ਕਿਮ ਜੌਂਗ ਉਨ ਸੱਤਾਧਾਰੀ ਪਾਰਟੀ ਦੇ ਮੁੜ ਮੁਖੀ ਚੁਣੇ

ਉੱਤਰੀ ਕੋਰੀਆ ਦੇ ਨੇਤਾ ਕਿਮ ਜੌਂਗ ਉਨ ਨੂੰ ਸੱਤਾਧਾਰੀ ਵਰਕਰਜ਼ ਪਾਰਟੀ ਦੇ ਸਿਖਰਲੇ ਅਹੁਦੇ ਜਨਰਲ ਸਕੱਤਰ ਲਈ ਮੁੜ ਚੁਣਿਆ ਗਿਆ ਹੈ। ਸਰਕਾਰੀ ਮੀਡੀਆ ਨੇ ਦੱਸਿਆ ਕਿ ਡੈਲੀਗੇਟਾਂ ਨੇ ਦੇਸ਼ ਦੇ ਪਰਮਾਣੂ ਹਥਿਆਰਾਂ ਦੇ ਭੰਡਾਰ ਨੂੰ ਮਜ਼ਬੂਤ ਕਰਨ ਅਤੇ ਖੇਤਰੀ ਪ੍ਰਭਾਵ ਵਧਾਉਣ ਦਾ ਸਿਹਰਾ ਕਿਮ ਨੂੰ ਦਿੱਤਾ ਹੈ। ਬੀਤੇ ਵੀਰਵਾਰ ਤੋਂ ਸ਼ੁਰੂ ਹੋਈ ਪਾਰਟੀ ਕਾਂਗਰਸ ਵਿੱਚ ਕਿਮ ਅਗਲੇ ਪੰਜ ਸਾਲਾਂ ਲਈ ਆਪਣੇ ਮੁੱਖ ਸਿਆਸੀ ਅਤੇ ਫੌਜੀ ਟੀਚਿਆਂ ਦੀ ਰੂਪ-ਰੇਖਾ ਪੇਸ਼ ਕਰ ਸਕਦੇ ਹਨ। ਸੰਕੇਤ ਮਿਲ ਰਹੇ ਹਨ ਕਿ ਉਹ ਪਰਮਾਣੂ ਪ੍ਰੋਗਰਾਮ ਨੂੰ ਹੋਰ ਤੇਜ਼ ਕਰਨ &rsquoਤੇ ਜ਼ੋਰ ਦੇਣਗੇ। ਉੱਤਰੀ ਕੋਰੀਆ ਕੋਲ ਪਹਿਲਾਂ ਹੀ ਅਜਿਹੀਆਂ ਮਿਜ਼ਾਈਲਾਂ ਮੌਜੂਦ ਹਨ, ਜੋ ਏਸ਼ੀਆ ਵਿੱਚ ਅਮਰੀਕੀ ਸਹਿਯੋਗੀਆਂ ਅਤੇ ਅਮਰੀਕਾ ਦੀ ਮੁੱਖ ਜ਼ਮੀਨ ਤੱਕ ਮਾਰ ਕਰ ਸਕਦੀਆਂ ਹਨ।