ਸਿੱਖ ਬੁੱਕ ਟਰੱਸਟ ਇੰਟਰਨੈਸ਼ਨਲ ਵੱਲੋਂ ਡਾਕਟਰ ਤਰਲੋਕ ਸਿੰਘ ਕੈਨੇਡਾ ਦੀ ਛੇਵੀਂ ਪੁਸਤਕ ਰਿਲੀਜ਼

ਲੁਧਿਆਣਾ - ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਅਦਾਰੇ ਸਿੱਖ ਬੁੱਕ ਟਰੱਸਟ ਇੰਟਰਨੈਸ਼ਨਲ ਵੱਲੋਂ ਸਮੇਂ ਸਮੇਂ ਤੇ ਵਿਦਿਆਰਥੀਆਂ, ਖੋਜਾਰਥੀਆਂ ਤੇ ਗੁਰਮਤਿ ਜਗਿਆਸੂਆਂ ਲਈ ਦੁਰਲੱਭ ਪੁਸਤਕਾਂ ਛਾਪੀਆਂ ਜਾਂਦੀਆਂਹਨ। ਉੱਘੇ ਖੇਤੀ ਵਿਗਿਆਨੀ ਡਾ. ਤਰਲੋਕ ਸਿੰਘ (ਥੰਡਰ ਬੇ, ਕੈਨੇਡਾ) ਵੱਲੋਂ ਖੋਜ ਕਰਕੇ ਲਿਖੀ ਪੁਸਤਕ ਲੜੀ ਗੁਰਬਾਣੀ ਅਧਾਰਿਤਪ੍ਰਸ਼ਨੋਤਰੀ (ਛੇਵੀਂ) ਦਾ ਰਿਲੀਜ਼ ਸਮਾਗਮ ਅੱਜ ਮਿਤੀ 24 ਫਰਵਰੀ, 2026 ਨੂੰ ਇਕੱਤਰਤਾ ਹਾਲ, ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ ਵਿਖੇ ਕੀਤਾ ਗਿਆ। ਮੁੱਖ ਮਹਿਮਾਨ ਡਾ. ਸਤਿਬੀਰ ਸਿੰਘ ਗੋਸਲ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਤੇ ਡਾ. ਤਰਲੋਕ ਸਿੰਘ ਹੁਰਾਂ ਨੂੰ ਇਸ ਪੁਸਤਕ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਤੋਂ ਇਲਾਵਾ ਡਾ. ਮਿਲਖਾ ਸਿੰਘ, ਡਾ. ਹਰਚਰਨ ਸਿੰਘ ਧਾਲੀਵਾਲ ਅਤੇ ਸ੍ਰ. ਬਲਜੀਤ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਪੁਸਤਕ ਦਾ ਰਿਲੀਜ਼ ਡਾ. ਸਤਿਬੀਰ ਸਿੰਘ ਗੋਸਲ ਵਾਈਸ ਚਾਂਸਲਰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਡਾ. ਮਿਲਖਾ ਸਿੰਘ ਫਾਊਂਡਰ ਵਾਈਸ ਚਾਂਸਲਰ ਬਾਂਦਾ ਯੂਨੀਵਰਸਿਟੀ ਯੂ.ਪੀ., ਡਾ. ਹਰਚਰਨ ਸਿੰਘ ਧਾਲੀਵਾਲ ਸਾਬਕਾ ਵਾਈਸ ਚਾਂਸਲਰ ਬੜੂ ਸਾਹਿਬ ਯੂਨੀਵਰਸਿਟੀ, ਸ੍ਰ. ਬਲਜੀਤ ਸਿੰਘ ਚੇਅਰਮੈਨ ਸਟੱਡੀ ਸਰਕਲ, ਸ੍ਰ. ਗੁਰਮੀਤ ਸਿੰਘ ਨਿਰਦੇਸ਼ਕ ਓਵਰਸੀਜ਼ ਕੌਂਸਲ, ਸ੍ਰ. ਗੁਰਚਰਨ ਸਿੰਘ ਸਕੱਤਰ ਜਨਰਲ, ਸ੍ਰ. ਇੰਦਰਪਾਲ ਸਿੰਘ ਨਿਰਦੇਸ਼ਕ ਗਲੋਬਲ ਐਜੂਕੇਸ਼ਨ ਮਿਸ਼ਨ, ਸ੍ਰ. ਬ੍ਰਿਜਿੰਦਰ ਪਾਲ ਸਿੰਘ ਚੀਫ਼ ਆਰਗੇਨਾਈਜ਼ਰ ਆਦਿ ਨੇ ਕੀਤਾ।
ਰਿਲੀਜ਼ ਸਮਾਗਮ ਦਾ ਆਰੰਭ ਸ਼ਬਦ ਜਾਪ ਨਾਲ ਹੋਇਆ। ਸ੍ਰ. ਗੁਰਮੀਤ ਸਿੰਘ ਹੋਰਾਂ ਆਏ ਪਤਵੰਤਿਆਂ ਅਤੇ ਵੀਰਾਂ ਭੈਣਾਂ ਨੂੰ ਜੀ ਆਇਆ ਆਖਿਆ। ਡਾ. ਬਲਵਿੰਦਰ ਪਾਲ ਸਿੰਘ ਨੇ ਲੇਖਕ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਸ੍ਰ. ਅਮਰੀਕ ਸਿੰਘ ਜ਼ੋਨਲ ਪ੍ਰਧਾਨ ਗੁਰਦਾਸਪੁਰ ਜ਼ੋਨ ਨੇ ਪੁਸਤਕ ਸਬੰਧੀ ਗਿਆਨ ਭਰਪੂਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪੁਸਤਕ ਹਰ ਜਗਿਆਸੂ ਦੀ ਰੂਹਾਨੀ  ਖੁਰਾਕ ਪੂਰੀ ਕਰਨ ਵਿਚ ਸਹਾਈ ਹੋਵੇਗੀ। ਡਾ. ਤਰਲੋਕ ਸਿੰਘ ਹੁਰਾਂ ਪੁਸਤਕ ਪ੍ਰਕਾਸ਼ਤ ਕਰਨ ਲਈ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਧੰਨਵਾਦ ਕੀਤਾ। ਸ੍ਰ. ਗੁਰਚਰਨ ਸਿੰਘ ਸਕੱਤਰ ਜਨਰਲ ਸਮੂੰਹ ਪਤਵੰਤਿਆਂ ਅਤੇ ਹਾਜ਼ਰ ਵੀਰਾਂ ਭੈਣਾਂ ਦਾ ਧੰਨਵਾਦ ਕੀਤਾ ਅਤੇ ਸਹਿਯੋਗ ਤੇ ਸੇਧ ਦਿੰਦੇ ਰਹਿਣ ਲਈ ਬੇਨਤੀ ਕੀਤੀ। ਸ੍ਰ. ਇੰਦਰਪਾਲ ਸਿੰਘ ਵੱਲੋਂ ਬਾਖ਼ੂਬੀ ਸਟੇਜ ਸੰਚਾਲਨ ਕੀਤਾ ਗਿਆ। ਇਸ ਮੌਕੇ ਡਾ. ਜਸਵਿੰਦਰ ਸਿੰਘ ਪ੍ਰੋਫੈਸਰ ਅਤੇ ਡਾਇਰੈਕਟਰ ਐਮ.ਸੀ. ਗਿੱਲ ਯੂਨੀਵਰਸਿਟੀ ਕੈਨੇਡਾ, ਡਾ. ਜ਼ੋਰਾ ਸਿੰਘ ਬਰਾੜ ਸਾਬਕਾ ਪ੍ਰੋਫੈਸਰ ਪੀ.ਏ.ਯੂ., ਡਾ. ਲਾਲ ਸਿੰਘ ਬਰਾੜ ਸਾਬਕਾ ਪ੍ਰੋਫੈਸਰ ਪੀ.ਏ.ਯੂ., ਡਾ. ਮਹਿੰਦਰ ਸਿੰਘ ਸਿੱਧੂ ਸਾਬਕਾ ਪ੍ਰੋਫੈਸਰ ਪੀ.ਏ.ਯੂ., ਡਾ. ਗੁਰਸ਼ਰਨ ਸਿੰਘ ਰੰਧਾਵਾ ਸਾਬਕਾ ਪ੍ਰੋਫੈਸਰ ਆਈ.ਆਈ.ਟੀ. ਰੁੜਕੀ, ਗਿਆਨੀ ਪਰਮਿੰਦਰ ਸਿੰਘ ਆਨੰਦਪੁਰ ਸਾਹਿਬ, ਸ੍ਰ. ਕਮਲਜੀਤ ਸਿੰਘ ਮੈਨੇਜ਼ਰ ਪੰਜਾਬ ਐਗਰੋ ਇੰਡਸਟ੍ਰੀਜ਼ ਲਿਮ. ਚੰਡੀਗੜ੍ਹ, ਮੈਡਮ ਇਕਬਾਲ ਕੌਰ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਅੰਮ੍ਰਿਤਸਰ, ਸ੍ਰ. ਹਰਜੀਤ ਸਿੰਘ ਖਾਲਸਾ, ਸ੍ਰ. ਸੁਰਜੀਤ ਸਿੰਘ ਲੋਹੀਆ, ਸ੍ਰ. ਜਸਪਾਲ ਸਿੰਘ ਪਿੰਕੀ, ਸ੍ਰ. ਜਸਪਾਲ ਸਿੰਘ ਕੋਚ, ਸ੍ਰ. ਵੀਰੇਂਦਰਜੀਤ ਸਿੰਘ ਵਿਰਕ, ਸ੍ਰ. ਗੁਰਸ਼ਰਨ ਸਿੰਘ, ਸ੍ਰ. ਪਰਮਜੀਤ ਸਿੰਘ ਸੁਚਿੰਤਨ, ਸ੍ਰ. ਬੂਟਾ ਸਿੰਘ ਪੀ.ਏ.ਯੂ., ਮਾ. ਭੁਪਿੰਦਰ ਸਿੰਘ, ਸ੍ਰ. ਹਰਵਿੰਦਰ ਸਿੰਘ ਕਥੂਰੀਆ, ਸ੍ਰ. ਕੇ.ਬੀ. ਸਿੰਘ, ਸ੍ਰ. ਪੂਰਨ ਸਿੰਘ, ਸ੍ਰੀ ਬ੍ਰਿਜ ਭੂਸ਼ਨ ਗੋਇਲ, ਸ੍ਰ. ਗੁਰਨਾਮ ਸਿੰਘ ਆਦਿ ਨੇ ਸਮਾਗਮ ਵਿੱਚ ਸ਼ਮੂਲੀਅਤ ਕੀਤੀ।