ਪਾਕਿਸਤਾਨ ਦੀ ਪੰਜਾਬ ਸਰਕਾਰ ’ਤੇ ਮੁੱਖ ਮੰਤਰੀ ਮਰੀਅਮ ਨਵਾਜ਼ ਲਈ ਲਗਜ਼ਰੀ ਜੈੱਟ ਖਰੀਦਣ ਦੇ ਦੋਸ਼

ਇਸਲਾਮਾਬਾਦ : ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ &rsquoਤੇ ਮੁੱਖ ਮੰਤਰੀ ਮਰੀਅਮ ਨਵਾਜ ਲਈ ਮਹਿੰਗਾ ਲਗਜ਼ਰੀ ਜੈੱਟ ਖਰੀਦਣ ਦੇ ਦੋਸ਼ ਲੱਗ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਗਲਫਸਟ੍ਰੀਮ ਜੀ500 ਮਾਡਲ ਦੇ ਇਸ ਜਹਾਜ਼ ਦੀ ਕੀਮਤ ਲਗਭਗ 10 ਅਰਬ ਪਾਕਿਸਤਾਨੀ ਰੁਪਏ ਦੱਸੀ ਜਾ ਰਹੀ ਹੈ। ਜੈੱਟ ਦੀ ਖਰੀਦ ਨੂੰ ਲੈ ਕੇ ਸੋਸ਼ਲ ਮੀਡੀਆ &rsquoਤੇ ਚਰਚਾ ਤੇਜ਼ ਹੋ ਗਈ ਹੈ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਜਹਾਜ਼ ਮੁੱਖ ਮੰਤਰੀ ਦੀ ਨਿੱਜੀ ਵਰਤੋਂ ਲਈ ਹੈ।
ਰਿਪੋਰਟਾਂ ਅਨੁਸਾਰ ਇਹ ਜਹਾਜ਼ ਇਸ ਵੇਲੇ ਅਮਰੀਕਾ ਵਿੱਚ ਰਜਿਸਟਰ ਹੈ ਅਤੇ ਪਾਕਿਸਤਾਨ ਵਿੱਚ ਇਸਦੀ ਰਜਿਸਟ੍ਰੇਸ਼ਨ ਹਾਲੇ ਨਹੀਂ ਹੋਈ। ਇਸ ਦਾ ਰਜਿਸਟ੍ਰੇਸ਼ਨ ਨੰਬਰ ਐੱਨ144ਐੱਸ ਦੱਸਿਆ ਜਾ ਰਿਹਾ ਹੈ। ਪੰਜਾਬ ਦੀ ਮੰਤਰੀ ੳਡਮਅ ਭੋਕਹਅਰ ਿ ਨੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਇਹ ਜੈੱਟ ਮੁੱਖ ਮੰਤਰੀ ਲਈ ਨਹੀਂ, ਸਗੋਂ &ldquoਏਅਰ ਪੰਜਾਬ&rdquo ਲਈ ਤਿਆਰ ਕੀਤੀ ਜਾ ਰਹੀ ਨਵੀਂ ਫਲੀਟ ਦਾ ਹਿੱਸਾ ਹੈ।
ਗਲਫਸਟ੍ਰੀਮ ਜੀ500 ਦੁਨੀਆ ਦੇ ਸਭ ਤੋਂ ਸ਼ਾਨਦਾਰ ਬਿਜ਼ਨਸ ਜੈੱਟਾਂ ਵਿੱਚ ਸ਼ਾਮਿਲ ਹੈ। ਇਸ ਵਿੱਚ 10 ਤੋਂ 19 ਯਾਤਰੀਆਂ ਲਈ ਬੈਠਣ ਦੀ ਸੁਵਿਧਾ, ਫਲੈਟ ਬੈੱਡ ਬਣਨ ਵਾਲੀਆਂ ਸੀਟਾਂ, ਕਾਨਫਰੰਸ ਟੇਬਲ, ਅਲੱਗ ਵਿਸ਼ਰਾਮ ਖੇਤਰ ਅਤੇ ਉੱਚ ਦਰਜੇ ਦਾ ਕੈਬਿਨ ਕਮਫਰਟ ਦਿੱਤਾ ਜਾਂਦਾ ਹੈ। ਸ਼ਾਂਤ ਕੈਬਿਨ, ਵੱਡੀਆਂ ਖਿੜਕੀਆਂ, ਅਧੁਨਿਕ ਹਵਾ ਸਫ਼ਾਈ ਪ੍ਰਣਾਲੀ ਅਤੇ ਲੰਬੀ ਦੂਰੀ ਦੀ ਸਮਰੱਥਾ ਇਸਨੂੰ ਵੀ.ਆਈ.ਪੀ. ਅਤੇ ਕਾਰਪੋਰੇਟ ਯਾਤਰਾਵਾਂ ਲਈ ਉਚਿਤ ਬਣਾਉਂਦੀ ਹੈ।
ਹਾਲਾਂਕਿ ਸਰਕਾਰ ਸਪੱਸ਼ਟੀਕਰਨ ਦੇ ਰਹੀ ਹੈ, ਪਰ ਇਸ ਖਰੀਦ ਨੂੰ ਲੈ ਕੇ ਰਾਜਨੀਤਿਕ ਵਿਰੋਧ ਅਤੇ ਜਨਤਕ ਚਰਚਾ ਜਾਰੀ ਹੈ।