ਤਾਕਾਇਚੀ ਮੁੜ ਜਪਾਨ ਦੀ ਪ੍ਰਧਾਨ ਮੰਤਰੀ ਬਣੀ

ਜਪਾਨ ਦੀ ਪ੍ਰਧਾਨ ਮੰਤਰੀ ਸਾਨੇ ਤਾਕਾਇਚੀ ਨੂੰ ਅੱਜ ਸੰਸਦ ਵੱਲੋਂ ਉਨ੍ਹਾਂ ਦੇ ਦੂਜੇ ਮੰਤਰੀ ਮੰਡਲ ਦੇ ਗਠਨ ਲਈ ਮੁੜ ਨਿਯੁਕਤ ਕੀਤਾ ਗਿਆ ਹੈ। ਪਿਛਲੇ ਹਫ਼ਤੇ ਚੋਣਾਂ &rsquoਚ ਮਿਲੀ ਵੱਡੀ ਜਿੱਤ ਤੋਂ ਬਾਅਦ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਜਿੱਤ ਨਾਲ ਦੇਸ਼ ਦੀਆਂ ਨੀਤੀਆਂ &rsquoਚ ਸੱਜੇ ਪੱਖੀ ਰੁਖ਼ ਅਪਣਾਉਣ &rsquoਚ ਮਦਦ ਮਿਲੇਗੀ। ਸਾਰੇ ਸਾਬਕਾ ਮੰਤਰੀਆਂ ਦੇ ਅਹੁਦੇ &rsquoਤੇ ਬਣੇ ਰਹਿਣ ਦੀ ਆਸ ਹੈ। ਤਾਕਾਇਚੀ ਇਸ ਮੌਕੇ ਦਾ ਲਾਭ ਉਠਾਉਣਾ ਚਾਹੇਗੀ ਤਾਂ ਜੋ ਉਹ ਆਪਣੀ ਸੱਤਾ ਧਿਰ ਲਿਬਰਲ ਡੈਮੋਕਰੈਟਿਕ ਪਾਰਟੀ ਨੂੰ ਹੋਰ ਮਜ਼ਬੂਤ ਕਰ ਸਕੇ। ਪਾਰਟੀ ਨੂੰ ਸੰਸਦ ਦੇ ਹੇਠਲੇ ਸਦਨ &rsquoਚ ਦੋ-ਤਿਹਾਈ ਬਹੁਮਤ ਪ੍ਰਾਪਤ ਹੈ। ਉਨ੍ਹਾਂ ਦੇ ਟੀਚਿਆਂ &rsquoਚ ਫੌਜੀ ਤਾਕਤ &rsquoਚ ਵਾਧਾ, ਸਰਕਾਰੀ ਖਰਚ &rsquoਚ ਵਾਧਾ ਅਤੇ ਰੂੜੀਵਾਦੀ ਸਮਾਜਿਕ ਨੀਤੀਆਂ ਨੂੰ ਮਜ਼ਬੂਤ ਕਰਨਾ ਸ਼ਾਮਲ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੀਆਂ ਉਦਾਰ ਆਰਥਿਕ ਨੀਤੀਆਂ ਕਾਰਨ ਕੀਮਤਾਂ &rsquoਚ ਵਾਧਾ ਹੋ ਸਕਦਾ ਹੈ ਅਤੇ ਜਪਾਨ ਦਾ ਭਾਰੀ ਕੌਮੀ ਕਰਜ਼ਾ ਘਟਾਉਣ ਦੀ ਦਿਸ਼ਾ &rsquoਚ ਦੇਰੀ ਹੋ ਸਕਦੀ ਹੈ। ਤਾਕਾਇਚੀ ਟਰੰਪ ਨਾਲ ਹੋਣ ਵਾਲੇ ਅਹਿਮ ਸਿਖਰ ਸੰਮੇਲਨ ਦੀਆਂ ਤਿਆਰੀਆਂ &rsquoਚ ਜੁਟੀ ਹੋਈ ਹੈ।