ਕੈਨੇਡਾ ਨੇ ਹੁਨਰਮੰਦਾਂ ਲਈ ਖੋਲ੍ਹੇ ਬੂਹੇ... ਖੇਤੀਬਾੜੀ-ਭੋਜਨ ਖੇਤਰ ਲਈ ਬੰਦ
_21Feb26044959AM.jfif)
ਔਟਵਾ : ਕੈਨੇਡਾ ਨੇ ਇਮੀਗ੍ਰੇਸ਼ਨ ਵਿਚ ਵੱਡੇ ਬਦਲਾਅ ਕੀਤੇ ਹਨ। ਦੇਸ਼ ਦੀ ਇਮੀਗ੍ਰੇਸ਼ਨ ਮੰਤਰੀ, ਲੀਨਾ ਮੇਟਲੇਜ ਡਾਇਬ ਨੇ 2026 ਲਈ ਨਵੀਆਂ ਐਕਸਪ੍ਰੈਸ ਐਂਟਰੀ ਇਮੀਗ੍ਰੇਸ਼ਨ ਸ਼੍ਰੇਣੀਆਂ ਦਾ ਐਲਾਨ ਕੀਤਾ ਹੈ। ਇਸ ਯੋਜਨਾ ਦਾ ਉਦੇਸ਼ ਹੁਨਰਮੰਦ ਕਾਮਿਆਂ ਲਈ ਸਥਾਈ ਨਾਗਰਿਕਤਾ ਦੇ ਰਸਤੇ ਨੂੰ ਸਰਲ ਬਣਾਉਣਾ ਹੈ ਤਾਂ ਜੋ ਦੇਸ਼ ਲਈ ਮਜ਼ਬੂਤ ਭਵਿੱਖ ਬਣਾਇਆ ਜਾ ਸਕੇ। ਇਮੀਗ੍ਰੇਸ਼ਨ ਮੰਤਰੀ ਡਾਇਬ ਨੇ ਹੁਨਰਮੰਦ ਵਿਦੇਸ਼ੀ ਫ਼ੌਜੀ ਭਰਤੀਆਂ, ਖੋਜਕਰਤਾਵਾਂ ਅਤੇ ਕੈਨੇਡੀਅਨ ਤਜਰਬੇ ਵਾਲੇ ਸੀਨੀਅਰ ਮੈਨੇਜਰਾਂ, ਟਰਾਂਸਪੋਰਟ-ਸੈਕਟਰ ਕਾਮਿਆਂ ਜਿਵੇਂ ਕਿ ਪਾਇਲਟ ਅਤੇ ਏਅਰਕ੍ਰਾਫਟ ਮਕੈਨਿਕ ਅਤੇ ਵਿਸ਼ੇਸ਼ਤਾਵਾਂ ਵਾਲੇ ਲੋਕਾਂ (ਜਿਵੇਂ ਕਿ ਡਾਕਟਰ, ਨਰਸਾਂ ਅਤੇ ਪਾਇਲਟ) ਲਈ ਮਿਥੀ ਐਕਸਪ੍ਰੈਸ ਐਂਟਰੀ ਮਾਰਗ ਜੋੜਨ ਦਾ ਵੀ ਐਲਾਨ ਕੀਤਾ।
ਕੈਨੇਡੀਅਨ ਸਰਕਾਰ ਦਾ ਤਰਕ ਹੈ ਕਿ ਇਹ ਬਦਲਾਅ &lsquoਕਿਰਤ ਦੀ ਘਾਟ&rsquo ਪੂਰਾ ਕਰਨ ਲਈ ਨਹੀਂ, ਸਗੋਂ ਰਣਨੀਤਕ ਲੀਡਰਸ਼ਿਪ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਹਨ। ਸਭ ਤੋਂ ਵੱਡਾ ਅਪਡੇਟ ਇਹ ਹੈ ਕਿ ਸਰਕਾਰ ਹੁਣ ਸਿਰਫ਼ ਸੀ.ਆਰ.ਐਸ. ਸਕੋਰਾਂ ਦੇ ਆਧਾਰ &rsquoਤੇ ਹੀ ਨਹੀਂ, ਸਗੋਂ ਵਿਸ਼ੇਸ਼ ਕਿੱਤਾਮੁਖੀ ਸ਼੍ਰੇਣੀਆਂ ਦੇ ਆਧਾਰ &rsquoਤੇ ਉਮੀਦਵਾਰਾਂ ਦੀ ਚੋਣ ਕਰ ਰਹੀ ਹੈ। 2026 ਲਈ ਐਲਾਨੀਆਂ ਗਈਆਂ ਨਵੀਆਂ ਐਕਸਪ੍ਰੈਸ ਐਂਟਰੀ ਸ਼੍ਰੇਣੀਆਂ ਡਾਕਟਰਾਂ, ਖੋਜਕਰਤਾਵਾਂ ਅਤੇ ਪ੍ਰਬੰਧਕਾਂ ਨੂੰ ਤਰਜੀਹ ਦਿੰਦੀਆਂ ਹਨ। ਇਸ ਦਾ ਮਤਲਬ ਹੈ ਕਿ ਕੈਨੇਡਾ ਵਿਚ ਕੰਮ ਕਰਨ ਵਾਲੇ ਵਿਦੇਸ਼ੀ ਡਾਕਟਰਾਂ ਅਤੇ ਸੀਨੀਅਰ ਮੈਨੇਜਰਾਂ ਲਈ ਸਥਾਈ ਨਿਵਾਸ ਦਾ ਰਸਤਾ ਹੁਣ ਆਸਾਨ ਬਣਾ ਦਿਤਾ ਗਿਆ ਹੈ।
ਇਕ ਹੋਰ ਵੱਡਾ ਬਦਲਾਅ ਇਹ ਹੈ ਕਿ ਖੇਤੀਬਾੜੀ ਖੇਤਰ-ਭੋਜਨ ਸ਼੍ਰੇਣੀਆਂ ਨੂੰ ਇਸ ਸੂਚੀ ਤੋਂ ਹਟਾ ਦਿਤਾ ਗਿਆ ਹੈ, ਜਿਸ ਨਾਲ ਰੱਖਿਆ ਮੁਹਾਰਤ ਵਾਲੇ ਲੋਕਾਂ ਲਈ ਦਰਵਾਜ਼ਾ ਖੁੱਲ੍ਹ ਗਿਆ ਹੈ। ਖੋਜਕਰਤਾਵਾਂ ਅਤੇ ਹਵਾਬਾਜ਼ੀ ਮਾਹਰਾਂ ਨੂੰ ਵੀ ਆਸਾਨੀ ਨਾਲ ਸਥਾਈ ਨਿਵਾਸ (ਪੀ.ਆਰ.) ਪ੍ਰਾਪਤ ਹੋ ਜਾਵੇਗਾ। ਇਹ ਕੈਨੇਡੀਅਨ ਆਰਮਡ ਫੋਰਸਿਜ਼ ਲਈ ਉੱਚ ਹੁਨਰਮੰਦ ਵਿਦੇਸ਼ੀ ਸੈਨਿਕਾਂ ਅਤੇ ਡਾਕਟਰਾਂ ਦੀ ਭਰਤੀ ਕਰਨਾ ਹੈ। ਰਿਪੋਰਟਾਂ ਅਨੁਸਾਰ ਨਵਿਆਏ ਗਏ ਵਰਗਾਂ ਲਈ ਘੱਟੋ-ਘੱਟ ਇਕ ਸਾਲ ਦਾ ਤਜਰਬਾ ਲਾਜ਼ਮੀ ਕਰ ਦਿਤਾ ਗਿਆ ਹੈ, ਜੋ ਕਿ ਪਹਿਲਾਂ ਛੇ ਮਹੀਨੇ ਸੀ। ਹੁਣ ਆਮ ਡਰਾਅ ਦੀ ਬਜਾਏ, &lsquoਸ਼੍ਰੇਣੀ-ਅਧਾਰਤ&rsquo ਡਰਾਅ ਕੱਢੇ ਜਾਣਗੇ, ਭਾਵ ਉਸ ਖੇਤਰ ਦੇ ਲੋਕਾਂ ਨੂੰ ਸੱਦਾ ਦਿਤਾ ਜਾਵੇਗਾ ਜਿੱਥੇ ਕਮੀ ਹੈ।