ਹੁਣ ਕੇਰਲਮ ਦੇ ਨਾਂਅ ਨਾਲ ਜਾਣਿਆ ਜਾਵੇਗਾ ਕੇਰਲ, ਮੋਦੀ ਕੈਬਨਿਟ ਨੇ ਦਿੱਤੀ ਮਨਜ਼ੂਰੀ

ਕੇਰਲ ਸੂਬਾ ਹੁਣ ਕੇਰਲਮ ਦੇ ਨਾਂਅ ਨਾਲ ਜਾਣਿਆ ਜਾਵੇਗਾ। ਸੇਵਾ ਤੀਰਥ &lsquoਚ ਹੋਈ ਮੋਦੀ ਕੈਬਨਿਟ ਦੀ ਪਹਿਲੀ ਮੀਟਿੰਗ &lsquoਚ ਇਹ ਫੈਸਲਾ ਲਿਆ ਗਿਆ ਅਤ ਕੇਂਦਰੀ ਮੰਤਰੀ ਮੰਡਲ ਨੇ ਕੇਰਲ ਦਾ ਨਾਮ ਬਦਲ ਕੇ &lsquoਕੇਰਲਮ&rsquo ਰੱਖਣ ਨੂੰ ਮਨਜ਼ੂਰੀ ਦੇ ਦਿੱਤੀ। ਮੋਦੀ ਸਰਕਾਰ ਨੇ ਕੈਬਨਿਟ ਨੇ ਕੇਰਲ ਦਾ ਨਾਮ ਬਦਲ ਕੇ &ldquoਕੇਰਲਮ&rdquo ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਰਲ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸ ਨੂੰ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਇਸ ਨਾਲ ਰਾਜ ਦੀ ਸੱਭਿਆਚਾਰਕ ਅਤੇ ਭਾਸ਼ਾਈ ਪਛਾਣ ਮਜ਼ਬੂਤ ਹੋਵੇਗੀ।
ਇਸ ਤੋਂ ਪਹਿਲਾਂ, ਕੇਰਲ ਵਿਧਾਨ ਸਭਾ ਨੇ ਅਧਿਕਾਰਤ ਤੌਰ &lsquoਤੇ ਰਾਜ ਦਾ ਨਾਮ ਬਦਲ ਕੇ &ldquoਕੇਰਲਮ&rdquo ਕਰਨ ਦਾ ਪ੍ਰਸਤਾਵ ਪਾਸ ਕੀਤਾ ਸੀ। ਰਾਜ ਸਰਕਾਰ ਅਤੇ ਸਥਾਨਕ ਲੋਕਾਂ ਦਾ ਤਰਕ ਹੈ ਕਿ ਰਾਜ ਨੂੰ ਮਲਿਆਲਮ ਵਿੱਚ &ldquoਕੇਰਲਮ&rdquo ਕਿਹਾ ਜਾਂਦਾ ਹੈ, ਅਤੇ ਇਸ ਲਈ ਇਸ ਨਾਮ ਦੀ ਵਰਤੋਂ ਅਧਿਕਾਰਤ ਦਸਤਾਵੇਜ਼ਾਂ ਅਤੇ ਸੰਵਿਧਾਨ ਵਿੱਚ ਕੀਤੀ ਜਾਣੀ ਚਾਹੀਦੀ ਹੈ।
ਹੁਣ ਇਸੇ &lsquoਤੇ ਕਦਮ ਵਧਾਉਂਦੇ ਹੋਏ ਕੇਂਦਰ ਸਰਕਾਰ ਨੇ ਨਾਮ ਬਦਲਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਫੈਸਲਾ ਰਾਜ ਦੀ ਪਛਾਣ ਨੂੰ ਇਸਦੀ ਮੂਲ ਭਾਸ਼ਾ ਦੇ ਨੇੜੇ ਲਿਆਉਣ ਦਾ ਰਾਹ ਪੱਧਰਾ ਕਰੇਗਾ।