ਵਪਾਰ ਸਮਝੌਤਾ ਦੇਸ਼ ਦੇ ਕਿਸਾਨਾਂ ਨਾਲ ਧਰੋਹ: ਰਾਹੁਲ

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਭਾਰਤ ਅਤੇ ਅਮਰੀਕਾ ਦਰਮਿਆਨ ਹੋਏ ਅੰਤਰਿਮ ਵਪਾਰ ਸਮਝੌਤੇ ਨੂੰ ਲੈ ਕੇ ਕੇਂਦਰ ਸਰਕਾਰ &rsquoਤੇ ਹਮਲਾ ਤੇਜ਼ ਕਰਦਿਆਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਕੀਤੇ ਅਤੇ ਕਿਸਾਨਾਂ ਨਾਲ ਧਰੋਹ ਹੋਣ ਦਾ ਦੋਸ਼ ਲਾਇਆ। ਉਨ੍ਹਾਂ ਸਰਕਾਰ &rsquoਤੇ ਇਸ ਸਮਝੌਤੇ ਰਾਹੀਂ &lsquoਆਤਮ-ਸਮਰਪਣ&rsquo ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਇਹ ਮੁੱਦਾ ਦੇਸ਼ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਭਾਰਤ ਕਿਸੇ ਦੂਜੇ ਦੇਸ਼ ਨੂੰ ਆਪਣੇ ਖੇਤੀ ਖੇਤਰ &rsquoਤੇ ਲੰਮੇ ਸਮੇਂ ਦਾ ਕੰਟਰੋਲ ਹਾਸਲ ਕਰਨ ਦੀ ਇਜਾਜ਼ਤ ਦੇ ਰਿਹਾ ਹੈ? ਉਨ੍ਹਾਂ ਐਕਸ &rsquoਤੇ ਲਿਖਿਆ, &lsquo&lsquoਅਮਰੀਕਾ ਨਾਲ ਵਪਾਰ ਸਮਝੌਤੇ ਦੇ ਨਾਂ &rsquoਤੇ ਅਸੀਂ ਭਾਰਤ ਦੇ ਕਿਸਾਨਾਂ ਨਾਲ ਧਰੋਹ ਹੁੰਦਾ ਦੇਖ ਰਹੇ ਹਾਂ।&rsquo&rsquo ਉਨ੍ਹਾਂ ਪ੍ਰਧਾਨ ਮੰਤਰੀ ਨੂੰ ਸਵਾਲ ਕੀਤਾ ਕਿ ਡ੍ਰਾਈਡ ਡਿਸਟਿਲਡ ਗਰੇਨ (ਡੀ ਡੀ ਜੀ) ਦੀ ਦਰਾਮਦ ਦਾ ਕੀ ਮਤਲਬ ਹੈ? ਉਨ੍ਹਾਂ ਕਿਹਾ, &lsquo&lsquoਕੀ ਇਸ ਦਾ ਮਤਲਬ ਇਹ ਹੈ ਕਿ ਭਾਰਤੀ ਪਸ਼ੂਆਂ ਨੂੰ ਜੀ ਐੱਮ ਅਮਰੀਕੀ ਮੱਕੀ ਤੋਂ ਬਣੇ ਡਿਸਟਿਲਡ ਗਰੇਨ ਖੁਆਏ ਜਾਣਗੇ? ਕੀ ਇਸ ਨਾਲ ਸਾਡੇ ਦੁੱਧ ਉਤਪਾਦ ਅਮਰੀਕੀ ਖੇਤੀ ਉਦਯੋਗ &rsquoਤੇ ਨਿਰਭਰ ਨਹੀਂ ਹੋ ਜਾਣਗੇ?&rsquo&rsquo ਉਨ੍ਹਾਂ ਸਵਾਲ ਕੀਤਾ ਕਿ ਜੇ ਭਾਰਤ ਜੀ ਐੱਮ ਸੋਇਆ ਤੇਲ ਦੀ ਦਰਾਮਦ ਦੀ ਇਜਾਜ਼ਤ ਦਿੰਦਾ ਹੈ ਤਾਂ ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ ਤੇ ਦੇਸ਼ ਭਰ ਦੇ ਸਾਡੇ ਸੋਇਆ ਕਾਸ਼ਤਕਾਰਾਂ ਦਾ ਕੀ ਬਣੇਗਾ? ਉਹ ਕੀਮਤਾਂ &rsquoਚ ਗਿਰਾਵਟ ਦਾ ਇੱਕ ਹੋਰ ਝਟਕਾ ਕਿਸ ਤਰ੍ਹਾਂ ਝੱਲ ਸਕਣਗੇ? ਉਨ੍ਹਾਂ ਚਿੰਤਾ ਜਤਾਉਂਦੇ ਹੋਏ ਕਿਹਾ ਕਿ ਇੱਕ ਵਾਰ ਇਹ ਦਰਵਾਜ਼ਾ ਖੁੱਲ੍ਹ ਗਿਆ ਤਾਂ ਹਰ ਸਾਲ ਇਸ ਨੂੰ ਹੋਰ ਜ਼ਿਆਦਾ ਖੋਲ੍ਹੇ ਜਾਣ ਤੋਂ ਕਿਸ ਤਰ੍ਹਾਂ ਰੋਕਿਆ ਜਾਵੇਗਾ?