ਇਜ਼ਰਾਇਲੀ ਹਵਾਈ ਹਮਲਿਆਂ ’ਚ ਨੌਂ ਫ਼ਲਸਤੀਨੀ ਹਲਾਕ

ਉੱਤਰੀ ਅਤੇ ਦੱਖਣੀ ਗਾਜ਼ਾ ਪੱਟੀ ਵਿੱਚ ਅੱਜ ਹੋਏ ਇਜ਼ਰਾਇਲੀ ਹਵਾਈ ਹਮਲਿਆਂ ਵਿੱਚ ਘੱਟੋ-ਘੱਟ ਨੌਂ ਫ਼ਲਸਤੀਨੀ ਹਲਾਕ ਹੋ ਗਏ। ਇਜ਼ਰਾਇਲੀ ਫੌਜ ਨੇ ਇਨ੍ਹਾਂ ਹਮਲਿਆਂ ਨੂੰ ਹਮਾਸ ਵੱਲੋਂ ਕੀਤੀ ਗਈ ਜੰਗਬੰਦੀ ਦੀ ਉਲੰਘਣਾ ਦਾ ਜਵਾਬ ਦੱਸਿਆ ਹੈ। ਇਹ ਜਾਣਕਾਰੀ ਫ਼ਲਸਤੀਨੀ ਸਿਵਲ ਡਿਫੈਂਸ ਅਤੇ ਸਿਹਤ ਅਧਿਕਾਰੀਆਂ ਨੇ ਦਿੱਤੀ।
ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਬੇਘਰ ਹੋਏ ਪਰਿਵਾਰਾਂ ਲਈ ਬਣਾਏ ਟੈਂਟ &rsquoਤੇ ਹੋਏ ਹਮਲੇ ਵਿੱਚ ਚਾਰ ਲੋਕ ਮਾਰੇ ਗਏ। ਦੱਖਣੀ ਗਾਜ਼ਾ ਦੇ ਖਾਨ ਯੂਨਿਸ ਇਲਾਕੇ ਵਿੱਚ ਹੋਏ ਇੱਕ ਹੋਰ ਹਮਲੇ &rsquoਚ ਪੰਜ ਜਣਿਆਂ ਦੀ ਮੌਤ ਹੋ ਗਈ। ਉੱਧਰ, ਇਜ਼ਰਾਇਲੀ ਫੌਜ ਦੇ ਅਧਿਕਾਰੀ ਨੇ ਕਿਹਾ, &lsquo&lsquoਬੀਤੇ ਦਿਨ ਬੈਤ ਹਨੂਨ ਖੇਤਰ ਵਿੱਚ ਹਮਾਸ ਵੱਲੋਂ ਕੀਤੀ ਜੰਗਬੰਦੀ ਦੀ ਉਲੰਘਣਾ ਦੇ ਜਵਾਬ ਵਿੱਚ ਆਈ ਡੀ ਐੱਫ ਨੇ ਹਮਲੇ ਸ਼ੁਰੂ ਕੀਤੇ ਹਨ।&rsquo&rsquo ਉਨ੍ਹਾਂ ਦੱਸਿਆ ਕਿ &lsquoਯੈੱਲੋ ਲਾਈਨ&rsquo ਦੇ ਪੂਰਬ ਵਿੱਚ ਇੱਕ ਸੁਰੰਗ ਵਿੱਚੋਂ ਅਤਿਵਾਦੀ ਬਾਹਰ ਨਿਕਲੇ ਸਨ। &lsquoਯੈੱਲੋ ਲਾਈਨ&rsquo ਉਹ ਸਰਹੱਦੀ ਰੇਖਾ ਹੈ ਜੋ ਅਕਤੂਬਰ 2025 ਵਿੱਚ ਹੋਏ ਜੰਗਬੰਦੀ ਸਮਝੌਤੇ ਤਹਿਤ ਇਜ਼ਰਾਇਲੀ ਫੌਜ ਅਤੇ ਹਮਾਸ ਦੇ ਕੰਟਰੋਲ ਵਾਲੇ ਇਲਾਕਿਆਂ ਨੂੰ ਵੱਖ ਕਰਨ ਲਈ ਤੈਅ ਕੀਤੀ ਗਈ ਸੀ। ਇਜ਼ਰਾਈਲ ਦਾ ਦੋਸ਼ ਹੈ ਕਿ ਹਮਾਸ ਦੇ ਹਥਿਆਰਬੰਦ ਲੜਾਕਿਆਂ ਨੇ ਇਸ ਰੇਖਾ ਨੂੰ ਪਾਰ ਕਰ ਕੇ ਫੌਜ &rsquoਤੇ ਹਮਲੇ ਦੀ ਕੋਸ਼ਿਸ਼ ਕੀਤੀ।