ਅਮਰੀਕੀ ਵਪਾਰ ਸਮਝੌਤੇ ਨਾਲ ਭਾਰਤ ‘ਡੇਟਾ ਕਲੋਨੀ’ ਬਣੇਗਾ: ਰਾਹੁਲ ਗਾਂਧੀ

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਭਾਰਤ-ਅਮਰੀਕਾ ਅੰਤਰਿਮ ਵਪਾਰ ਸਮਝੌਤੇ ਦੇ ਹਵਾਲੇ ਨਾਲ ਅੱਜ ਸਰਕਾਰ ਨੂੰ ਮੁੜ ਘੇਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜਿਹੇ ਸੌਦੇ ਲਈ ਗੋਡੇ ਕਿਉਂ ਟੇਕੇ, ਜਿੱਥੇ ਭਾਰਤ ਨੂੰ ਇੰਨਾ ਕੁਝ ਦੇਣ ਦੇ ਬਾਵਜੂਦ ਵੱਟੇ &rsquoਚ ਬਹੁਤ ਘੱਟ ਮਿਲਦਾ ਹੈ। ਇਸ ਸਮਝੌਤੇ ਨਾਲ ਭਾਰਤ &lsquoਡੇਟਾ ਕਲੋਨੀ&rsquo ਬਣ ਕੇ ਰਹਿ ਜਾਵੇਗਾ।
ਗਾਂਧੀ ਨੇ ਐਕਸ &rsquoਤੇ ਵੀਡੀਓ ਵਿੱਚ ਸੰਸਦ &rsquoਚ ਆਪਣੀ ਹਾਲੀਆ ਤਕਰੀਰ ਦਾ ਹਵਾਲਾ ਦਿੱਤਾ ਹੈ, ਜਿੱਥੇ ਉਨ੍ਹਾਂ ਜਿਉ-ਜਿਤਸੁ ਦੀ ਮਿਸਾਲ ਦਿੱਤੀ। ਗਾਂਧੀ ਨੇ ਕਿਹਾ, &lsquo&lsquoਅਮਰੀਕਾ ਤੇ ਚੀਨ ਅੱਗੇ ਗੋਡੇ ਟੇਕਣ ਦੀ ਇਸ ਸ਼ਰਮਨਾਕ ਕਾਰਵਾਈ ਦਾ ਜਵਾਬ ਪ੍ਰਧਾਨ ਮੰਤਰੀ &rsquoਤੇ ਬਣਾਈ &lsquoਪਕੜ&rsquo ਤੇ &lsquoਘੁੱਟ&rsquo ਵਿਚ ਲੁਕਿਆ ਹੈ।&rsquo&rsquo ਗਾਂਧੀ ਨੇ ਕਿਹਾ ਕਿ ਇਕ ਪਾਸੇ ਅਮਰੀਕਾ ਵਿੱਚ ਕਾਰੋਬਾਰੀ ਗੌਤਮ ਅਡਾਨੀ ਖ਼ਿਲਾਫ਼ ਕੇਸ ਤੇ ਦੂਜੇ ਪਾਸੇ ਐਪਸਟੀਨ ਘੁਟਾਲਾ ਹੈ। ਉਨ੍ਹਾਂ ਕਿਹਾ, &lsquo&lsquo30 ਲੱਖ ਫਾਈਲਾਂ ਰਿਲੀਜ਼ ਨਹੀਂ ਕੀਤੀਆਂ ਗਈਆਂ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ (ਕੇਂਦਰੀ ਮੰਤਰੀ) ਹਰਦੀਪ ਪੁਰੀ ਦਾ ਨਾਮ ਫਾਈਲਾਂ ਵਿੱਚ ਹੈ। ਸਾਨੂੰ ਪਤਾ ਹੈ ਕਿ ਅਨਿਲ ਅੰਬਾਨੀ ਫਾਈਲਾਂ ਵਿੱਚ ਸ਼ਾਮਲ ਹੈ ਤੇ ਸਾਨੂੰ ਇਹ ਵੀ ਪਤਾ ਹੈ ਕਿ ਪ੍ਰਧਾਨ ਮੰਤਰੀ ਦਾ ਨਾਮ ਵੀ ਸਾਹਮਣੇ ਆਇਆ ਹੈ ਤੇ ਪੀ ਐੱਮ ਦੀ ਵੀ ਫਾਈਲਾਂ &rsquoਚ ਸ਼ਮੂਲੀਅਤ ਦੀ ਵੱਡੀ ਸੰਭਾਵਨਾ ਹੈ।&rsquo&rsquo ਗਾਂਧੀ ਨੇ ਸਾਬਕਾ ਫੌਜ ਮੁਖੀ ਐੱਮ ਐੱਮ ਨਰਵਣੇ ਦੀ ਪੁਸਤਕ(ਜੋ ਰਿਲੀਜ਼ ਨਹੀਂ ਹੋਈ) ਦੇ ਹਵਾਲੇ ਨਾਲ ਕਿਹਾ, &lsquo&lsquoਇਕ ਪਾਸੇ ਚੀਨ ਹੈ, ਜੋ ਸਾਡੀ ਸਰਹੱਦ &rsquoਤੇ ਬੈਠਾ ਹੈ, ਤੇ ਦੂਜੇ ਪਾਸੇ ਅਮਰੀਕਾ ਹੈ। ਸਾਡੇ ਪ੍ਰਧਾਨ ਮੰਤਰੀ ਇਨ੍ਹਾਂ ਦੋਵਾਂ ਦੀ ਪਕੜ ਵਿੱਚ ਫਸ ਕੇ ਰਹਿ ਗਏ ਹਨ।&rsquo&rsquo