ਟਰੰਪ ਪ੍ਰਸ਼ਾਸਨ ਦੀ ਇਮੀਗ੍ਰੇਸ਼ਨ ਸਪੋਕਸਪਰਸਨ ਤ੍ਰਿਸ਼ੀਆ ਮੈਕਲਾਫਲਿਨ ਨੇ ਦਿੱਤਾ ਅਸਤੀਫ਼ਾ

ਵਾਸ਼ਿੰਗਟਨ- ਤ੍ਰਿਸ਼ੀਆ ਮੈਕਲਾਫਲਿਨ ਜੋ ਵਿੱਚ ਪਬਲਿਕ ਅਫੇਅਰਜ਼ ਦੇ ਸਹਾਇਕ ਸਕੱਤਰ ਰਹੇ ਹਨ, ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਵਿਭਾਗ ਨੇ ਮੰਗਲਵਾਰ ਨੂੰ ਇਸ ਦੀ ਪੁਸ਼ਟੀ ਕੀਤੀ।
ਉਹ ਉਸ ਸਮੇਂ ਅਹੁਦਾ ਛੱਡ ਰਹੇ ਹਨ ਜਦੋਂ ਵਿਭਾਗ ਸਰਕਾਰੀ ਸ਼ਟਡਾਊਨ, ਵਧ ਰਹੀ ਰਾਜਨੀਤਿਕ ਜਾਂਚ ਅਤੇ ਇਮੀਗ੍ਰੇਸ਼ਨ ਕਾਰਵਾਈ ਦੌਰਾਨ ਹੋਈਆਂ ਦੋ ਮਾਰੂ ਗੋਲੀਬਾਰੀਆਂ ਦੇ ਮਾਮਲਿਆਂ ਕਾਰਨ ਤਿੱਖੀ ਆਲੋਚਨਾ ਦਾ ਸਾਹਮਣਾ ਕਰ ਰਿਹਾ ਹੈ। ਮੈਕਲਾਫਲਿਨ ਨੂੰ ਟਰੰਪ ਦੀ ਇਮੀਗ੍ਰੇਸ਼ਨ ਨੀਤੀਆਂ ਦੀ ਸਭ ਤੋਂ ਪ੍ਰਮੁੱਖ ਆਵਾਜ਼ਾਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ। ਵਿਭਾਗ ਮੁਤਾਬਕ ਉਹ ਦਸੰਬਰ ਤੋਂ ਅਹੁਦਾ ਛੱਡਣ ਦੀ ਯੋਜਨਾ ਬਣਾ ਰਹੇ ਸਨ, ਪਰ ਮਿਨੀਏਪੋਲਿਸ ਵਿੱਚ ਇਮੀਗ੍ਰੇਸ਼ਨ ਐਨਫੋਰਸਮੈਂਟ ਨਾਲ ਜੁੜੀਆਂ ਘਟਨਾਵਾਂ ਤੋਂ ਬਾਅਦ ਉਨ੍ਹਾਂ ਨੇ ਆਪਣਾ ਫੈਸਲਾ ਕੁਝ ਸਮੇਂ ਲਈ ਟਾਲ ਦਿੱਤਾ। ਫਿਲਹਾਲ ਇਹ ਸਪਸ਼ਟ ਨਹੀਂ ਕਿ ਉਨ੍ਹਾਂ ਦੀ ਜਗ੍ਹਾ ਕੌਣ ਲਵੇਗਾ ਜਾਂ ਉਹ ਅਗਲੇ ਕਦਮ ਵਜੋਂ ਕਿਹੜੀ ਭੂਮਿਕਾ ਨਿਭਾਉਣਗੇ।