ਇਟਲੀ ਦੇ ਭਾਰਤੀ ਭਾਈਚਾਰੇ ਨੂੰ ਮੁੱਫ਼ਤ ਸਿਹਤ ਸੇਵਾਵਾਂ ਤੇ ਸਲਾਹ ਦੇਣ ਲਈ ਸਦਾ ਸੇਵਾ ਵਿੱਚ ਹਾਜ਼ਰ ਹੈ ਫੇ਼ਫੜਿਆਂ ਨਾਲ ਸਬੰਧ ਬਿਮਾਰੀ ਦਾ ਬਣਨ ਜਾ ਰਿਹਾ ਇਟਲੀ ਦੇ ਲਾਸੀਓ ਸੂਬੇ ਦਾ ਪਹਿਲਾਂ ਭਾਰਤੀ ਸਰਜਨ ਕਰਨ ਕੁਮਾਰ

ਰੋਮ  (ਗੁਰਸ਼ਰਨ ਸਿੰਘ ਸੋਨੀ) ਇਟਲੀ ਦੇ ਭਾਰਤੀ ਭਾਈਚਾਰੇ ਦੇ ਉਹਨਾਂ ਲੋਕਾਂ ਨੂੰ ਇਹ ਭਾਰਤੀ ਨੌਜਵਾਨ ਜਿਹੜਾ ਕਿ ਪੇਸ਼ੇ ਵਜੋਂ ਡਾਕਟਰ ਹੈ ਆਪਣੇ ਵੱਲੋਂ ਮੁੱਫ਼ਤ ਵਿੱਚ ਆਪਣੀਆਂ ਮੈਡੀਕਲ ਨਾਲ ਸੰਬਧੀ ਸੇਵਾਵਾਂ ਤੇ ਸਲਾਹ ਦੇਣਾ ਚਾਹੁੰਦਾ ਜਿਹੜੇ ਪਿਛਲੇ ਕਾਫ਼ੀ ਸਮੇਂ ਤੋਂ ਕਿਸੇ ਨਾਲ ਕਿਸੇ ਬਿਮਾਰੀ ਖਾਸਕਰ ਫੇ਼ਫੜਿਆਂ ਦੀਆਂ ਬਿਮਾਰੀਆਂ ਨਾਲ ਜੂਝਦੇ ਹੋਏ ਪ੍ਰੇਸ਼ਾਨੀਆਂ ਵਿੱਚੋਂ ਲੰਘ ਰਹੇ ਹਨ ।ਇਹ 30 ਸਾਲਾ ਭਾਰਤੀ ਨੌਜਵਾਨ ਹੈ ਡਾਕਟਰ ਕਰਨ ਕੁਮਾਰ ਸਪੁੱਤਰ ਰਾਕੇਸ ਕੁਮਾਰ /ਨਿਰਮਲਾ ਕੁਮਾਰੀ ਪਿਛੋਕੜ ਖੰਨਾ(ਲੁਧਿਆਣਾ)ਵਾਸੀ ਰੋਮ ਜਿਹੜਾ ਕਿ ਆਪਣੀ ਐਮ ਬੀ ਬੀ ਐਸ ਦੀ ਡਿਗਰੀ ਇੰਗਲੈਂਡ ਤੋਂ ਪੂਰੀ ਕਰਨ ਉਪੰਰਤ ਤੋਰ ਵਿਰਗਾਤਾ ਯੂਨੀਵਰਸਿਟੀ ਰੋਮ ਤੋਂ ਐਮ ਐਸ ਡਿਗਰੀ ਦੀ ਪੜ੍ਹਾਈ ਦੇ ਆਖ਼ਰੀ ਸਾਲ ਵਿੱਚ ਹੈ।ਡਾਕਟਰ ਕਰਨ ਕੁਮਾਰ ਜਿਹੜਾ ਕਿ ਰੋਮ ਦੇ ਹਸਪਤਾਲ ਵਿੱਚ ਪੜ੍ਹਾਈ ਦੇ ਨਾਲ ਪ੍ਰੈਕਟਿਸ ਵੀ ਕਰਦਾ ਅਕਸਰ ਦੇਖਦਾ ਹੈ ਕਿ ਭਾਰਤੀ ਲੋਕ ਜਦੋਂ ਬਿਮਾਰ ਹੋਕੇ ਰੋਮ ਦੇ ਹਸਪਤਾਲਾਂ ਵਿੱਚ ਇਲਾਜ ਕਰਵਾਉਂਦੇ ਜਾਂਦੇ ਹਨ ਇਟਾਲੀਅਨ ਬੋਲੀ ਦਾ ਸਹੀ ਗਿਆਨ ਨਹੀਂ ਹੋਣ ਕਾਰਨ ਕਾਫ਼ੀ ਪ੍ਰੇਸ਼ਾਨ ਹੁੰਦੇ ਹਨ ਤੇ ਫਿਰ ਜਦੋਂ ਅਜਿਹੇ ਬਿਮਾਰ ਭਾਰਤੀ ਲੋਕ ਉਸ ਨੂੰ ਦੇਖਦੇ ਹਨ ਤਾਂ ਉਹ ਉਸ ਕੋਲ ਸਲਾਹ ਪੁੱਛਦੇ ਹਨ ।ਡਾਕਟਰ ਕਰਨ ਕੁਮਾਰ ਬਿਮਾਰ ਭਾਰਤੀਆਂ ਦੀ ਹਸਪਤਾਲ ਵਿੱਚ ਹਰ ਸੰਭਵ ਸਹਾਇਤਾ ਕਰਦਾ ਹੈ ਪਰ ਸਮੇਂ ਦੀ ਘਾਟ ਹੋਣ ਕਾਰਨ ਕਈ ਵਾਰ ਕਈ ਮਰੀਜ਼ਾਂ ਨਾਲ ਉਸ ਦੀ ਪੂਰੀ ਗੱਲਬਾਤ ਨਹੀਂ ਹੁੰਦੀ ਜਿਸ ਲਈ ਡਾਕਟਰ ਕਰਨ ਕੁਮਾਰ ਨੂੰ ਬਹੁਤ ਅਫ਼ਸੋਸ ਹੁੰਦਾ ਹੈ।ਡਾਕਟਰ ਕਰਨ ਕੁਮਾਰ ਨੇ ਅਜਿਹੀਆਂ ਦਰਪੇਸ਼ ਮੁਸ਼ਕਿਲ ਨੂੰ ਦੇਖਦਿਆ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਇਟਲੀ ਵਿੱਚ ਰਹਿੰਦੇ ਭਾਰਤੀ ਲੋਕ ਜਿਹੜੇ ਕਿਸੇ ਨਾ ਕਿਸੇ ਬਿਮਾਰੀ ਵਿੱਚੋਂ ਲੰਘਦੇ ਹਨ ਉਹ ਬਿਨ੍ਹਾਂ ਕਿਸੇ ਸੰਕੋਚ ਤੋਂ ਹਸਪਤਾਲ ਜਾਣ ਤੋਂ ਪਹਿਲਾਂ ਉਸ ਨੂੰ ਇੰਸਟਰਾਗ੍ਰਾਮ ਡਾਕਟਰ ਕਰਨ ਕੁਮਾਰ ਤੇ ਸਪੰਰਕ ਕਰਕੇ ਵਿਸਥਾਰ ਪੂਰਵਕ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਇਹ ਸੇਵਾ ਡਾਕਟਰ ਕਰਨ ਕੁਮਾਰ ਵੱਲੋਂ ਬਿਲਕੁਲ ਮੁੱਫ਼ਤ ਵਿੱਚ ਦਿੱਤੀ ਜਾਵੇਗੀ।ਇੱਥੇ ਇਹ ਵੀ ਜਿ਼ਕਰਯੋਗ ਹੈ ਕਿ ਡਾਕਟਰ ਕਰਨ ਕੁਮਾਰ ਪਹਿਲਾਂ ਅਜਿਹਾ ਭਾਰਤੀ ਡਾਕਟਰ ਹੈ ਜਿਹੜਾ ਕਿ ਲਾਸੀਓ ਸੂਬੇ ਵਿੱਚ ਫੇਫੜਿਆਂ ਦਾ ਮਾਹਿਰ ਸਰਜਨ ਬਣਨ ਦੀ ਆਪਣੀ 5 ਸਾਲਾ ਡਿਗਰੀ ਦੇ ਆਖ਼ਰੀ ਸਾਲ ਵਿੱਚ ਹੈ ਜਲਦ ਹੀ ਉਹ ਆਪਣੀ ਮਾਸਟਰ ਸਰਜਨ ਦੀ ਡਿਗਰੀ ਪੂਰੀ ਕਰ ਭਾਰਤੀ ਭਾਈਚਾਰੇ ਦੀ ਸੇਵਾ ਵਿੱਚ ਹਾਜ਼ਰ ਹੋ ਰਿਹਾ ਹੈ।ਇਸ ਨੇਕ ਕਾਰਜ ਨੇ ਪ੍ਰਤੱਖ ਕਰ ਦਿੱਤਾ ਹੈ ਕਿ ਡਾਕਟਰ ਕਰਨ ਕੁਮਾਰ ਦੇ ਮਾਪਿਆਂ ਨੇ ਉਸ ਅੰਦਰ ਸਮਾਜ ਸੇਵਾ ਦਾ ਜਜ਼ਬਾ ਗੁੜਤੀ ਵਿੱਚ ਪਾ ਦਿੱਤਾ ਸੀ ਜਿਸ ਲਈ ਸਾਰਾ ਪਰਿਵਾਰ ਵਧਾਈ ਦਾ ਹੱਕਦਾਰ ਹੈ।