ਚੋਣ ਕਮਿਸ਼ਨ ਵੱਲੋਂ 10 ਰਾਜਾਂ ਦੀਆਂ 37 ਰਾਜ ਸਭਾ ਸੀਟਾਂ ‘ਤੇ ਚੋਣਾਂ ਦਾ ਐਲਾਨ

ਰਾਜ ਸਭਾ ਦੀਆਂ 37 ਸੀਟਾਂ ਲਈ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਚੋਣ ਕਮਿਸ਼ਨ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਚੋਣਾਂ 16 ਮਾਰਚ ਨੂੰ ਹੋਣਗੀਆਂ। ਇਨ੍ਹਾਂ ਸੀਟਾਂ &lsquoਤੇ ਮਹਾਰਾਸ਼ਟਰ ਦੀਆਂ ਸੱਤ, ਪੱਛਮੀ ਬੰਗਾਲ ਅਤੇ ਬਿਹਾਰ ਦੀਆਂ ਪੰਜ-ਪੰਜ ਸੀਟਾਂ ਸ਼ਾਮਲ ਹਨ। ਓਡੀਸ਼ਾ ਦੀਆਂ ਚਾਰ, ਤਾਮਿਲਨਾਡੂ ਦੀਆਂ ਛੇ, ਅਸਾਮ ਦੀਆਂ ਤਿੰਨ, ਛੱਤੀਸਗੜ੍ਹ ਦੀਆਂ ਦੋ, ਹਰਿਆਣਾ ਦੀਆਂ ਦੋ, ਤੇਲੰਗਾਨਾ ਦੀਆਂ ਦੋ ਅਤੇ ਹਿਮਾਚਲ ਪ੍ਰਦੇਸ਼ ਦੀ ਇੱਕ ਸੀਟ ਲਈ ਚੋਣਾਂ ਹੋਣਗੀਆਂ।
ਚੋਣ ਕਮਿਸ਼ਨ ਵੱਲੋਂ 37 ਰਾਜ ਸਭਾ ਸੀਟਾਂ ਲਈ ਜਾਰੀ ਸ਼ਡਿਊਲ ਮੁਤਾਬਕ 26 ਫਰਵਰੀ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਨਾਮਜ਼ਦਗੀਆਂ 5 ਮਾਰਚ ਨੂੰ ਦਾਖਲ ਕੀਤੀਆਂ ਜਾਣਗੀਆਂ ਅਤੇ ਜਾਂਚ 6 ਮਾਰਚ ਨੂੰ ਹੋਵੇਗੀ। 9 ਮਾਰਚ ਤੱਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਦੀਆਂ ਹਨ। ਵੋਟਿੰਗ 16 ਮਾਰਚ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ ਅਤੇ ਗਿਣਤੀ ਵੀ 16 ਮਾਰਚ ਨੂੰ ਹੋਵੇਗੀ। ਇਹ ਚੋਣ 20 ਮਾਰਚ, 2026 ਤੱਕ ਪੂਰੀ ਹੋਣ ਦਾ ਪ੍ਰੋਗਰਾਮ ਹੈ। ਰਾਜ ਸਭਾ ਦੇ ਕਾਰਜਕਾਲ ਅਪ੍ਰੈਲ 2026 ਵਿੱਚ ਖਤਮ ਹੋਣ ਵਾਲੇ ਸੀਨੀਅਰ ਆਗੂਆਂ ਵਿੱਚ ਸ਼ਰਦ ਪਵਾਰ, ਪ੍ਰਿਯੰਕਾ ਚਤੁਰਵੇਦੀ, ਕਨੀਮੋਝੀ, ਸਾਕੇਤ ਗੋਖਲੇ, ਉਪੇਂਦਰ ਕੁਸ਼ਵਾਹਾ, ਰਾਜ ਸਭਾ ਦੇ ਡਿਪਟੀ ਸਪੀਕਰ ਹਰਿਵੰਸ਼ ਨਾਰਾਇਣ ਸਿੰਘ, ਰਾਮਨਾਥ ਠਾਕੁਰ ਅਤੇ ਅਭਿਸ਼ੇਕ ਮਨੂ ਸਿੰਘਵੀ ਸ਼ਾਮਲ ਹਨ।