ਯੂਕੇ ਨੇ ਭਾਰਤੀ ਯਾਤਰੀਆਂ ਲਈ ਈ-ਵੀਜ਼ਾ ਕੀਤਾ ਲਾਜ਼ਮੀ

ਯੂਕੇ ਨੇ ਡਿਜੀਟਲ ਯਾਤਰਾ ਪ੍ਰਣਾਲੀ ਲਾਗੂ ਕਰਦਿਆਂ ਭਾਰਤੀ ਯਾਤਰੀਆਂ ਦੇ ਵੀਜ਼ਾ ਲਈ ਕੁਝ ਬਦਲਾਅ ਕੀਤੇ ਹਨ। ਇਸ ਵਿੱਚ ਭਾਰਤੀ ਯਾਤਰੀਆਂ ਲਈ ਈ-ਵੀਜ਼ਾ (eVisa) ਅਤੇ ਬਿਨਾਂ ਵੀਜ਼ਾ ਯਾਤਰਾ ਕਰਨ ਵਾਲੇ ਸੈਲਾਨੀਆਂ ਲਈ ਇਲੈਕਟ੍ਰਾਨਿਕ ਟ੍ਰੈਵਲ ਆਥੋਰਾਈਜ਼ੇਸ਼ਨ (ETA) ਲਾਜ਼ਮੀ ਕਰ ਦਿੱਤਾ ਗਿਆ ਹੈ। ਇਹ ਨਵੀਂ ਪ੍ਰਕਿਰਿਆ ਕਾਗਜ਼ੀ ਵੀਜ਼ਾ ਸਟਿੱਕਰਾਂ ਦੀ ਥਾਂ ਲਵੇਗੀ।

ਡਿਜੀਟਲ ਪ੍ਰਣਾਲੀ ਮੁਤਾਬਿਕ ਸਿਸਟਮ ਵਿੱਚ ਬਾਇਓਮੈਟ੍ਰਿਕ ਰਜਿਸਟ੍ਰੇਸ਼ਨ ਲਈ ਵੀਜ਼ਾ ਸੈਂਟਰ ਜਾਣਾ ਪਵੇਗਾ, ਪਰ ਹੁਣ ਵੀਜ਼ਾ ਪ੍ਰੋਸੈਸਿੰਗ ਦੌਰਾਨ ਆਪਣਾ ਪਾਸਪੋਰਟ ਉੱਥੇ ਛੱਡਣ ਦੀ ਲੋੜ ਨਹੀਂ ਪਵੇਗੀ। ਇਸ ਤੋਂ ਇਲਾਵਾ ਯੂਕੇ ਸਰਕਾਰ ਨੇ ਸਾਫ਼ ਕੀਤਾ ਹੈ ਕਿ ਜੇਕਰ ਕਿਸੇ ਯਾਤਰੀ ਕੋਲ ਡਿਜੀਟਲ ਈ-ਵੀਜ਼ਾ, ETA ਜਾਂ ਹੋਰ ਜਾਇਜ਼ ਦਸਤਾਵੇਜ਼ ਨਹੀਂ ਹੋਣਗੇ, ਤਾਂ ਏਅਰਲਾਈਨਾਂ ਉਨ੍ਹਾਂ ਨੂੰ ਜਹਾਜ਼ ਚੜ੍ਹਨ ਤੋਂ ਰੋਕ ਸਕਦੀਆਂ ਹਨ। ਬਾਇਓਮੈਟ੍ਰਿਕ ਰੈਜ਼ੀਡੈਂਸ ਪਰਮਿਟ (BRP), ਪਾਸਪੋਰਟ 'ਤੇ ਲੱਗੇ ਵੀਜ਼ਾ ਸਟਿੱਕਰ ਜਾਂ ਮੋਹਰਾਂ ਨੂੰ ਹੁਣ ਪੂਰੀ ਤਰ੍ਹਾਂ ਆਨਲਾਈਨ 'ਯੂਕੇ ਵੀਜ਼ਾ ਅਤੇ ਇਮੀਗ੍ਰੇਸ਼ਨ' (UKVI) ਸਿਸਟਮ ਵਿੱਚ ਬਦਲ ਦਿੱਤਾ ਗਿਆ ਹੈ।