ਸ਼ੇਰ-ਏ-ਪੰਜਾਬ ਰਣਜੀਤ ਸਿੰਘ ਜੇ ਸਾਜਿਸ਼ੀ ਡੋਗਰਿਆਂ ਤੇ ਬ੍ਰਾਹਮਣਾਂ ‘ਤੇ ਇਤਬਾਰ ਨਾ ਕਰਦਾ ਤਾਂ ਅੱਜ ਵੀ ਪੰਜਾਬ ਉੱਤੇ ਖ਼ਾਲਸਾ ਰਾਜ ਦੇ ਝੰਡੇ ਝੂਲਦੇ ਹੋਣੇ ਸੀ

ਜਥੇਦਾਰ ਮਹਿੰਦਰ ਸਿੰਘ ਯੂ।ਕੇ।

ਸ਼ੇਰ--ਪੰਜਾਬ ਰਣਜੀਤ ਸਿੰਘ ਦੀ 27 ਜੂਨ 1839 ਨੂੰ ਹੋਈ ਮੌਤ ਤੋਂ ਬਾਅਦ ਸਿੱਖੀ ਭੇਸ ਵਿੱਚ ਬ੍ਰਾਹਮਣਾਂ ਤੇ ਡੋਗਰਿਆਂ ਨੇ ਆਪਣਾ ਅਸਲੀ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ । ਆਪਣੇ ਆਪ ਨੂੰ ਸਿੱਖ ਰਾਜ ਦੇ ਨਿਮਕ ਹਲਾਲ ਤੇ ਵਫ਼ਾਦਾਰ ਅਖਵਾਉਣ ਵਾਲੇ ਇਹ ਡੋਗਰੇ ਤੇ ਬ੍ਰਾਹਮਣ ਅੰਤ ਨੂੰ ਲੂਣ ਹਰਾਮੀ ਹੋ ਨਿਕਲੇ । ਸਿੱਖ ਰਾਜ ਵਿੱਚ ਉੱਚੇ ਅਹੁਦੇ ਲੈਣ ਲਈ ਇਨ੍ਹਾਂ ਨਮਕ ਹਰਾਮੀ ਡੋਗਰਿਆਂ ਤੇ ਬ੍ਰਾਹਮਣਾਂ ਨੇ ਅੰਮ੍ਰਿਤ ਛੱਕ ਕੇ ਸਿੱਖੀ ਸਰੂਪ ਧਾਰਨ ਕਰ ਲਿਆ ਸੀ । ਪੰਜਾਬ ਅਤੇ ਸਿੱਖਾਂ ਨਾਲ ਇਨ੍ਹਾਂ ਨੂੰ ਕੋਈ ਮੋਹ ਨਹੀਂ ਸੀ, ਇਹ ਕੇਵਲ ਨੌਕਰੀ ਦੀ ਗਰਜ਼ ਲਈ ਰਣਜੀਤ ਸਿੰਘ ਕੋਲ ਭਰਤੀ ਹੋਏ ਸਨ । ਸਰਕਾਰ--ਖ਼ਾਲਸਾ ਦੇ ਨੌਕਰ ਇਨ੍ਹਾਂ ਤਿੰਨ ਵੱਡੇ ਗ਼ਦਾਰਾਂ ਰਾਜਾ ਗੁਲਾਬ ਸਿੰਘ ਮਿਸਰ (ਬ੍ਰਾਹਮਣ), ਤੇਜਾ ਸਿੰਘ ਤੇ ਮਿਸਰ ਲਾਲ ਸਿੰਘ ਨੇ ਸਿੱਖ ਰਾਜ ਦੇ ਖਾਤਮੇ ਲਈ ਅਹਿਮ ਭੂਮਿਕਾ ਨਿਭਾਈ । ਅਲੈਗਜ਼ੈਂਡਰ ਗਾਰਡਨਰ ਇਨ੍ਹਾਂ ਨੂੰ ਸਿੱਖ ਨਹੀਂ ਸਗੋਂ ਬ੍ਰਾਹਮਣਾਂ ਵਜੋਂ ਸੰਬੋਧਨ ਕਰਦਾ ਹੈ । ਅਲੈਗਜ਼ੈਂਡਰ ਗਾਰਡਨਰ ਲਿਖਦਾ ਹੈ ਕਿ ਖ਼ਾਲਸਾ ਫੌਜ ਨੂੰ ਇਨ੍ਹਾਂ ਦੋ ਨਿੰਦਨੀਯਾ ਬ੍ਰਾਹਮਣਾਂ ਜਰਨੈਲਾਂ ਤੇਜ ਸਿੰਘ ਤੇ ਲਾਲ ਸਿੰਘ ਨੇ ਗ਼ਦਾਰੀ ਕਰਕੇ ਹਰਾਇਆ । ਅਲੈਗਜ਼ੈਂਡਰ ਗਾਰਡਨਰ ਹੋਰ ਲਿਖਦਾ ਹੈ ਕਿ ਇਨ੍ਹਾਂ ਦੋ ਬ੍ਰਾਹਮਣਾਂ ਵਰਗੇ ਕੀੜ ਇਨ੍ਹਾਂ ਤੋਂ ਪਹਿਲਾਂ ਸੰਸਾਰ ਵਿੱਚ ਕਦੇ ਪੈਦਾ ਨਹੀਂ ਹੋਏ ।

ਕਨਿੰਘਮ ਦੱਸਦਾ ਹੈ ਕਿ ਇਨ੍ਹਾਂ ਬ੍ਰਾਹਮਣਾਂ ਤੇ ਡੋਗਰਿਆਂ ਦਾ ਖ਼ਾਲਸਾ ਰਾਜ ਨਾਲ ਗ਼ਦਾਰੀ ਕਰਨ ਦਾ ਮਤਲਬ ਸੀ ਕਿ ਜੇ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਅੰਗ੍ਰੇਜ਼ ਪੰਜਾਬ ਉੱਤੇ ਕਬਜ਼ਾ ਕਰ ਲੈਣਗੇ ਤਾਂ ਜੇਤੂ ਸਰਕਾਰ ਅੰਗ੍ਰੇਜ਼ੀ ਇਨ੍ਹਾਂ ਨੂੰ ਲਾਹੌਰ ਦਰਬਾਰ ਵਿੱਚ ਵਜ਼ੀਰ ਬਣਾਈ ਰੱਖੇਗੀ । ਜਿਸ ਖ਼ਾਲਸਾ ਰਾਜ ਦੇ ਬ੍ਰਿਛ ਦੀ ਛਾਂ ਹੇਠ ਇਹ ਬ੍ਰਾਹਮਣ ਮਾਮੂਲੀ ਨੌਕਰੀਆਂ ਤੋਂ ਉੱਠ ਕੇ ਖ਼ਾਲਸਾ ਫੌਜਾਂ ਦੇ ਕਮਾਂਡਰ-ਇਨ-ਚੀਫ਼ ਬਣੇ ਸਨ, ਉਸੇ ਬ੍ਰਿਛ ਦੀਆਂ ਜੜ੍ਹਾਂ ਵੱਢਣ ਲਈ ਇਹ ਅੰਗ੍ਰੇਜ਼ਾਂ ਨਾਲ ਰਲ ਗਏ । ਇਥੇ ਇਹ ਦੱਸਣਾ ਵੀ ਕੁਥਾਂ ਨਹੀਂ ਹੋਵੇਗਾ ਕਿ ਜਦੋਂ ਰਣਜੀਤ ਸਿੰਘ ਨੇ ਬ੍ਰਾਹਮਣਾਂ ਤੇ ਡੋਗਰਿਆਂ ਨੂੰ ਜ਼ਿੰਮੇਵਾਰੀਆਂ ਦੇ ਅਹੁਦੇ ਦੇਣੇ ਸ਼ੁਰੂ ਕੀਤੇ ਅਤੇ ਮਿਸਰ (ਬ੍ਰਾਹਮਣ) ਗੰਗਾ ਰਾਮ ਨੇ ਵੱਡੀ ਗਿਣਤੀ ਵਿੱਚ ਆਪਣੇ ਸਾਕਾਂ ਸੰਬੰਧੀਆਂ ਨੂੰ ਦਰਬਾਰ ਵਿੱਚ ਭਰਤੀ ਕਰਨਾ ਸ਼ੁਰੂ ਕਰ ਦਿੱਤਾ ਤਾਂ ਉਦੋਂ ਅਕਾਲੀ ਫੂਲਾ ਸਿੰਘ ਨੇ ਰਣਜੀਤ ਸਿੰਘ ਨੂੰ ਇਨ੍ਹਾਂ ਸ਼ਬਦਾਂ ਵਿੱਚ ਚੇਤਾਵਨੀ ਵੀ ਦਿੱਤੀ ਸੀ ਕਿ : ਸਿੰਘ ਸਾਹਿਬ ਜੀ ਆਪ ਖ਼ਾਲਸਾ ਰਾਜ ਵਿੱਚ ਅਨਮਤੀਆਂ ਨੂੰ ਜ਼ਿੰਮੇਵਾਰ ਅਹੁਦੇ ਦੇ ਕੇ ਖ਼ਾਲਸਾ ਰਾਜ ਦੀ ਨੀਤੀ ਦੇ ਵਿਰੁੱਧ ਕੰਮ ਕਰ ਰਹੇ ਹੋ । ਇਹ ਤਰੀਕਾ ਖ਼ਾਲਸਾ ਰਾਜ ਲਈ ਅਤਿ ਹਾਨੀਕਾਰਕ ਹੈ । ਕਲਗੀਧਰ ਜੀ ਨੇ ਆਪ ਨੂੰ ਆਪਣੇ ਪਿਆਰੇ ਖ਼ਾਲਸਾ ਪੰਥ ਦਾ ਮਾਲੀ ਥਾਪਿਆ ਹੈ । ਅਕਾਲੀ ਫੂਲਾ ਸਿੰਘ ਨੇ ਭਵਿੱਖਬਾਣੀ ਕਰਦਿਆਂ ਆਖਿਆ ਸੀ ਕਿ ਸਿੰਘ ਸਾਹਿਬ ਜੇ ਆਪ ਜੀ ਨੇ ਇਸ ਬਾਰੇ ੰਗੰਭੀਰਤਾ ਨਾਲ ਨਾ ਸੋਚਿਆ ਤਾਂ ਇਹ ਅਨਮਤੀਏ (ਬ੍ਰਾਹਮਣ ਤੇ ਡੋਗਰੇ) ਇਕ ਦਿਨ ਖ਼ਾਲਸਾ ਰਾਜ ਨੂੰ ਢਹਿ ਢੇਰੀ ਕਰ ਦੇਣਗੇ, ਜਿਹੜਾ ਰਾਜ ਸਾਨੂੰ ਦਸ਼ਮੇਸ਼ ਪਿਤਾ ਦੇ ਇਨ੍ਹਾਂ ਬਚਨਾਂ ਕਿ : ਇਨ ਗਰੀਬ ਸਿੱਖਨ ਕੋ ਦਿਊਂ ਪਾਤਸ਼ਾਹੀ, ਅਤੇ ਰਾਜ ਕਰੇਗਾ ਖ਼ਾਲਸਾ ਦੁਆਰਾ ਪ੍ਰਾਪਤ ਹੋਇਆ ਹੈ ।

ਜੇਕਰ ਸ਼ੇਰ--ਪੰਜਾਬ ਰਣਜੀਤ ਸਿੰਘ, ਅਕਾਲੀ ਫੂਲਾ ਸਿੰਘ ਦੀ ਚੇਤਾਵਨੀ ਨੂੰ ਗੰਭੀਰਤਾ ਨਾਲ ਲੈਂਦਾ ਤਾਂ ਉਹ ਅਨਮਤੀਆਂ ਨੂੰ ਏਡੇ ਵੱਡੇ-ਵੱਡੇ ਅਹੁਦੇ ਦੇਣ ਦੀ ਗਲਤੀ ਕਦੇ ਨਾ ਕਰਦਾ । ਅਤੇ ਜੇ ਇਹ ਗੈਰ-ਸਿੱਖ ਪੂਰਬੀਏ (ਬ੍ਰਾਹਮਣ ਤੇ ਡੋਗਰੇ) ਖ਼ਾਲਸਾ ਫੌਜਾਂ ਨਾਲ ਗ਼ਦਾਰੀ ਨਾ ਕਰਦੇ ਤਾਂ ਫੇਰੂ ਸ਼ਹਿਰ ਦੇ ਮੈਦਾਨ ਵਿੱਚ ਸਿੱਖਾਂ ਦੀ ਹਾਰ ਕਦੇ ਨਹੀਂ ਸੀ ਹੋਣੀ । ਇਸ ਦਾ ਪ੍ਰਮਾਣ ਹੇਠ ਲਿਖੀ ਵਾਰਤਾ ਪੜ੍ਹਕੇ ਮਿਲ ਜਾਵੇਗਾ । 21 ਦਸੰਬਰ 1845 ਨੂੰ ਫੇਰੂ ਸ਼ਹਿਰ ਦੀ ਲੜਾਈ ਸ਼ੁਰੂ ਤੋਂ ਪਹਿਲਾਂ ਹੀ ਲੌਢੇ ਵੇਲੇ ਤੱਕ ਖ਼ਾਲਸਾ ਫੌਜਾਂ ਦੇ ਕਮਾਂਡਰ ਬ੍ਰਾਹਮਣ ਲਾਲ ਸਿੰਘ ਅਤੇ ਬ੍ਰਾਹਮਣ ਤੇਜ ਸਿੰਘ ਨੇ ਅੰਗ੍ਰੇਜ਼ ਫੌਜਾਂ ਦੇ ਕਮਾਂਡਰ ਸਰ ਜੌਨ ਲਿਟਲਰ ਅਤੇ ਸਰ ਹੀਊ ਗੱਫ ਨੂੰ ਇਹ ਪੱਕਾ ਭਰੋਸਾ ਦਿਵਾਇਆ ਸੀ ਕਿ ਕੱਲ੍ਹ ਨੂੰ ਭਾਵ 22 ਦਸੰਬਰ ਜਦੋਂ ਉਹ ਹਮਲਾ ਕਰਨਗੇ ਤਾਂ ਉਹ ਉਸ ਸਮੇਂ ਪਹਿਲਾਂ ਤਾਂ ਕੋਈ ਜੁਆਬੀ ਕਾਰਵਾਈ ਨਹੀਂ ਕਰਨਗੇ, ਫਿਰ ਥੋੜ੍ਹੇ ਚਿਰ ਬਾਅਦ ਉਹ ਲੜਾਈ ਦੇ ਮੈਦਾਨ ਵਿੱਚੋਂ ਭੱਜ ਜਾਣਗੇ, ਇਸ ਨਾਲ ਖ਼ਾਲਸਾ ਫੌਜਾਂ ਵਿੱਚ ਹਫੜਾ ਦਫੜੀ ਮਚ ਜਾਵੇਗੀ ਤੇ ਫਿਰ ਅਜਿਹੇ ਮਾਹੌਲ ਵਿੱਚ ਜਿੱਤ ਯਕੀਨਨ ਅੰਗ੍ਰੇਜ਼ ਫੌਜਾਂ ਦੀ ਹੋਵੇਗੀ । ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ । ਲਾਰਡ ਗੱਫ ਨੇ ਇਸ ਭਰੋਸੇ ਨਾਲ ਕਿ ਖ਼ਾਲਸਾ ਫੌਜ ਦੇ ਬ੍ਰਾਹਮਣ ਕਮਾਂਡਰਾਂ ਨੇ ਹੁਣ ਅਗਿਉਂ ਲੜਨਾ ਤੇ ਹੈ ਨਹੀਂ ਅਤੇ ਉਸ ਨੇ 22 ਦਸੰਬਰ ਸਵੇਰ ਦੀ ਉਡੀਕ ਨਹੀਂ ਕੀਤੀ ਸਗੋਂ 21 ਦਸੰਬਰ ਤਿਰਕਾਲਾਂ ਵੇਲੇ ਜਿਸ ਵੇਲੇ ਸੂਰਜ ਛਿਪਣ ਵਿੱਚ ਘੰਟਾ ਕੁ ਰਹਿੰਦਾ ਸੀ ਉਸ ਨੇ ਖ਼ਾਲਸਾ ਫੌਜਾਂ &lsquoਤੇ ਹਮਲਾ ਕਰ ਦਿੱਤਾ । ਉਹ ਸਭ ਹੈਰਾਨ ਰਹਿ ਗਏ ਜਦੋਂ ਅਗਿਉਂ ਸਿੱਖਾਂ ਨੇ ਡੱਟ ਕੇ ਮੁਕਾਬਲਾ ਕੀਤਾ । ਇਸ ਤਰ੍ਹਾਂ ਸਾਹਮਣਿਉਂ ਟਾਕਰਾ ਅੰਗ੍ਰੇਜ਼ਾਂ ਦੀ ਆਸ ਦੇ ਵਿਰੁੱਧ ਸੀ । ਸਿੱਖ ਤੋਪਾਂ ਦੇ ਨਿਸ਼ਾਨਿਆਂ ਨੇ ਅੰਗ੍ਰੇਜ਼ੀ ਤੋਪਾਂ ਨੂੰ ਚਰਖੀਆਂ ਤੋਂ ਲਾਹ ਕੇ ਭੋਂਇ ਮਾਰਿਆ ਅਤੇ ਬਾਰੂਦ ਫੂਕ ਕੇ ਆਤਸ਼ਬਾਜੀ ਵਾਂਗ ਹਵਾ ਵਿੱਚ ਉਡਾ ਦਿੱਤਾ । ਕਈ ਸੁਕਆਰਡਨ ਅੱਧ ਵਿੱਚੋਂ ਮਰੋੜ ਕੇ ਪਿੱਛੇ ਨੂੰ ਧੱਕ ਦਿੱਤੇ । ਕਈ ਪਲਟਨਾਂ ਨੂੰ ਛਾਨਣੀ ਕਰਕੇ ਭਜਾ ਦਿੱਤਾ । ਰਾਤ ਦੇ ਹਨੇਰੇ ਅਤੇ ਹਾਠੀਲੇ ਟਾਕਰੇ ਨੇ ਅੰਗ੍ਰੇਜ਼ਾਂ ਦੀ ਹੋਸ਼ ਭੁਲਾ ਦਿੱਤੀ ਅਤੇ ਉਨ੍ਹਾਂ ਦੀਆਂ ਆਸਾਂ &lsquoਤੇ ਪਾਣੀ ਫਿਰ ਗਿਆ, ਗੱਫ ਨੂੰ ਜਿੱਤ ਦੀ ਬਜਾਏ ਹੁਣ ਆਪਣੀ ਹਾਰ ਹੁੰਦੀ ਦਿਸੀ । ਅੰਗ੍ਰੇਜ਼ਾਂ ਦੀ ਪੁਜ਼ੀਸ਼ਨ ਸੱਚਮੁੱਚ ਦੇ ਖ਼ਤਰੇ ਅਤੇ ਘਬਰਾਹਟ ਵਾਲੀ ਸੀ ਅਤੇ ਹੁਣ ਅਗਲੇ ਦਿਨ ਉਨ੍ਹਾਂ ਨੂੰ ਜਿੱਤਣ ਦੀ ਕੋਈ ਆਸ ਨਹੀਂ ਸੀ । ਅੰਗ੍ਰੇਜ਼ਾਂ ਦੀ ਇਸ ਨਿਰਾਸ਼ਤਾ ਦਾ ਜ਼ਿਕਰ ਸਿਰਦਾਰ ਕਪੂਰ ਸਿੰਘ ਨੇ ਆਪਣੀ ਪੁਸਤਕ ਰਾਜ ਕਰੇਗਾ ਖ਼ਾਲਸਾ ਦੇ ਪੰਨਾ 168-169 ਉੱਤੇ ਇਸ ਪ੍ਰਕਾਰ ਕੀਤਾ ਹੈ : ਮਹਾਰਾਣੀ ਵਿਕਟੋਰੀਆ ਨੇ ਸਾਖੀ ਪੋਥੀ ਦੇ ਅੰਗ੍ਰੇਜ਼ੀ ਤਰਜਮੇ ਨੂੰ ਬੜੀ ਸ਼ਰਧਾ ਤੇ ਗੌਰ ਨਾਲ ਪੜ੍ਹਿਆ । ਉਹ ਸਿੰਘ ਸਿਪਾਹੀਆਂ ਦੀ ਅਜਿੱਤ ਸੂਰਮਗਤੀ ਤੋਂ ਜਾਣੂ ਸੀ ਅਤੇ ਉਸ ਨੂੰ ਇਹ ਵੀ ਪਤਾ ਸੀ ਕਿ ਜੇ ਸਿੱਖਾਂ ਦੀ ਫੌਜ ਨੂੰ ਨਿਰਦਈ ਤੇ ਗ਼ਦਾਰ ਬ੍ਰਾਹਮਣ, ਡੋਗਰੇ ਵਿਸ਼ਵਾਸ਼ ਘਾਤ ਕਰਕੇ ਨਾ ਮਰਵਾ ਦਿੰਦੇ, ਤਾਂ ਫੇਰੂ ਸ਼ਹਿਰ ਦੀ ਲੜਾਈ ਦਾ ਨਤੀਜਾ ਹੋਰ ਹੋਣਾ ਸੀ । ਲਾਰਡ ਗੱਫ ਅੰਗ੍ਰੇਜ਼ੀ ਫੌਜ ਦੇ ਕਮਾਂਡਰ-ਇਨ-ਚੀਫ਼ ਨੇ ਤਾਂ ਸਿੱਖਾਂ ਸਾਹਮਣੇ ਬਿਨਾਂ ਸ਼ਰਤ ਹਥਿਆਰ ਸੁੱਟਣ (Unconditional surrender) ਦਾ ਪੱਕਾ ਫੈਸਲਾ ਕਰ ਲਿਆ ਹੋਇਆ ਸੀ ਅਤੇ ਅੰਗ੍ਰੇਜ਼ ਸਿੱਖਾਂ ਨੂੰ ਸਾਰੇ ਹਿੰਦੋਸਤਾਨ ਦੀ ਬਾਲਾਦਸਤੀ ਸੌਂਪ ਕੇ ਆਪ ਮਦਰਾਸ ਰਾਹੀਂ ਵਲੈਤ ਮੁੜ ਜਾਣ ਦੀ ਬੇਨਤੀ ਖ਼ਾਲਸੇ ਮੂਹਰੇ ਕਰਨ ਲਈ ਤਿਆਰ ਹੋਏ ਬੈਠੇ ਸਨ । ਮਹਾਰਾਣੀ ਵਿਕਟੋਰੀਆ ਖ਼ਾਲਸੇ ਦੀ ਇਸ ਅਦੁੱਤੀ ਸ਼ਕਤੀ ਦਾ ਸੋਮਾ ਗੁਰੂ ਗੋਬਿੰਦ ਸਿੰਘ ਜੀ ਦੇ ਬਚਨਾਂ, ਉਪਦੇਸ਼ਾਂ, ਅਗੰਮੀ ਸ਼ਕਤੀ ਦੇ ਚਮਤਕਾਰ ਨੂੰ ਤਸਲੀਮ ਕਰਨ ਤੋਂ ਨਾਬਰ ਨਹੀਂ ਸੀ । ਹੇਠਾਂ ਸਿਰਦਾਰ ਕਪੂਰ ਸਿੰਘ ਨੇ ਬ੍ਰਿਟਿਸ਼ ਲੌਗ ਬੁੱਕ ਦਾ ਅੰਗ੍ਰੇਜ਼ੀ ਵਿੱਚ ਹੂ--ਹੂ ਹਵਾਲਾ ਦਿੱਤਾ ਹੈ :

News came from the Governor General that our attack of yesterday had failed, that affairs were desperate that all the state papers were to be destroyed..... This was kept secret by Mr. Currie and we were concerting measures to make an unconditional surrender..... -Log Book entry, dated, 22nd December, 1845, by the British C-in-C quoted in, Sir Robert Cust in Linguistic and Oriental Essays, London, 1861, p. 48.

ਪਰ ਅਗਲੇ ਦਿਨ ਸਵੇਰ ਹੁੰਦਿਆਂ ਹੀ ਪਾਸਾ ਪਲਟ ਗਿਆ ਜਦੋਂ ਅੰਗ੍ਰੇਜ਼ ਨੂੰ ਪਤਾ ਲੱਗਾ ਕਿ ਗ਼ਦਾਰ ਬ੍ਰਾਹਮਣ ਲਾਲ ਸਿੰਘ ਤਾਂ ਰਾਤ ਨੂੰ ਹੀ ਆਪਣੇ ਸਾਰੇ ਖੁੱਲ੍ਹੇ ਘੋੜ ਚੜਿਆਂ ਅਤੇ ਤੋਪਖਾਨੇ ਦੀਆਂ ਸੱਠ ਤੋਪਾਂ ਤੇ ਤੋਪਚੀਆਂ ਨੂੰ ਨਾਲ ਲੈ ਕੇ ਅੰਮ੍ਰਿਤਸਰ-ਲਾਹੌਰ ਵੱਲ ਨੂੰ ਇਹ ਆਖ ਕੇ ਭੱਜ ਨਿਕਲਿਆ ਸੀ ਅੰਗ੍ਰੇਜ਼ਾਂ ਨੇ ਕੱਲ੍ਹ ਸਵੇਰ ਨੂੰ ਲਾਹੌਰ &lsquoਤੇ ਵੀ ਹਮਲਾ ਕਰਨਾ ਹੈ । ਬ੍ਰਾਹਮਣ ਦੀ ਇਸ ਗ਼ਦਾਰੀ ਨੇ ਸਿੱਖਾਂ ਦੀ ਜਿੱਤ ਨੂੰ ਹਾਰ ਵਿੱਚ ਬਦਲ ਦਿੱਤਾ ਅਤੇ ਅੰਗ੍ਰੇਜ਼ਾਂ ਦੀ ਹਾਰ ਨੂੰ ਜਿੱਤ ਵਿੱਚ ਬਦਲ ਦਿੱਤਾ । ਲਾਲ ਸਿੰਘ ਬ੍ਰਾਹਮਣ ਦੇ ਦੂਜੇ ਸਾਥੀ ਤੇਜਾ ਸਿੰਘ ਬ੍ਰਾਹਮਣ ਨੇ ਮਾਮੂਲੀ ਲੜਾਈ ਪਿੱਛੋਂ ਫੌਜਾਂ ਨੂੰ ਪਿੱਛੇ ਹੱਟ ਜਾਣ ਦਾ ਹੁਕਮ ਦਿੱਤਾ ਤਾਂ ਕਿ ਅੰਗ੍ਰੇਜ਼ਾਂ ਦੀ ਜਿੱਤ &lsquoਤੇ ਮੋਹਰ ਲਾਈ ਜਾ ਸਕੇ । ਇਸ ਪਿੱਛੋਂ ਸੁਲਾਹ ਕਰਨ ਲਈ ਇਹ ਬ੍ਰਾਹਮਣ ਅੰਗ੍ਰੇਜ਼ੀ ਕੈਂਪ ਵਿੱਚ ਚਲਾ ਗਿਆ

ਅਤੇ ਗਵਰਨਰ-ਜਨਰਲ ਸਰ ਹੈਨਰੀ ਹਾਰਡਿੰਗ ਨਾਲ ਜਾ ਮੁਲਾਕਾਤ ਕੀਤੀ । ਕੀ ਗੱਲਬਾਤ ਹੋਈ ਇਸ ਦਾ ਵੇਰਵਾ ਪ੍ਰਗਟ ਨਹੀਂ ਕੀਤਾ ਗਿਆ, ਪਰ ਆਖਿਆ ਇਹ ਜਾਂਦਾ ਹੈ ਕਿ ਗਵਰਨਰ-ਜਨਰਲ ਨੇ ਉਤਨੀ ਦੇਰ ਤੱਕ ਕੋਈ ਗੱਲਬਾਤ ਕਰਨੋਂ ਨਾਂਹ ਕਰ ਦਿੱਤੀ ਜਿਤਨੀ ਦੇਰ ਤੱਕ ਅੰਗ੍ਰੇਜ਼ੀ ਫੌਜਾਂ ਲਾਹੌਰ ਦੀਆਂ ਕੰਧਾਂ ਤੱਕ ਨਾ ਪਹੁੰਚ ਜਾਣ । ਬ੍ਰਾਹਮਣਾਂ ਤੇ ਡੋਗਰਿਆਂ ਦੀ ਸਾਜਿਸ਼ਾਂ ਤੋਂ ਤੰਗ ਆ ਕੇ ਸ਼ਾਮ ਸਿੰਘ ਅਟਾਰੀ ਵਾਲੇ ਸਮੇਤ ਹੋਰ ਵੀ ਕਈ ਸਰਦਾਰਾਂ ਨੇ ਲਾਹੌਰ ਦਰਬਾਰ ਤੋਂ ਦੂਰੀ ਬਣਾਕੇ ਰੱਖੀ ਹੋਈ ਸੀ । ਸ਼ਾਮ ਸਿੰਘ ਅਟਾਰੀ ਵਾਲਾ ਤਾਂ ਉਸ ਦਿਨ ਤੋਂ ਹੀ ਘਰ ਬੈਠਾ ਜਿਸ ਦਿਨ 5 ਨਵੰਬਰ 1840 ਨੂੰ ਸ਼ੇਰੇ ਪੰਜਾਬ ਦੇ ਨਜ਼ਰਬੰਦ ਸਪੁੱਤਰ ਖੜਕ ਸਿੰਘ ਨੇ ਚਲਾਣਾ ਕੀਤਾ ਸੀ । ਉਸੇ ਦਿਨ ਹੀ ਸਿੱਖ ਰਾਜ ਦੇ ਨਵੇਂ ਸੂਰਜ ਅਤੇ ਸ਼ਾਮ ਸਿੰਘ ਅਟਾਰੀ ਵਾਲੇ ਦੇ ਜਵਾਈ ਕੰਵਰ ਨੌ ਨਿਹਾਲ ਸਿੰਘ ਨੂੰ ਸਾਜਿਸ਼ੀ ਢੰਗ ਨਾਲ ਗੈਰ ਸਿੱਖ ਡੋਗਰਿਆਂ ਨੇ ਮੌਤ ਦੇ ਘਾਟ ਉਤਾਰ ਦਿੱਤਾ ਸੀ ।

ਹਵਾਲਾ ਪੁਸਤਕਾਂ -1 ਜੀਵਨੀ, ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਲੇਖਕ- ਡਾ: ਗੰਡਾ ਸਿੰਘ 2 ਪੰਜਾਬ ਉØੱਤੇ ਅੰਗਰੇਜ਼ਾਂ ਦਾ ਕਬਜ਼ਾ ਲੇਖਕ -ਡਾ: ਗੰਡਾ ਸਿੰਘ 3 ਰਾਜ ਕਰੇਗਾ ਖਾਲਸਾ ਲੇਖਕ-ਸਿਰਦਾਰ ਕਪੂਰ ਸਿੰਘ 4 ਜੀਵਨੀ ਅਕਾਲੀ ਫੂਲਾ ਸਿੰਘ ਲੇਖਕ -ਬਾਬਾ ਪ੍ਰੇਮ ਸਿੰਘ, ਹੋਤੀ ਮਰਦਾਨ

-ਜਥੇਦਾਰ ਮਹਿੰਦਰ ਸਿੰਘ ਯੂ।ਕੇ।

(ਚਲਦਾ-ਬਾਕੀ ਅਗਲੇ ਹਫ਼ਤੇ)