਕਸ ਦੇ ਦਖਣੀ ਪਲਾਜ਼ਾ ਉਤੇ ਹੋਵੇਗਾ।
ਸਰਕਾਰੀ ਸਮਾਚਾਰ ਏਜੰਸੀ ਬੀ.ਐਸ.ਐਸ. ਨੇ ਸੋਮਵਾਰ ਨੂੰ ਖਬਰ ਦਿਤੀ ਕਿ ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਮੰਗਲਵਾਰ ਦੁਪਹਿਰ ਨੂੰ ਜਾਤੀਆ ਸੰਸਦ ਦੇ ਦਖਣੀ ਪਲਾਜ਼ਾ ਉਤੇ ਕੈਬਨਿਟ ਦੇ ਨਵੇਂ ਮੈਂਬਰਾਂ ਨੂੰ ਸਹੁੰ ਚੁਕਾਉਣਗੇ।
ਸੰਸਦ ਸਕੱਤਰੇਤ ਭਲਕੇ ਸ਼ਾਮ 4:00 ਵਜੇ ਨਵੇਂ ਕੈਬਨਿਟ ਮੈਂਬਰਾਂ ਦਾ ਸਹੁੰ ਚੁੱਕ ਸਮਾਰੋਹ ਕਰਨ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸੰਸਦ ਮੈਂਬਰ ਸਵੇਰੇ 10 ਵਜੇ ਜਾਤੀਆ ਸੰਸਦ ਕੰਪਲੈਕਸ ਦੇ ਦਖਣੀ ਪਲਾਜ਼ਾ ਉਤੇ ਸਹੁੰ ਚੁੱਕਣਗੇ। ਬੀ.ਐਨ.ਪੀ. ਨੇ ਸੰਸਦੀ ਦਲ ਦੇ ਨੇਤਾ ਦੀ ਚੋਣ ਲਈ ਸੰਸਦ ਭਵਨ ਵਿਚ ਸਵੇਰੇ 11:30 ਵਜੇ ਸੰਸਦੀ ਦਲ ਦੀ ਬੈਠਕ ਸੱਦੀ ਹੈ।
ਬੀ.ਐਨ.ਪੀ. ਦੀ ਸਥਾਈ ਕਮੇਟੀ ਦੇ ਮੈਂਬਰ ਸਲਾਹ ਉਦੀਨ ਅਹਿਮਦ ਨੇ ਕਿਹਾ, &lsquo&lsquoਬਹੁਮਤ ਪਾਰਟੀ ਦੇ ਨੇਤਾ ਹੋਣ ਦੇ ਨਾਤੇ, ਸਾਡੀ ਪਾਰਟੀ ਦੇ ਚੇਅਰਮੈਨ, ਤਾਰਿਕ ਰਹਿਮਾਨ ਪ੍ਰਧਾਨ ਮੰਤਰੀ ਹੋਣਗੇ।&rsquo&rsquo