ਸਰਬਜੀਤ ਕੌਰ ਦਾ ਪਹਿਲਾ ਪਤੀ ਪਹੁੰਚਿਆ ਲਾਹੌਰ ਹਾਈਕੋਰਟ, ਬੋਲਿਆ- ਬਿਨਾਂ ਤਲਾਕ ਦੇ ਕਰਾਇਆ ਵਿਆਹ

ਸਿੱਖ ਜਥੇ ਨਾਲ ਦਰਸ਼ਨ ਦੇ ਬਹਾਨੇ ਪਾਕਿਸਤਾਨ ਜਾ ਕੇ ਮੁਸਲਮਾਨ ਬੰਦੇ ਨਾਲ ਨਿਕਾਹ ਕਰਨ ਵਾਲੀ ਪੰਜਾਬੀ ਪੰਜਾਬੀ ਔਰਤ ਸਰਬਜੀਤ ਦਾ ਪਤੀ ਕਰਨੈਲ ਸਿੰਘ ਹੁਣ ਲਾਹੌਰ ਹਾਈਕੋਰਟ ਪਹੁੰਚ ਗਿਆ ਹੈ। ਕਰਨੈਲ ਨੇ ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਸਰਬਜੀਤ ਨੂੰ ਪਾਕਿਸਤਾਨ ਤੋਂ ਕੱਢਣ ਅਤੇ ਭਾਰਤ ਭੇਜਣ ਦੀ ਮੰਗ ਕੀਤੀ ਹੈ। ਕਰਨੈਲ ਨੇ ਦਾਅਵਾ ਕੀਤਾ ਕਿ ਸਰਬਜੀਤ ਨੇ ਉਸਨੂੰ ਤਲਾਕ ਨਹੀਂ ਦਿੱਤਾ, ਇਸ ਦੇ ਬਾਵਜੂਦ ਦੂਜਾ ਵਿਆਹ ਕਰ ਲਿਆ। ਉਸ ਨੂੰ ਅਸ਼ਲੀਲ ਫੋਟੋਆਂ-ਵੀਡੀਓ ਨਾਲ ਬਲੈਕਮੇਲ ਕੀਤਾ ਗਿਆ ਹੈ। ਬਲੈਕਮੇਲਿੰਗ ਰਾਹੀਂ ਦੁਬੱ ਤੋਂ ਉਸ ਤੋਂ ਪੈਸੇ ਵੀ ਮਗਾਏ ਗਏ।

ਇਥੇ ਹੀ ਨਹੀਂ ਪਤੀ ਨੇ ਦੋਸ਼ ਲਗਾਇਆ ਕਿ ਸਰਬਜੀਤ ਨੇ ਨਾ ਸਿਰਫ਼ ਤੀਰਥ ਯਾਤਰਾ ਵੀਜ਼ਾ ਦੇ ਨਿਯਮਾਂ ਦੀ ਉਲੰਘਣਾ ਕੀਤੀ ਸਗੋਂ ਫਾਰੇਨਰਸ ਐਕਟ ਅਤੇ ਇਸਲਾਮੀ ਕਾਨੂੰਨ ਨੂੰ ਵੀ ਤੋੜਿਆ ਹੈ। ਉਸ ਨੇ ਕਿਹਾ ਕਿ ਬਿਨਾਂ ਤਲਾਕ ਦੇ ਨਾਸਿਰ ਹੁਸੈਨ ਦੇ ਸਰਬਜੀਤ ਨਾਲ ਸਰੀਰਕ ਸਬੰਧ ਨਾਜਾਇਜ ਹਨ ਅਤੇ ਉਸ &lsquoਤੇ ਰੇਪ ਦੀ FIR ਹੋਣੀ ਚਾਹੀਦੀ ਹੈ।

ਪਤੀ ਨੇ ਉਸ ਦੇ ਇਸਲਾਮ ਕਬੂਲ ਕਰਨ ਨੂੰ ਵੀ ਜਬਰਦਸਤੀ ਧਰਮ ਪਰਿਵਰਤਨ ਦੱਸਿਆ ਕਿਉਂਕਿ ਇਸ ਵਿਚ ਸ਼ਰੀਆ ਕਾਨੂੰਨ ਤਹਿਤ ਪ੍ਰਕਿਰਿਆ ਫਾਲੋ ਨਹੀਂ ਕੀਤੀ ਗਈ। ਕਰਨੈਲ ਸਿੰਘ ਨੇ ਮੰਗ ਕੀਤੀ ਕਿ ਇਸ ਪਟੀਸ਼ਨ ਦੇ ਨਿਪਟਾਰੇ ਤੱਕ ਸਰਬਜੀਤ ਕੌਰ ਨੂੰ ਵੁਮੈਨ ਸ਼ੈਲਟਰ ਹੋਮ ਵਿਚ ਰੱਖਿਆ ਜਾਵੇ ਅਤੇ ਪੁੱਤਰਾਂ ਤੇ ਪਤੀਨੂੰ ਸਰਬਜੀਤ ਨਾਲ ਗੱਲ ਕਰਨ ਦੀ ਪਰਮਿਸ਼ਨ ਦਿੱਤੀ ਜਾਵੇ। ਉਸ ਨੇ ਦੱਸਿਆ ਕਿ ਉਨ੍ਹਾਂ ਦਾ ਵਿਆਹ 1995 ਵਿਚ ਹੋਇਆ ਸੀ। ਕਰਨੈਲ ਸਿੰਘ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਵੀ ਵਿਖਾਈਆਂ।

ਦੱਸ ਦੇਈਏ ਕਿ ਸਰਬਜੀਤ ਸਿੱਖ ਸ਼ਰਧਾਲੂਆਂ ਦੇ ਇੱਕ ਜਥੇ ਨਾਲ ਪਾਕਿਸਤਾਨ ਗਈ ਸੀ। ਉੱਥੇ, ਉਹ ਅਚਾਨਕ ਗਾਇਬ ਹੋ ਗਈ। ਬਾਅਦ ਵਿੱਚ ਉਸਨੇ ਕਥਿਤ ਤੌਰ &lsquoਤੇ ਇਸਲਾਮ ਧਰਮ ਪਰਿਵਰਤਨ ਕੀਤਾ, ਮੁਸਲਮਾਨ ਬਣ ਗਈ ਅਤੇ ਆਪਣਾ ਨਾਮ ਨੂਰ ਹੁਸੈਨ ਰੱਖ ਲਿਆ। ਫਿਰ ਉਸ ਨੇ ਨਾਸਿਰ ਹੁਸੈਨ ਨਾਲ ਵਿਆਹ ਕਰਵਾ ਲਿਆ। ਸਰਬਜੀਤ ਨੇ ਦਾਅਵਾ ਕੀਤਾ ਕਿ ਉਹ ਅੱਠ ਸਾਲਾਂ ਤੋਂ ਪ੍ਰੇਮ ਸੰਬੰਧ ਵਿੱਚ ਸੀ ਅਤੇ ਆਨਲਾਈਨ ਇੱਕ-ਦੂਜੇ ਜੁੜੇ ਹੋਏ ਸਨ। ਉਹ ਆਪਣੀ ਮਰਜ਼ੀ ਨਾਲ ਪਾਕਿਸਤਾਨ ਆਈ ਸੀ ਅਤੇ ਨਾਸਿਰ ਨਾਲ ਵਿਆਹ ਕਰਕੇ ਖੁਸ਼ ਸੀ।