ਦੱਖਣੀ ਕੋਰੀਆ ਦੇ ਸਾਬਕਾ ਰਾਸ਼ਟਰਪਤੀ ਯੂਨ ਨੂੰ ਉਮਰ ਕੈਦ

ਦੱਖਣੀ ਕੋਰੀਆ ਦੇ ਸਾਬਕਾ ਰਾਸ਼ਟਰਪਤੀ ਯੂਨ ਸੁਕ ਯਿਓਲ ਨੂੰ ਦੇਸ਼ &rsquoਚ ਮਾਰਸ਼ਲ ਲਾਅ ਲਗਾਉਣ ਦੇ ਦੋਸ਼ ਹੇਠ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। 3 ਦਸੰਬਰ 2024 ਨੂੰ ਮਾਰਸ਼ਲ ਲਾਅ ਦਾ ਐਲਾਨ ਕਰਨ ਅਤੇ ਕੌਮੀ ਅਸੈਂਬਲੀ ਨੂੰ ਘੇਰਨ ਲਈ ਫੌਜ ਭੇਜ ਕੇ ਵਿਰੋਧੀ ਧਿਰ ਦੇ ਕੰਟਰੋਲ ਵਾਲੀ ਅਸੈਂਬਲੀ ਨੂੰ ਦਬਾਉਣ ਦੀ ਹੈਰਾਨ ਕਰਨ ਵਾਲੀ ਕੋਸ਼ਿਸ਼ ਤੋਂ ਬਾਅਦ ਯੂਨ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਸਿਓਲ ਸੈਂਟਰਲ ਡਿਸਟ੍ਰਿਕਟ ਕੋਰਟ ਦੇ ਜੱਜ ਜੀ ਕੁਈ-ਯੂਨ ਨੇ ਕਿਹਾ ਕਿ ਉਨ੍ਹਾਂ ਨੇ ਯੂਨ ਨੂੰ ਬਗਾਵਤ ਦਾ ਦੋਸ਼ੀ ਪਾਇਆ ਹੈ। ਉਨ੍ਹਾਂ ਅਨੁਸਾਰ ਯੂਨ ਨੇ ਲਿਬਰਲਜ਼ ਦੀ ਅਗਵਾਈ ਵਾਲੀ ਅਸੈਂਬਲੀ &rsquoਤੇ ਕਬਜ਼ਾ ਕਰਨ, ਸਿਆਸਤਦਾਨਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਤਾਨਾਸ਼ਾਹੀ ਸਥਾਪਤ ਕਰਨ ਦੀ ਗੈਰ-ਕਾਨੂੰਨੀ ਕੋਸ਼ਿਸ਼ ਵਿੱਚ ਫੌਜੀ ਅਤੇ ਪੁਲੀਸ ਬਲਾਂ ਦੀ ਵਰਤੋਂ ਕੀਤੀ ਸੀ। ਯੂਨ ਨੂੰ 14 ਦਸੰਬਰ 2024 ਨੂੰ ਵਿਧਾਇਕਾਂ ਵੱਲੋਂ ਮਹਾਦੋਸ਼ ਲਗਾਏ ਜਾਣ ਤੋਂ ਬਾਅਦ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਅਪਰੈਲ 2025 ਵਿੱਚ ਸੰਵਿਧਾਨਕ ਅਦਾਲਤ ਵੱਲੋਂ ਉਸ ਨੂੰ ਰਸਮੀ ਤੌਰ &rsquoਤੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।