ਮੇਰੇ ਦਖ਼ਲ ਸਦਕਾ ਭਾਰਤ-ਪਾਕਿਸਤਾਨ ਜੰਗ ਟਲੀ ਤੇ ਕਰੋੜਾਂ ਲੋਕਾਂ ਦੀ ਜਾਨ ਬਚੀ: ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ &lsquoਸਟੇਟ ਆਫ਼ ਦਾ ਯੂਨੀਅਨ&rsquo ਭਾਸ਼ਣ ਦੌਰਾਨ ਇੱਕ ਵਾਰ ਫਿਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਪ੍ਰਮਾਣੂ ਜੰਗ ਰੋਕਣ ਦਾ ਸਿਹਰਾ ਆਪਣੇ ਸਿਰ ਬੰਨ੍ਹਿਆ ਹੈ। ਮੰਗਲਵਾਰ ਨੂੰ 100 ਮਿੰਟਾਂ ਤੋਂ ਵੱਧ ਲੰਬੇ ਸੰਬੋਧਨ ਵਿੱਚ ਟਰੰਪ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਜੇਕਰ ਟਰੰਪ ਨੇ ਦਖ਼ਲ ਨਾ ਦਿੱਤਾ ਹੁੰਦਾ, ਤਾਂ ਦੋਵਾਂ ਦੇਸ਼ਾਂ ਵਿਚਾਲੇ ਜੰਗ ਵਿੱਚ 3.5 ਕਰੋੜ ਲੋਕ ਮਾਰੇ ਜਾਂਦੇ।

ਟਰੰਪ ਨੇ ਕਿਹਾ, &ldquo ਮੈਂ ਆਪਣੇ ਪਹਿਲੇ 10 ਮਹੀਨਿਆਂ ਵਿੱਚ ਅੱਠ ਜੰਗਾਂ ਖ਼ਤਮ ਕਰਵਾਈਆਂ ਹਨ, ਜਿਨ੍ਹਾਂ ਵਿੱਚ ਭਾਰਤ-ਪਾਕਿਸਤਾਨ ਸੰਘਰਸ਼ ਵੀ ਸ਼ਾਮਲ ਹੈ।&rdquo