ਮੋਇਤਾ (ਪੁਰਤਗਾਲ) ਵਿੱਚ ‘ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਜੀ’ ਦੀ ਸਥਾਪਨਾ — ਸਿੱਖੀ ਦੇ ਪ੍ਰਚਾਰ ਦਾ ਨਵਾਂ ਆਤਮਕ ਕੇਂਦਰ

 ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ।

ਪੁਰਤਗਾਲ ਦੇ ਸ਼ਹਿਰ ਮੋਇਤਾ ਵਿਖੇ ਕੁਝ ਮਹੀਨੇ ਪਹਿਲਾਂ ਨਵਾਂ ਗੁਰਦੁਆਰਾ ਸਾਹਿਬ &lsquoਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਜੀ&rsquo ਦੀ ਖੋਲ੍ਹਿਆ ਗਿਆ ਹੈ। &lsquoਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਜੀ&rsquo ਦੀ ਸਥਾਪਨਾ ਕਰਨ ਸਮੇਂ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਜਿਸ ਵਿੱਚ ਸਾਰੇ ਸਿੰਘ ਅੰਮ੍ਰਿਤਧਾਰੀ ਹੋਣ ਦੇ ਨਾਲ ਨਾਲ ਸਿੱਖ ਪ੍ਰਚਾਰਕ, ਕਥਾ ਵਾਚਕ, ਢਾਡੀ ਕਵੀਸ਼ਰ, ਕੀਰਤਨੀਏ ਵੀ ਹਨ ਤੇ ਪੂਰਨ ਤੌਰ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸਮਰਪਿਤ ਹਨ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਇਲਾਵਾ ਹੋਰ ਕਿਸੇ ਮੜੀ ਮਸੀਤ, ਡੇਰੇ ਜਾਂ ਬਾਬੇ ਦੀ ਮਾਨਤਾ ਨਹੀਂ ਕਰਦੇ। ਗੁਰਬਾਣੀ ਦੇ ਸਿਧਾਂਤਾਂ ਅਨੁਸਾਰ ਜੀਵਨ ਪ੍ਰਵਾਹ ਕਰਦੇ ਹਨ। ਗੁਰਦੁਆਰਾ ਸਾਹਿਬ ਦੀ ਸ਼ੁਰੂਆਤ ਕਰਨ ਸਮੇਂ ਸ਼੍ਰੋਮਣੀ ਪ੍ਰਬੰਧਕ ਕਮੇਟੀ ਨੂੰ ਸੂਚਿਤ ਕਰਕੇ ਮਨਜ਼ੂਰੀ ਲਈ ਗਈ ਹੈ ਤੇ ਅਕਾਲ ਤਖ਼ਤ ਸਾਹਿਬ ਜੀ ਦੇ ਸਿਧਾਂਤਾਂ ਨੂੰ ਨਵੇਂ ਗੁਰਦੁਆਰਾ &lsquoਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਜੀ&rsquo ਵਿਖੇ ਅਧਾਰ ਬਣਾਇਆ ਗਿਆ ਹੈ।
&lsquoਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਜੀ&rsquo ਮੋਇਤਾ ਦੀ ਪ੍ਰਬੰਧਕੀ ਕਮੇਟੀ ਵਿੱਚ ਭਾਈ ਬਲਜੀਤ ਸਿੰਘ ਜੀ, ਹੈੱਡ ਗ੍ਰੰਥੀ ਸਾਹਿਬ ਹਨ। ਭਾਈ ਸੰਦੀਪ ਸਿੰਘ ਜੀ, ਬਾਬਾ ਬਕਾਲਾ ਮੁੱਖ ਸੇਵਾਦਾਰ ਹਨ। ਢਾਡੀ ਅਮਰਜੀਤ ਸਿੰਘ ਜੀ, ਪਿੰਡ ਤਲਵੰਡੀ ਸੰਘੇੜਾ ਸਹਾਇਕ ਮੁੱਖ ਸੇਵਾਦਾਰ। ਭਾਈ ਹਰਚੰਦ ਸਿੰਘ ਜੀ ਲਾਡੀ, ਸਕੱਤਰ। ਭਾਈ ਮਨਪ੍ਰੀਤ ਸਿੰਘ ਜੀ ਟਾਂਡੀ, ਲੰਗਰ ਇੰਚਾਰਜ। ਇਸ ਤਰ੍ਹਾਂ ਇਹ ਪੰਜ ਸਿੰਘ ਰਲ ਮਿਲ ਕੇ ਗੁਰਦੁਆਰਾ ਸਾਹਿਬ ਜੀ ਦੀ ਸੇਵਾ ਸੰਭਾਲ ਕਰ ਰਹੇ ਹਨ।


&lsquoਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਜੀ&rsquo ਮੋਇਤਾ ਸਿਰਫ਼ ਸਿੱਖ ਸੰਗਤਾਂ ਲਈ ਇਬਾਦਤ ਦਾ ਸਥਾਨ ਹੀ ਨਹੀਂ, ਸਗੋਂ ਸਿੱਖ ਭਾਈਚਾਰੇ ਲਈ ਇਕ ਆਤਮਕ ਕੇਂਦਰ ਵਜੋਂ ਉਭਰ ਰਿਹਾ ਹੈ। ਇੱਥੇ ਰੋਜ਼ਾਨਾ ਗੁਰਬਾਣੀ ਪਾਠ ਦਾ ਨਿਤਨੇਮ, ਕੀਰਤਨ ਅਤੇ ਅਰਦਾਸ ਹੁੰਦੀ ਹੈ ਤੇ ਨਾਲ ਹੀ ਰੋਜ਼ਾਨਾ ਲੰਗਰ ਸੇਵਾ ਚੱਲਦੀ ਰਹਿੰਦੀ ਹੈ। ਸਿੱਖ ਸੰਗਤ ਰੋਜ਼ਾਨਾ ਇਕੱਠੇ ਹੋ ਕੇ ਨਾਮ ਸਿਮਰਨ ਕਰਦੀਆਂ ਹਨ ਅਤੇ ਆਪਸੀ ਪਿਆਰ ਤੇ ਪੰਜਾਬੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੀਆਂ ਹਨ।
&lsquoਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਜੀ&rsquo ਮੋਇਤਾ ਸਥਾਨਕ ਪੰਜਾਬੀ ਭਾਈਚਾਰੇ ਲਈ ਬਹੁਤ ਫਾਇਦੇਮੰਦ ਸਾਬਤ ਹੋ ਰਿਹਾ ਹੈ। ਇੱਥੇ ਧਾਰਮਿਕ ਸਮਾਗਮਾਂ ਦੇ ਨਾਲ ਨਾਲ ਪੰਜਾਬੀ ਭਾਸ਼ਾ ਦੀਆਂ ਕਲਾਸਾਂ, ਬੱਚਿਆਂ ਲਈ ਗੁਰਮਤਿ ਸਿੱਖਿਆਵਾਂ ਦੀਆਂ ਕਲਾਸਾਂ, ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਲਈ ਕੀਰਤਨ ਤੇ ਗੁਰਬਾਣੀ ਮੁਕਾਬਲੇ ਵੀ ਕਰਵਾਏ ਜਾਂਦੇ ਹਨ। ਇਸ ਤਰ੍ਹਾਂ ਦੇ ਵਿਸ਼ੇਸ਼ ਉਪਰਾਲਿਆਂ ਨਾਲ ਨਵੀਂ ਪੀੜ੍ਹੀ ਨੂੰ ਆਪਣੇ ਧਰਮ, ਮਾਂ ਬੋਲੀ ਪੰਜਾਬੀ, ਪੰਜਾਬੀ ਸੱਭਿਆਚਾਰ, ਸੰਸਕ੍ਰਿਤੀ ਅਤੇ ਧਾਰਮਿਕ ਵਿਰਾਸਤ ਨਾਲ ਜੋੜਿਆ ਜਾ ਰਿਹਾ ਹੈ।
&lsquoਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਜੀ&rsquo ਮੋਇਤਾ ਦੀ ਪ੍ਰਬੰਧਕੀ ਕਮੇਟੀ ਵਿੱਚ ਸਾਰੇ ਅੰਮ੍ਰਿਤਧਾਰੀ ਸਿੰਘਾਂ ਦਾ ਹੋਣਾ ਇਸ ਨੂੰ ਹੋਰ ਵੀ ਵਿਸ਼ੇਸ਼ ਬਣਾਉਂਦਾ ਹੈ, ਆਮ-ਤੌਰ ਤੇ ਅਸੀਂ ਵਿਦੇਸ਼ਾਂ ਵਿੱਚ ਦੇਖਦੇ ਹਾਂ ਕਿ ਗੁਰਦੁਆਰਾ ਸਾਹਿਬ ਦਾ ਮੁੱਖ ਸੇਵਾਦਾਰ ਆਪਣੇ ਆਪ ਨੂੰ ਪ੍ਰਧਾਨ ਕਹਾਉਂਦਾ ਹੈ ਤੇ ਮੀਟ ਸ਼ਰਾਬ ਦੇ ਸੇਵਨ ਦੇ ਨਾਲ ਨਾਲ ਮੌਨਾਂ ਘੋਨਾ ਵੀ ਹੁੰਦਾ ਹੈ। ਅਜਿਹੇ ਵਿੱਚ ਮਨ ਵਿੱਚ ਸਵਾਲ ਉੱਠਦਾ ਹੈ ਕਿ ਜੇਕਰ ਕਦੇ ਗ੍ਰੰਥੀ ਸਿੰਘ ਦੀ ਸਿਹਤ ਨਾ ਠੀਕ ਹੋਵੇ ਜਾਂ ਕਿਧਰੇ ਅਚਾਨਕ ਜਾਣਾ ਪੈ ਜਾਵੇ ਤਾਂ ਸਵੇਰੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਕੌਣ ਕਰੇਗਾ ? ਇਸ ਕਮੇਟੀ ਵਿੱਚ ਇਹ ਸਾਰੇ ਵੀਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ-ਸੰਭਾਲ ਲਈ ਪੂਰਨ ਮਰਿਆਦਾ ਜਾਣਦੇ ਹਨ ਤੇ ਵਚਨਬੱਧ ਹਨ। ਗੁਰਦੁਆਰਾ ਸਾਹਿਬ ਜੀ ਦਾ ਆਪਣਾ ਇੱਕ ਸੰਵਿਧਾਨ ਬਣਾਇਆ ਗਿਆ ਹੈ ਜਿਸ ਵਿੱਚ ਗੁਰੂ ਮਰਿਆਦਾ ਅਨੁਸਾਰ ਸਾਰੀਆਂ ਹਦਾਇਤਾਂ ਲਿਖੀਆਂ ਗਈਆਂ ਹਨ ਤੇ ਇਸ ਦੀ ਇੱਕ ਕਾਪੀ ਸਿੱਖਾਂ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਸੌਂਪੀ ਗਈ ਹੈ।

&lsquoਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਜੀ&rsquo ਮੋਇਤਾ ਵਿਖੇ 28/02/26 ਤੋਂ 01/03/26 ਨੂੰ ਗੁਰਮਤਿ ਸਮਾਗਮ ਹੋ ਰਹੇ ਹਨ ਜਿਸ ਵਿੱਚ ਬਹੁਤ ਸਾਰੇ ਸਿੱਖ ਪ੍ਰਚਾਰਕ ਹਾਜ਼ਰੀ ਭਰਨਗੇ। ਜੇਕਰ ਆਪ ਜੀ ਪਹੁੰਚਣਾ ਚਾਹੁੰਦੇ ਹੋ ਤਾਂ ਆਪ ਜੀ ਵਧੇਰੇ ਜਾਣਕਾਰੀ ਲਈ +351 935 149 614 ਨੰਬਰ ਤੇ ਕਾਲ ਕਰ ਸਕਦੇ ਹੋ ਜਾ gsgrmoitaportugal@gmail.com ਤੇ ਈਮੇਲ ਕਰ ਸਕਦੇ ਹੋ ਜੀ।

ਧੰਨ ਗੁਰੂ ਗ੍ਰੰਥ ਸਾਹਿਬ ਜੀ ਹਮੇਸ਼ਾ &lsquoਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਜੀ&rsquo ਮੋਇਤਾ ਨੂੰ ਦੁਨੀਆ ਭਰ ਵਿੱਚ ਸਿੱਖੀ ਦੀ ਸ਼ਾਨ ਬਣਾਏ ਤੇ ਸਾਰੀ ਪ੍ਰਬੰਧਕੀ ਕਮੇਟੀ ਦੇ ਨਾਲ ਨਾਲ ਸਿੱਖ ਸੰਗਤਾਂ ਨੂੰ ਪਿਆਰ ਤੇ ਸੇਵਾ ਭਾਵਨਾ ਬਖਸ਼ਿਸ਼ ਕਰਨ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ।

ਸਰਬਜੀਤ ਸਿੰਘ ਜਰਮਨੀ
Tirthsingh3@yahoo.com