ਅਮਰੀਕਾ ਨੇ ਭਾਰਤੀ ਸੂਰਜੀ ਉਪਕਰਨਾਂ ਦੀ ਦਰਾਮਦ ’ਤੇ 126 ਫੀਸਦੀ ਮੁਢਲਾ ਟੈਕਸ ਲਗਾਇਆ

ਟਰੰਪ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਸੂਰਜੀ ਉਪਕਰਨਾਂ ਦੀ ਦਰਾਮਦ 'ਤੇ 146 ਫੀਸਦੀ ਤੱਕ ਮੁਢਲੇ ਟੈਕਸ ਲਗਾ ਦਿੱਤੇ ਹਨ। ਅਮਰੀਕੀ ਵਣਜ ਵਿਭਾਗ ਵੱਲੋਂ ਜਾਰੀ ਇੱਕ ਤੱਥ-ਸ਼ੀਟ ਅਨੁਸਾਰ ਭਾਰਤ ਲਈ ਸਮੁੱਚੀ ਸਬਸਿਡੀ ਦਰਾਂ 126 ਫੀਸਦੀ, ਇੰਡੋਨੇਸ਼ੀਆ ਲਈ 104.38 ਫੀਸਦੀ ਅਤੇ ਲਾਓਸ ਲਈ 80.67 ਫੀਸਦੀ ਨਿਰਧਾਰਤ ਕੀਤੀਆਂ ਗਈਆਂ ਹਨ।
ਇਹ ਕਦਮ, ਜਿਸ ਨਾਲ ਅਮਰੀਕੀ ਕੰਪਨੀਆਂ ਨੂੰ ਮਦਦ ਮਿਲਣ ਦੀ ਉਮੀਦ ਹੈ ਪਰ ਖਪਤਕਾਰਾਂ ਦੀਆਂ ਕੀਮਤਾਂ ਵਧ ਸਕਦੀਆਂ ਹਨ, ਅਮਰੀਕੀ ਸੂਰਜੀ ਨਿਰਮਾਤਾਵਾਂ ਦੇ ਇੱਕ ਸਮੂਹ ਦੁਆਰਾ ਪਿਛਲੇ ਸਾਲ ਇੱਕ ਪਟੀਸ਼ਨ ਦਾਇਰ ਕਰਨ ਤੋਂ ਬਾਅਦ ਸਾਹਮਣੇ ਆਇਆ ਹੈ। ਪਟੀਸ਼ਨ ਵਿੱਚ ਗੈਰ-ਵਾਜਬ ਵਪਾਰਕ ਦਰਾਮਦ ਤੋਂ ਰਾਹਤ ਦੀ ਮੰਗ ਕੀਤੀ ਸੀ।