ਜਗਤਾਰ ਸਿੰਘ ਜੌਹਲ ਵਿਰੁੱਧ ਦਿੱਲੀ ਦੀ ਪਟਿਆਲਾ ਕੋਰਟ ਵਿੱਚ ਹੋਈ ਸੁਣਵਾਈ

ਨਵੀਂ ਦਿੱਲੀ: ਪੰਜਾਬ &rsquoਚ ਮਿੱਥ ਕੇ ਹੋਏ ਕਤਲਾਂ ਦੇ ਮਾਮਲੇ &rsquoਚ ਸ਼ੁਕਰਵਾਰ ਨੂੰ ਦਿੱਲੀ ਦੇ ਪਟਿਆਲਾ ਹਾਊਸ ਕੋਰਟ &rsquoਚ ਸੁਣਵਾਈ ਹੋਈ। ਮਾਮਲਿਆਂ ਦੀ ਜਾਂਚ ਕੌਮੀ ਜਾਂਚ ਏਜੰਸੀ ਕਰ ਰਹੀ ਹੈ। ਇਸ ਦੌਰਾਨ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਅਦਾਲਤ ਨੂੰ ਮੰਗ ਕੀਤੀ ਕਿ ਜਗਤਾਰ ਸਿੰਘ ਜੌਹਲ ਨਾਲ ਜੁੜੇ ਸੁਰੱਖਿਅਤ ਗਵਾਹਾਂ ਦੇ ਬਿਆਨ ਦਰਜ ਕੀਤੇ ਜਾਣ। ਉਨ੍ਹਾਂ ਦਸਿਆ ਕਿ ਐਨ.ਆਈ.ਏ. ਦੇ ਅਧਿਕਾਰੀ ਨੇ ਅਦਾਲਤ ਨੂੰ ਜਾਣਕਾਰੀ ਦਿਤੀ ਕਿ ਜੌਹਲ ਨਾਲ ਜੁੜੇ ਦੋ ਗਵਾਹ ਸਨ, ਇਨ੍ਹਾਂ &rsquoਚੋਂ ਇਕ ਦੀ ਮੌਤ ਹੋ ਚੁਕੀ ਹੈ, ਜਦਕਿ ਦੂਜਾ ਵਿਦੇਸ਼ &rsquoਚ ਰਹਿੰਦਾ ਹੈ। ਅਦਾਲਤ ਨੇ ਐਨ.ਆਈ.ਏ. ਨੂੰ ਹੁਕਮ ਦਿਤੇ ਹਨ ਕਿ ਅਗਲੀ ਪੇਸ਼ੀ ਉਤੇ ਦਸਿਆ ਜਾਵੇ ਕਿ ਉਸ ਗਵਾਹ ਦਾ ਬਿਆਨ ਕਿਸ ਤਰ੍ਹਾਂ ਦਰਜ ਹੋਵੇਗਾ। ਪੰਜਾਬ &rsquoਚ ਮਿੱਥੇ ਕੇ ਮੁੱਖ ਰੂਪ &rsquoਚ 2016-17 &rsquoਚ ਕਤਲ ਹੋਏ ਸਨ, ਜਿਸ ਵਿਚ ਰਾਸ਼ਟਰੀ ਸਵੈਮਸੇਵਕ ਸੰਘ, ਸ਼ਿਵ ਸੈਨਾ ਅਤੇ ਹੋਰ ਅਜਿਹੇ ਸੰਗਠਨਾਂ ਨਾਲ ਜੁੜੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਨ੍ਹਾਂ &rsquoਚ ਕੁਲ 9 ਲੋਕਾਂ ਦੀ ਮੌਤ ਹੋ ਗਈ ਸੀ।