ਵੀਜ਼ੇ ਦੇ ਨਾਮ ’ਤੇ ਹੋ ਰਹੀ ਠੱਗੀ ਤੋਂ ਰਹੋ ਸਾਵਧਾਨ — FIFA World Cup 2026 ਲਈ ਕੋਈ ਖ਼ਾਸ ਵੀਜ਼ਾ ਨਹੀਂ: ਕੈਨੇਡਾ ਇਮੀਗ੍ਰੇਸ਼ਨ ਦੀ ਚੇਤਾਵਨੀ

ਟੋਰਾਂਟੋ- ਸਾਲ 2026 ਵਿੱਚ ਹੋਣ ਵਾਲੇ FIFA World Cup 2026 ਨੂੰ ਲੈ ਕੇ ਜਿੱਥੇ ਫੁੱਟਬਾਲ ਪ੍ਰੇਮੀਆਂ ਵਿੱਚ ਭਾਰੀ ਉਤਸ਼ਾਹ ਹੈ, ਉੱਥੇ ਹੀ ਵੀਜ਼ਾ ਏਜੰਟਾਂ ਨੇ ਭੋਲੇ-ਭਾਲੇ ਲੋਕਾਂ ਨੂੰ ਠੱਗਣ ਲਈ ਜਾਲ ਵਿਛਾਉਣਾ ਸ਼ੁਰੂ ਕਰ ਦਿੱਤਾ ਹੈ। ਸੋਸ਼ਲ ਮੀਡੀਆ &rsquoਤੇ ਕਈ ਵੀਡੀਓਆਂ ਰਾਹੀਂ ਏਜੰਟ ਫ਼ੀਫ਼ਾ ਵਿਸ਼ਵ ਕੱਪ ਦੇ ਨਾਮ &rsquoਤੇ ਕੈਨੇਡਾ ਦੇ ਵੀਜ਼ੇ ਲਗਵਾਉਣ ਦੇ ਦਾਅਵੇ ਕਰ ਰਹੇ ਹਨ।

ਇਹ ਵਿਸ਼ਵ ਕੱਪ 11 ਜੂਨ ਤੋਂ 19 ਜੁਲਾਈ 2026 ਤੱਕ ਚੱਲੇਗਾ। ਇਤਿਹਾਸ ਵਿੱਚ ਪਹਿਲੀ ਵਾਰ ਤਿੰਨ ਦੇਸ਼&mdash Canada, United States ਅਤੇ Mexico &mdash ਮਿਲ ਕੇ ਇਸ ਦੀ ਮੇਜ਼ਬਾਨੀ ਕਰ ਰਹੇ ਹਨ।  ਪੰਜਾਬ ਅਤੇ ਹੋਰ ਸੂਬਿਆਂ ਵਿੱਚ ਕੁਝ ਏਜੰਟ ਪ੍ਰਚਾਰ ਕਰ ਰਹੇ ਹਨ ਕਿ ਉਹ ਸਿਰਫ਼ ਹੋਟਲ ਬੁਕਿੰਗ ਦੇ ਆਧਾਰ &rsquoਤੇ ਬਿਨਾਂ ਸਪਾਂਸਰਸ਼ਿਪ ਵੀਜ਼ਾ ਲਗਵਾ ਰਹੇ ਹਨ। ਕੁਝ ਏਜੰਟ 50,000 ਰੁਪਏ ਫੀਸ ਲੈ ਕੇ ਫੰਡ ਦਿਖਾਉਣ ਅਤੇ ਟਿਕਟਾਂ ਦਿਵਾਉਣ ਦਾ ਲਾਲਚ ਵੀ ਦੇ ਰਹੇ ਹਨ। ਕੋਈ ਖ਼ਾਸ ਵੀਜ਼ਾ ਨਹੀਂ: ਫ਼ੀਫ਼ਾ ਵਿਸ਼ਵ ਕੱਪ ਲਈ ਕੋਈ ਵੱਖਰੀ ਜਾਂ ਵਿਸ਼ੇਸ਼ ਵੀਜ਼ਾ ਸ਼੍ਰੇਣੀ ਨਹੀਂ ਬਣਾਈ ਗਈ। ਪ੍ਰੇਮੀਆਂ ਨੂੰ ਸਧਾਰਨ ਵਿਜ਼ਟਰ ਵੀਜ਼ਾ &rsquoਤੇ ਹੀ ਆਉਣਾ ਪਵੇਗਾ। ਵੀਜ਼ਾ ਦੀ ਕੋਈ ਗਾਰੰਟੀ ਨਹੀਂ: ਫ਼ੀਫ਼ਾ ਦੀ ਟਿਕਟ ਹੋਣ ਦਾ ਮਤਲਬ ਇਹ ਨਹੀਂ ਕਿ ਵੀਜ਼ਾ ਜ਼ਰੂਰ ਜਾਰੀ ਹੋਵੇਗਾ। ਕੋਈ ਵੀ ਏਜੰਟ ਵੀਜ਼ਾ ਦਿਵਾਉਣ ਦੀ ਗਾਰੰਟੀ ਨਹੀਂ ਦੇ ਸਕਦਾ। ਕੰਮ ਕਰਨ ਦੀ ਇਜਾਜ਼ਤ ਨਹੀਂ: ਇਹ ਵੀਜ਼ਾ ਸਿਰਫ਼ ਮੈਚ ਦੇਖਣ ਅਤੇ ਸੈਰ-ਸਪਾਟੇ ਲਈ ਹੈ। ਇਸ ਦੇ ਆਧਾਰ &rsquoਤੇ ਕੈਨੇਡਾ ਵਿੱਚ ਰਹਿਣ ਜਾਂ ਕੰਮ ਕਰਨ ਦੀ ਇਜਾਜ਼ਤ ਨਹੀਂ ਮਿਲਦੀ। ਇਮੀਗ੍ਰੇਸ਼ਨ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਅਣਅਧਿਕਾਰਤ ਏਜੰਟ ਦੀਆਂ ਗੱਲਾਂ ਵਿੱਚ ਨਾ ਆਉਣ ਅਤੇ ਸਿਰਫ਼ ਸਰਕਾਰੀ ਵੈੱਬਸਾਈਟ ਰਾਹੀਂ ਹੀ ਜਾਣਕਾਰੀ ਪ੍ਰਾਪਤ ਕਰਨ।