ਵਿਸ਼ਵ ਏਆਈ ਮੰਚ 'ਤੇ ਪੰਜਾਬੀ ਪੁੱਤਰ ਰਣਬੀਰ ਸਿੰਘ ਦਾ ਬੋਲਬਾਲਾ

* 8 ਸਾਲ ਦੀ ਉਮਰ ਵਿੱਚ ਇੰਡੀਆ ਏਆਈ ਇਮਪੈਕਟ ਸਮਿਟ 2026 ਦਾ ਬਣਿਆ ਮੁੱਖ ਬੁਲਾਰਾ
*3 ਸਾਲ ਦੀ ਉਮਰ ਤੋਂ ਸ਼ੁਰੂ ਹੋਇਆ ਨਾਸਾ ਅਤੇ ਐਪਲ ਤੱਕ ਦਾ ਸਫ਼ਰ

* ਗੁਰਮਤਿ ,ਭਾਰਤੀ ਫਲਸਫੇ ਅਤੇ ਏਆਈ ਵਿਚਕਾਰ ਬਣਾਇਆ ਪੁਲ

​ਨਵੀਂ ਦਿੱਲੀ ਵਿਖੇ ਹੋਏ 'ਇੰਡੀਆ ਏਆਈ ਇਮਪੈਕਟ ਸਮਿਟ 2026' ਵਿੱਚ ਮਾਹੌਲ ਬਹੁਤ ਗੰਭੀਰ ਸੀ। ਦੁਨੀਆ ਭਰ ਦੇ ਵੱਡੇ ਟੈਕਨਾਲੋਜੀ ਮਾਹਿਰ, ਵਿਗਿਆਨੀ ਅਤੇ ਨੀਤੀ ਘੜਨ ਵਾਲੇ ਲੋਕ ਭਵਿੱਖ ਦੀ ਤਕਨਾਲੋਜੀ 'ਤੇ ਚਰਚਾ ਕਰ ਰਹੇ ਸਨ। ਪਰ ਇਸ ਵਾਰ ਸਭ ਦੀਆਂ ਨਜ਼ਰਾਂ ਇੱਕ 8 ਸਾਲ ਦੇ ਨਿੱਕੇ ਜਿਹੇ ਬੱਚੇ, ਰਣਵੀਰ ਸਿੰਘ ਸਚਦੇਵਾ 'ਤੇ ਟਿਕੀਆਂ ਹੋਈਆਂ ਸਨ। ਸਿਰ 'ਤੇ ਛੋਟੀ ਜਿਹੀ ਪੱਗ, ਅੱਖਾਂ 'ਤੇ ਚਸ਼ਮਾ ਅਤੇ ਫਾਰਮਲ ਸੂਟ ਪਹਿਨੇ ਜਦੋਂ ਰਣਵੀਰ ਸਿੰਘ ਸਚਦੇਵਾ ਸਟੇਜ 'ਤੇ ਚੜ੍ਹਿਆ, ਤਾਂ ਪੂਰਾ ਹਾਲ ਤਾੜੀਆਂ ਨਾਲ ਗੂੰਜ ਉੱਠਿਆ। ਉਹ ਇਸ ਗਲੋਬਲ ਸਮਿਟ ਦਾ ਸਭ ਤੋਂ ਘੱਟ ਉਮਰ ਦਾ ਮੁੱਖ ਬੁਲਾਰਾ ਬਣ ਕੇ ਇਤਿਹਾਸ ਰਚ ਰਿਹਾ ਸੀ।

​ਰਣਵੀਰ ਨੇ ਆਪਣੇ 20 ਮਿੰਟ ਲੰਬੇ ਭਾਸ਼ਣ ਵਿੱਚ ਸਭ ਨੂੰ ਹੈਰਾਨ ਕਰ ਦਿੱਤਾ। ਉਸ ਨੇ ਸਿਰਫ਼ ਤਕਨਾਲੋਜੀ ਦੀ ਗੱਲ ਨਹੀਂ ਕੀਤੀ, ਸਗੋਂ ਏਆਈ ਨੂੰ ਪ੍ਰਾਚੀਨ ਭਾਰਤੀ ਦਰਸ਼ਨ, ਵੇਦਾਂ, ਉਪਨਿਸ਼ਦਾਂ ਅਤੇ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਨਾਲ ਜੋੜਿਆ। ਉਸ ਨੇ ਕਿਹਾ ਕਿ ਏਆਈ ਸਿਰਫ਼ ਇੱਕ ਨਿਰਜੀਵ ਮਸ਼ੀਨ ਨਹੀਂ ਹੈ, ਸਗੋਂ ਇਹ ਮਨੁੱਖੀ ਭਲਾਈ ਦਾ ਇੱਕ ਜ਼ਰੀਆ ਹੋਣੀ ਚਾਹੀਦੀ ਹੈ। ਉਸ ਦੇ ਇਸ ਵਿਲੱਖਣ ਰਾਹ&mdashਜਿੱਥੇ ਇੱਕ ਪਾਸੇ ਆਧੁਨਿਕ ਤਕਨਾਲੋਜੀ ਹੈ ਅਤੇ ਦੂਜੇ ਪਾਸੇ ਅਮੀਰ ਸੱਭਿਆਚਾਰਕ ਵਿਰਾਸਤ ਨੇ ਗੂਗਲ ਦੇ ਸੀਈਓ ਸੁੰਦਰ ਪਿਚਾਈ ਅਤੇ ਓਪਨਏਆਈ ਦੇ ਸੈਮ ਆਲਟਮੈਨ ਨੂੰ ਵੀ ਤਾਰੀਫ਼ ਕਰਨ ਲਈ ਮਜਬੂਰ ਕਰ ਦਿੱਤਾ।
ਰਣਵੀਰ ਸਿੰਘ ਸਚਦੇਵਾ ਦੀਆਂ ਪ੍ਰਾਪਤੀਆਂ ਕੇਵਲ ਇੱਕ ਬੱਚੇ ਦੀ ਸਫਲਤਾ ਨਹੀਂ, ਸਗੋਂ ਤਕਨਾਲੋਜੀ ਦੀ ਦੁਨੀਆ ਵਿੱਚ ਇੱਕ ਇਨਕਲਾਬ ਵਾਂਗ ਹਨ। 8 ਸਾਲ ਦੀ ਨਿੱਕੀ ਉਮਰ ਵਿੱਚ ਉਸ ਨੇ ਅਜਿਹੇ ਮੀਲ ਪੱਥਰ ਗੱਡੇ ਹਨ ਜੋ ਵੱਡੇ-ਵੱਡੇ ਵਿਗਿਆਨੀਆਂ ਲਈ ਵੀ ਸੁਪਨਾ ਹੁੰਦੇ ਹਨ।

ਰਣਵੀਰ ਸਿੰਘ ਸਚਦੇਵਾ ਦਾ ਜਨਮ 2017 ਵਿੱਚ ਨੋਇਡਾ ਵਿੱਚ ਹੋਇਆ ਸੀ। ਉਸ ਦੀ ਪ੍ਰਤਿਭਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਿੱਥੇ ਬੱਚੇ ਖਿਡੌਣਿਆਂ ਨਾਲ ਖੇਡਦੇ ਹਨ, ਉੱਥੇ ਰਣਵੀਰ 3 ਸਾਲ ਦੀ ਉਮਰ ਵਿੱਚ ਕੋਡਿੰਗ ਸਿੱਖ ਰਿਹਾ ਸੀ। ਉਸ ਨੇ ਐਪਲ ਦੀ 'ਸਵਿਫਟ' ਭਾਸ਼ਾ ਵਿੱਚ ਪ੍ਰੋਗਰਾਮ ਬਣਾਉਣੇ ਸ਼ੁਰੂ ਕਰ ਦਿੱਤੇ ਸਨ ਅਤੇ ਦੁਨੀਆ ਦਾ ਸਭ ਤੋਂ ਛੋਟੀ ਉਮਰ ਦਾ ਸਵਿਫਟ ਪ੍ਰੋਗਰਾਮਰ ਬਣ ਗਿਆ ਸੀ।
​ਉਸ ਦੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਮੋੜ 20 ਅਪ੍ਰੈਲ 2023 ਨੂੰ ਆਇਆ ਸੀ, ਜਦੋਂ ਉਹ ਦਿੱਲੀ ਵਿੱਚ ਐਪਲ ਦੇ ਪਹਿਲੇ ਸਟੋਰ ਦੇ ਉਦਘਾਟਨ ਮੌਕੇ ਟਿਮ ਕੁੱਕ ਨੂੰ ਮਿਲਿਆ ਸੀ। ਰਣਵੀਰ ਸਿੰਘ ਨੇ ਟਿਮ ਕੁੱਕ ਨੂੰ ਆਪਣੀ ਬਣਾਈ ਹੋਈ ਐਪ ਦਿਖਾਈ, ਜਿਸ ਤੋਂ ਪ੍ਰਭਾਵਿਤ ਹੋ ਕੇ ਕੁੱਕ ਨੇ ਉਸ ਨੂੰ ਕੈਲੀਫੋਰਨੀਆ ਵਿੱਚ ਹੋਣ ਵਾਲੀ 'ਵਰਲਡਵਾਈਡ ਡਿਵੈਲਪਰ ਕਾਨਫਰੰਸ' ਲਈ ਨਿੱਜੀ ਸੱਦਾ ਦਿੱਤਾ ਸੀ। ਉਹ ਐਪਲ ਦੀ ਡਿਵੈਲਪਰ ਕਮਿਊਨਿਟੀ ਦਾ ਸਭ ਤੋਂ ਨਿੱਕੀ ਉਮਰ ਦਾ ਸਰਗਰਮ ਮੈਂਬਰ ਬਣਿਆ ਸੀ।ਇੰਨਾ ਹੀ ਨਹੀਂ, ਰਣਵੀਰ ਅੱਜ 8 ਸਾਲ ਦੀ ਉਮਰ ਵਿੱਚ ਦੁਨੀਆ ਦੀ ਨਾਮਵਰ ਹਾਰਵਰਡ ਯੂਨੀਵਰਸਿਟੀ ਤੋਂ ਮਸ਼ੀਨ ਲਰਨਿੰਗ ਦਾ ਆਨਲਾਈਨ ਕੋਰਸ ਕਰ ਰਿਹਾ ਹੈ, ਜੋ ਕਿ ਆਪਣੇ ਆਪ ਵਿੱਚ ਇੱਕ ਮਿਸਾਲ ਹੈ।


ਨਾਸਾ ਵੱਲੋਂ ਮਾਨਤਾ ਅਤੇ ਸਪੇਸ ਟੈਕਨਾਲੋਜੀ

​4 ਸਾਲ ਦੀ ਉਮਰ ਵਿੱਚ, ਜਿੱਥੇ ਬੱਚੇ ਕਾਗਜ਼ ਦੇ ਜਹਾਜ਼ ਬਣਾਉਂਦੇ ਹਨ, ਰਣਵੀਰ ਨੇ ਮੰਗਲ ਗ੍ਰਹਿ ਲਈ ਇੱਕ ਪ੍ਰੋਟੋਟਾਈਪ ਰਾਕੇਟ ਤਿਆਰ ਕੀਤਾ। ਉਸ ਦੇ ਇਸ ਰਾਕੇਟ ਦੀ ਖਾਸੀਅਤ ਇਹ ਸੀ ਕਿ ਇਸ ਵਿੱਚ ਏਆਈ ਅਧਾਰਿਤ ਸਵੈ-ਨੈਵੀਗੇਸ਼ਨ ਸਿਸਟਮ ਲੱਗਾ ਹੋਇਆ ਸੀ।
​ ਨਾਸਾ ਦੀ ਜੈੱਟ ਪ੍ਰੋਪਲਸ਼ਨ ਲੈਬਾਰਟਰੀ ਨੇ ਉਸ ਦੇ ਇਸ ਮਾਡਲ ਦੀ ਸਮੀਖਿਆ ਕੀਤੀ ਅਤੇ ਉਸ ਦੀ ਵਿਗਿਆਨਕ ਸੋਚ ਨੂੰ ਮਾਨਤਾ ਦਿੱਤੀ ਸੀ।

ਸਾਲ 2024-2025 ਉਸ ਲਈ ਬਹੁਤ ਵਧੀਆ ਰਿਹਾ ਸੀ, ਜਦੋਂ ਉਸ ਨੇ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਵਿੱਚ ਹਿੱਸਾ ਲਿਆ ਸੀ ਅਤੇ ਸੈਕਟਰੀ ਜਨਰਲ ਐਂਟੋਨੀਓ ਗੁਟੇਰੇਸ ਨਾਲ ਮੁਲਾਕਾਤ ਕੀਤੀ ਸੀ। ਗੁਟੇਰੇਸ ਨੇ ਉਸ ਨੂੰ ਇੱਕ ਬਿਹਤਰ ਦੁਨੀਆ ਬਣਾਉਣ ਲਈ ਸ਼ਾਬਾਸ਼ੀ ਦਿੱਤੀ ਸੀ। ਜਿਨੇਵਾ ਵਿੱਚ 'ਏਆਈ ਫਾਰ ਗੁੱਡ' ਸਮਿਟ ਦੌਰਾਨ ਉਸ ਨੇ 'ਏਆਈ ਦੇ ਗੌਡਫਾਦਰ' ਕਹੇ ਜਾਣ ਵਾਲੇ ਜੈਫਰੀ ਹਿੰਟਨ ਨਾਲ ਮੰਚ ਸਾਂਝਾ ਕੀਤਾ ਸੀ।ਉਸ ਨੂੰ ਇੰਟਰਨੈਸ਼ਨਲ ਟੈਲੀਕਮਿਊਨੀਕੇਸ਼ਨ ਯੂਨੀਅਨ ਦਾ ਯੂਥ ਅੰਬੈਸਡਰ ਨਿਯੁਕਤ ਕੀਤਾ ਗਿਆ ਸੀ।
​ਸੰਯੁਕਤ ਰਾਸ਼ਟਰ ਅਤੇ ਅੰਤਰਰਾਸ਼ਟਰੀ ਮੰਚ 'ਤੇ ਪਹਿਚਾਣ
​ਰਣਵੀਰ ਨੇ ਕੌਮਾਂਤਰੀ ਪੱਧਰ 'ਤੇ ਭਾਰਤ ਤੇ ਸਿਂੱਖ ਪੰਥ ਦਾ ਮਾਣ ਵਧਾਇਆ ਸੀ।
​ਹਾਰਵਰਡ ਯੂਨੀਵਰਸਿਟੀ: ਉਹ 8 ਸਾਲ ਦੀ ਉਮਰ ਵਿੱਚ ਦੁਨੀਆ ਦੀ ਸਭ ਤੋਂ ਮਸ਼ਹੂਰ ਹਾਰਵਰਡ ਯੂਨੀਵਰਸਿਟੀ ਤੋਂ ਮਸ਼ੀਨ ਲਰਨਿੰਗ ਦਾ ਕੋਰਸ ਕਰ ਰਿਹਾ ਹੈ।
​2023 ਵਿੱਚ ਉਸ ਨੇ ਆਈਆਈਟੀ ਦਿੱਲੀ ਤੋਂ ਰੋਬੋਟਿਕਸ ਅਤੇ ਏਆਈ ਵਿੱਚ ਸਰਟੀਫਿਕੇਟ ਪ੍ਰਾਪਤ ਕੀਤਾ ਸੀ, ਉਹ ਇਹ ਸਨਮਾਨ ਪਾਉਣ ਵਾਲਾ ਸਭ ਤੋਂ ਨਿੱਕਾ ਵਿਅਕਤੀ ਹੈ।
​ ਉਸ ਕੋਲ ਗੂਗਲ ਵੱਲੋਂ 'ਰਿਸਪੌਂਸੀਬਲ ਏਆਈ' ਵਿੱਚ ਵਿਸ਼ੇਸ਼ ਸਰਟੀਫਿਕੇਟ ਹੈ।
​ ਰਣਵੀਰ ਨੇ ਇੱਕ ਕਿਤਾਬ ਲਿਖੀ ਹੈ ਜਿਸਦਾ ਨਾਮ ਹੈ &ldquoਅਆਰ ਯੂ ਬਾਰਨ ਵਿਦ ਏਆਈ?&rdquo। ਇਹ ਕਿਤਾਬ ਦੁਨੀਆ ਭਰ ਦੇ ਬੱਚਿਆਂ ਨੂੰ ਏਆਈ ਬਾਰੇ ਸਹੀ ਅਤੇ ਨੈਤਿਕ ਜਾਣਕਾਰੀ ਦਿੰਦੀ ਹੈ।
​ ਉਸ ਨੇ ਖੁਦ ਦਾ ਇੱਕ ਚੈਟਬੋਟ ਵਿਕਸਿਤ ਕੀਤਾ ਹੈ ਜੋ ਬੱਚਿਆਂ ਨੂੰ ਖੇਡ-ਖੇਡ ਵਿੱਚ ਤਕਨਾਲੋਜੀ ਅਤੇ ਕੋਡਿੰਗ ਸਿਖਾਉਂਦਾ ਹੈ।
​ ਰਣਵੀਰ ਨੇ ਇੱਕ ਅਜਿਹਾ ਏਆਈ ਟੂਲ ਬਣਾਇਆ ਹੈ ਜੋ ਮੌਸਮ ਅਤੇ ਫਸਲਾਂ ਦੀਆਂ ਬਿਮਾਰੀਆਂ ਬਾਰੇ ਸਹੀ ਜਾਣਕਾਰੀ ਦਿੰਦਾ ਹੈ, ਤਾਂ ਜੋ ਕਿਸਾਨਾਂ ਦੀ ਮਦਦ ਹੋ ਸਕੇ।
​ 6 ਸਾਲ ਦੀ ਉਮਰ ਵਿੱਚ ਉਸ ਨੇ ਟੈਕਨਾਲੋਜੀ ਅਤੇ ਨਵੀਨਤਾ 'ਤੇ ਆਪਣਾ ਪਹਿਲਾ ਟੈਡਐਕਸ ਭਾਸ਼ਣ ਦਿੱਤਾ।
​ ਉਸ ਨੇ ਇਸ ਕੌਮਾਂਤਰੀ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤ ਕੇ ਆਪਣੀ ਬਹੁਪੱਖੀ ਪ੍ਰਤਿਭਾ ਦਾ ਸਬੂਤ ਦਿੱਤਾ।
​ਰਣਵੀਰ ਦੀਆਂ ਇਹ ਪ੍ਰਾਪਤੀਆਂ ਸਿਰਫ਼ ਰਿਕਾਰਡ ਨਹੀਂ ਹਨ, ਸਗੋਂ ਇਹ ਦਰਸਾਉਂਦੀਆਂ ਹਨ ਕਿ ਉਹ ਆਉਣ ਵਾਲੇ ਸਮੇਂ ਵਿੱਚ ਭਾਰਤ ਨੂੰ ਵਿਸ਼ਵ ਦੀ ਟੈਕ-ਸੁਪਰਪਾਵਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ।