ਕੈਨੇਡਾ ਨੇ ਸ਼ੁਰੂ ਕੀਤੀ 296 ਗੈਂਗਸਟਰਾਂ ਦੀ ਡਿਪੋਰਟੇਸ਼ਨ ਪ੍ਰਕਿਰਿਆ
_23Feb26083922AM.jfif)
ਔਟਵਾ ਕੈਨੇਡਾ ਸਰਕਾਰ ਨੇ ਗੈਂਗਸਟਰਾਂ ਵਿਰੁਧ ਵੱਡੀ ਕਾਰਵਾਈ ਦੀ ਤਿਆਰੀ ਕੀਤੀ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ.ਬੀ.ਐੱਸ.ਏ.) ਨੇ 296 ਗੈਂਗਸਟਰਾਂ ਦੀ ਸੂਚੀ ਤਿਆਰ ਕੀਤੀ ਹੈ, ਜਿਸ ਵਿਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮੁੱਖ ਦੋਸ਼ੀ ਗੋਲਡੀ ਬਰਾੜ ਦਾ ਨਾਮ ਵੀ ਸ਼ਾਮਲ ਹੈ। ਹੁਣ ਤਕ 32 ਲੋਕਾਂ ਵਿਰੁਧ ਡਿਪੋਰਟੇਸ਼ਨ ਆਰਡਰ ਜਾਰੀ ਹੋ ਚੁਕੇ ਹਨ। ਕੈਨੇਡਾ ਦੇ ਮੀਡੀਆ ਰੀਪੋਰਟਾਂ ਮੁਤਾਬਕ, ਜੇ ਇਹ ਕਾਰਵਾਈ ਸਖ਼ਤੀ ਨਾਲ ਕੀਤੀ ਗਈ ਤਾਂ ਗੋਲਡੀ ਬਰਾੜ ਅਤੇ ਅਰਸ਼ਦੀਪ ਡੱਲਾ ਵਰਗੇ ਲੋੜੀਂਦੇ ਗੈਂਗਸਟਰਾਂ ਨੂੰ ਭਾਰਤ ਭੇਜਿਆ ਜਾ ਸਕਦਾ ਹੈ, ਜਿੱਥੇ ਪੰਜਾਬ ਪੁਲਿਸ ਉਨ੍ਹਾਂ ਨੂੰ ਲੰਬਿਤ ਮਾਮਲਿਆਂ ਵਿਚ ਗਿਰਫ਼ਤਾਰ ਕਰ ਸਕਦੀ ਹੈ। ਸਰੀ ਪੁਲਿਸ ਨੇ ਪੰਜਾਬੀ ਭਾਸ਼ਾ ਵਿਚ ਐਡਵਾਇਜ਼ਰੀ ਜਾਰੀ ਕਰ ਕੇ ਵਪਾਰੀਆਂ ਨੂੰ ਚੇਤਾਵਨੀ ਦਿਤੀ ਹੈ ਕਿ ਗੈਂਗਸਟਰ ਫ਼ੋਨ ਕਰ ਕੇ ਪੈਸੇ ਦੀ ਮੰਗ ਕਰਦੇ ਹਨ ਅਤੇ ਨਾ ਦੇਣ &rsquoਤੇ ਘਰਾਂ &rsquoਤੇ ਗੋਲੀਬਾਰੀ ਕਰਦੇ ਹਨ। ਸਰੀ ਪੁਲਿਸ ਦੇ ਇਕ ਅਧਿਕਾਰੀ ਨੇ ਕਿਹਾ, &lsquo&lsquoਸਾਡੇ ਵਪਾਰੀ ਸੱਭ ਤੋਂ ਵੱਧ ਨਿਸ਼ਾਨੇ &rsquoਤੇ ਹਨ, ਇਸ ਲਈ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ।&rsquo&rsquo ਬਿਰਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਏਬੀ ਨੇ ਕਿਹਾ, &lsquo&lsquoਇਹ ਸਿਰਫ਼ ਕਾਨੂੰਨ-ਵਿਵਸਥਾ ਦਾ ਮਾਮਲਾ ਨਹੀਂ, ਸਗੋਂ ਲੋਕਾਂ ਦੀ ਸੁਰੱਖਿਆ ਨਾਲ ਜੁੜਿਆ ਹੈ। ਫੈਡਰਲ ਸਰਕਾਰ ਨੂੰ ਹੋਰ ਸਹਿਯੋਗ ਦੇਣਾ ਚਾਹੀਦਾ ਹੈ।&rsquo&rsquo(ਇਸ ਕਾਰਵਾਈ ਲਈ ਰੌਇਲ ਕੈਨੇਡੀਅਨ ਮਾਊਂਟਡ ਪੁਲਿਸ ਦੀ ਅਗਵਾਈ ਹੇਠ ਖ਼ਾਸ ਟਾਸਕ ਫੋਰਸ ਬਣਾਈ ਗਈ ਹੈ। ਨਾਲ ਹੀ 2.5 ਲੱਖ ਕੈਨੇਡੀਅਨ ਡਾਲਰ ਦਾ ਇਨਾਮੀ ਫੰਡ ਐਲਾਨ ਕੀਤਾ ਗਿਆ ਹੈ, ਜਿਸ ਵਿਚ ਮਹੱਤਵਪੂਰਨ ਜਾਣਕਾਰੀ ਦੇਣ ਵਾਲਿਆਂ ਨੂੰ 1 ਲੱਖ ਡਾਲਰ ਤਕ ਇਨਾਮ ਮਿਲ ਸਕਦਾ ਹੈ।